Home /News /punjab /

ਰਾਜਪੁਰਾ ਚੰਡੀਗੜ੍ਹ ਰੋਡ 'ਤੇ ਦੋ ਕਾਰਾਂ ਦੀ ਟੱਕਰ, ਇਕ ਵਿਅਕਤੀ ਦੀ ਮੌਤ ਤੇ ਔਰਤ ਜ਼ਖ਼ਮੀ

ਹਾਦਸੇ ਸਮੇਂ ਰਾਹਗੀਰਾਂ ਨੇ ਬੜੀ ਮੁਸ਼ਕਲ ਦੇ ਨਾਲ ਦੋਹਾਂ ਜ਼ਖਮੀਆਂ ਨੂੰ ਕਾਰ ਵਿਚੋਂ ਕੱਢਿਆ ਅਤੇ ਐਂਬੂਲੈਂਸ ਰਾਹੀਂ ਰਾਜਪੁਰਾ ਦੇ ਸਿਵਲ ਹਸਪਤਾਲ ਵਿੱਚ ਜ਼ੇਰੇ ਇਲਾਜ ਲਈ ਭੇਜ ਦਿੱਤਾ ਗਿਆ। ਡਾਕਟਰਾਂ ਨੇ ਰਮੇਸ਼ ਕੁਮਾਰ ਨੂੰ ਡੈੱਡ ਘੋਸ਼ਿਤ ਕਰ ਦਿੱਤਾ। ਲਾਸ਼ ਨੂੰ ਪੋਸਟਮਾਰਟਮ ਲਈ ਰਾਜਪੁਰਾ ਦੇ ਸਿਵਲ ਹਸਪਤਾਲ ਵਿੱਚ ਰੱਖ ਦਿੱਤਾ ਗਿਆ ਹੈ।

ਹੋਰ ਪੜ੍ਹੋ ...
 • Share this:
  ਅਮਰਜੀਤ ਸਿੰਘ ਪੰਨੂ

  ਰਾਜਪੁਰਾ : ਰਾਜਪੁਰਾ ਚੰਡੀਗੜ੍ਹ ਰੋਡ ਤੇ ਦੋ ਕਾਰਾਂ ਦੀ ਸਿੱਧੀ ਟੱਕਰ ਹੋਣ ਨਾਲ ਇਕ ਵਿਅਕਤੀ ਦੀ ਮੌਤ ਅਤੇ ਇੱਕ ਔਰਤ ਗੰਭੀਰ ਜ਼ਖ਼ਮੀ ਹੋ ਗਈ। ਜਾਣਕਾਰੀ ਮੁਤਾਬਿਕ ਰਮੇਸ਼ ਕੁਮਾਰ ਵਾਸੀ ਬਠਲਾਣਾ ਉਮਰ 65 ਸਾਲ ਚੰਡੀਗੜ੍ਹ ਤੋਂ ਰਾਜਪੁਰਾ ਰਿਹਾ ਸੀ। ਉਸਦੀ ਕਾਰ ਡਰਾਈਵਰ ਸਾਈਡ ਸੜਕ ਤੇ ਬਣੇ ਡਿਵਾਈਡਰ ਨਾਲ ਟਕਰਾ ਗਈ। ਸਪੀਡ ਜ਼ਿਆਦਾ ਹੋਣ ਕਾਰਨ ਕਾਰ ਡਿਵਾਈਡਰ ਪਾਰ ਕਰ ਗਈ ਅਤੇ ਰਾਜਪੁਰਾ ਤੋਂ ਜਾ ਰਹੀ ਕਾਰ ਵਿੱਚ ਜਾ ਵੱਜੀ। ਇਸ ਕਾਰਨ ਦੂਜੀ ਕਾਰ ਸਵਾਰ ਸਿਮਰਨ ਵਾਸੀ ਪੰਚਕੂਲਾ ਨੂੰ ਗੰਭੀਰ ਸੱਟਾਂ ਲੱਗੀਆਂ ਸਨ। ਉਹ ਰਾਜਪੁਰਾ ਤੋਂ ਪੰਚਕੂਲਾ ਜਾ ਰਹੀ ਸੀ। ਇਹ ਹਾਦਸੇ ਵਿੱਚ 65ਸਾਲਾ ਰਮੇਸ਼ ਕੁਮਾਰ ਦੀ ਮੌਕੇ ਤੇ ਹੀ ਮੌਤ ਹੋ ਗਈ।

  ਹਾਦਸੇ ਸਮੇਂ ਰਾਹਗੀਰਾਂ ਨੇ ਬੜੀ ਮੁਸ਼ਕਲ ਦੇ ਨਾਲ ਦੋਹਾਂ ਜ਼ਖਮੀਆਂ ਨੂੰ ਕਾਰ ਵਿਚੋਂ ਕੱਢਿਆ ਅਤੇ ਐਂਬੂਲੈਂਸ ਰਾਹੀਂ ਰਾਜਪੁਰਾ ਦੇ ਸਿਵਲ ਹਸਪਤਾਲ ਵਿੱਚ ਜ਼ੇਰੇ ਇਲਾਜ ਲਈ ਭੇਜ ਦਿੱਤਾ ਗਿਆ। ਡਾਕਟਰਾਂ ਨੇ ਰਮੇਸ਼ ਕੁਮਾਰ  ਨੂੰ ਡੈੱਡ ਘੋਸ਼ਿਤ ਕਰ ਦਿੱਤਾ। ਲਾਸ਼ ਨੂੰ ਪੋਸਟਮਾਰਟਮ ਲਈ ਰਾਜਪੁਰਾ ਦੇ ਸਿਵਲ ਹਸਪਤਾਲ ਵਿੱਚ ਰੱਖ ਦਿੱਤਾ ਗਿਆ ਹੈ।

  ਮ੍ਰਿਤਕ ਦੇ ਵਾਰਸ ਨੂੰ ਖ਼ਬਰ ਕਰ ਦਿੱਤੀ ਗਈ ਹੈ। ਕਾਫੀ ਦੇਰ ਸੜਕ ਆਵਾਜਾਈ ਰਾਜਪੁਰਾ ਤੋਂ ਚੰਡੀਗੜ੍ਹ ਰੋਡ ਜਾਮ ਰਿਹਾ।

  ਬੱਸ ਸਟੈਂਡ ਪੁਲਿਸ ਚੌਕੀ ਵਿਚ ਤਾਇਨਾਤ ਗੁਰਮੀਤ ਸਿੰਘ ਏਐਸਆਈ ਨੇ ਮੌਕੇ ਤੇ ਦੱਸਿਆ ਸਾਨੂੰ ਸੂਚਨਾ ਮਿਲੀ ਸੀ ਚੰਡੀਗੜ੍ਹ ਰਾਜਪੁਰਾ ਰੋਡ ਤੇ  ਦੋ ਕਾਰਾਂ ਦੀ ਟੱਕਰ ਹੋਈ ਹੈ, ਜਿਸ ਵਿੱਚ ਰਮੇਸ਼ ਕੁਮਾਰ ਵਾਸੀ ਬਠਲਾਣਾ ਦੀ ਹਾਲਤ ਗੰਭੀਰ ਹੈ ਅਤੇ ਇਕ ਕਾਰ ਚਾਲਕ ਔਰਤ ਸਿਮਰਨ ਵਾਸੀ ਪੰਚਕੂਲਾ ਨੂੰ ਵੀ ਸੱਟਾਂ ਲੱਗੀਆਂ ਹਨ, ਉਸ ਦੀ ਹਾਲਤ ਠੀਕ ਹੈ। ਦੋਵੇਂ ਕਾਰਾਂ ਨੂੰ ਕਰੇਨ ਦੀ ਮੱਦਦ ਨਾਲ ਸੜਕ ਤੋਂ ਪਾਸੇ ਹਟਾ ਕੇ ਸੜਕ ਆਵਾਜਾਈ ਚਾਲੂ ਕਰ ਦਿੱਤੀ ਗਈ ਅਤੇ ਮਾਮਲੇ ਦੀ ਪੜਤਾਲ ਚੱਲ ਰਹੀ ਹੈ
  Published by:Sukhwinder Singh
  First published:

  Tags: Patiala, Rajpura, Road accident

  ਅਗਲੀ ਖਬਰ