550 ਨਸ਼ੀਲੇ ਇੰਜੈਕਸ਼ਨ ਅਤੇ 560 ਸ਼ੀਸ਼ੀਆ ਸਮੇਤ ਕੀਤਾ ਇੱਕ ਵਿਅਕਤੀ ਨੂੰ ਕੀਤਾ ਗ੍ਰਿਫਤਾਰ

News18 Punjabi | News18 Punjab
Updated: February 23, 2021, 11:28 AM IST
share image
550 ਨਸ਼ੀਲੇ ਇੰਜੈਕਸ਼ਨ ਅਤੇ 560 ਸ਼ੀਸ਼ੀਆ ਸਮੇਤ ਕੀਤਾ ਇੱਕ ਵਿਅਕਤੀ ਨੂੰ ਕੀਤਾ ਗ੍ਰਿਫਤਾਰ
ਗ੍ਰਿਫਤਾਰੀ ਸਬੰਧੀ ਵੇਰਵਾ :- ਕਰਨ ਕੁਮਾਰ ਪੁੱਤਰ ਜਗਦੀਸ ਕੁਮਾਰ ਵਾਸੀ ਨੇੜੇ ਰਵੀਦਾਸ ਮੰਦਰ ਪਿਪਲਾ ਵਾਲਾ ਮੁਹੱਲਾ ਪਿੰਡ ਪੱਟੀ ਜਿਲ੍ਹਾ ਤਰਨਤਾਰਨ

  • Share this:
  • Facebook share img
  • Twitter share img
  • Linkedin share img
ਐਸ.ਏ.ਐਸ. ਨਗਰ :  ਸਤਿੰਦਰ ਸਿੰਘ ਪੀ.ਪੀ.ਐਸ, ਸੀਨੀਅਰ ਕਪਤਾਨ ਪੁਲਿਸ ਜਿਲ੍ਹਾ ਐਸ.ਏ.ਐਸ. ਨਗਰ ਨੇ ਪ੍ਰੇੈਸ ਨੋਟ ਜਾਰੇ ਕਰਦੇ ਹੋਏ ਦੱਸਿਆ ਕਿ ਪੰਜਾਬ ਸਰਕਾਰ ਵੱਲੋ ਪੰਜਾਬ ਰਾਜ ਵਿਚ ਨਸ਼ਾ ਤਸ਼ਕਰੀ ਦੀ ਰੋਕਥਾਮ ਸਬੰਧੀ ਦਿੱਤੀਆ ਹਦਾਇਤਾ ਅਨੁਸਾਰ ਉਸ ਵੇਲੇ ਭਾਰੀ ਸਫਲਤਾ ਮਿਲੀ ਜਦੋ ਡਾਕਟਰ ਰਵਜੋਤ ਕੌਰ ਗਰੇਵਾਲ ਆਈ.ਪੀ.ਐਸ. ਕਪਤਾਨ ਪੁਲਿਸ ਦਿਹਾਤੀ,  ਗੁਰਬਖਸ਼ੀਸ਼ ਸਿੰਘ ਪੀ.ਪੀ.ਐਸ., ਉਪ ਕਪਤਾਨ ਪੁਲਿਸ ਸਰਕਲ ਡੇਰਾਬਸੀ ਦੀ ਯੋਗ ਰਹਿਨੁਮਾਈ ਹੇਠ ਇੰਸਪੈਟਰ ਸੁਖਬੀਰ ਸਿੰਘ ਮੁੱਖ ਅਫਸਰ ਥਾਣਾ ਲਾਲੜੂ ਦੀ ਨਿਗਰਾਨੀ ਅਧੀਨ ਥਾਣਾ ਲਾਲੜੂ ਦੀ ਪੁਲਿਸ ਪਾਰਟੀ ਵੱਲੋਂ ਮਿਤੀ 20/02/2021 ਨੂੰ ਦੋਰਾਨੇ ਗਸਤ ਵਾ ਭੈੜੇ ਪੁਰਸ਼ਾ ਸ਼ੱਕੀ ਵਿਅਕਤੀਆ ਦੀ ਤਲਾਸ਼ ਵਿੱਚ ਨੇੜੇ ਸਰਕਾਰੀ ਸਕੂਲ ਲਾਲੜੂ ਸਲਿੱਪ ਰੋਡ ਲਾਲੜੂ ਕੋਲ ਪੁੱਜੀ ਤਾਂ ਇੱਕ ਮੋਨਾ ਨੋਜਵਾਨ ਸਮੇਤ ਇੱਕ ਵਜਨਦਾਰ ਬੈਗ ਦੇ ਰੋਡ ਦੀ ਸਾਇਡ ਪਰ ਖੜ੍ਹਾ ਸੀ।


ਜਿਸ ਨੂੰ ਸੱਕ ਦੀ ਬਿਨਾਹ ਪਰ ਪੁਸਿਲ ਪਾਰਟੀ ਨੇ ਨਾਮ ਤੇ ਪਤਾ ਪੁਛਿਆ ਜਿਸ ਨੇ ਆਪਣਾ ਨਾਮ ਕਰਨ ਕੁਮਾਰ ਪੁੱਤਰ ਜਗਦੀਸ ਕੁਮਾਰ ਵਾਸੀ ਨੇੜੇ ਰਵੀਦਾਸ ਮੰਦਰ ਪਿਪਲਾ ਵਾਲਾ ਮੁਹੱਲਾ ਪਿੰਡ ਪੱਟੀ ਜਿਲ੍ਹਾ ਤਰਨਤਾਰਨ ਦੱਸਿਆ ਜਿਸ ਦੇ ਕਬਜੇ ਵਾਲੇ ਬੈਗ ਵਿਚ ਕੋਈ ਨਸ਼ੀਲਾ ਪਦਰਾਥ ਹੋਣ ਦਾ ਸੱਕ ਹੋਣ ਤੇ ਤਲਾਸੀ ਲਈ ਮੋਕਾ ਪਰ ਸ੍ਰੀ ਗੁਰਪ੍ਰੀਤ ਸਿੰਘ ਫਫਸ਼ ਜਿਲ੍ਹਾ ਐਸ ਏ ਐਸ ਨਗਰ ਨੂੰ ਬੁਲਾਇਆ ਗਿਆ ਜਿਨ੍ਹਾ ਦੀ ਹਾਜਰੀ ਵਿਚ ਉਕਤ ਵਿਅਕਤੀ ਦੇ ਕਬਜੇ ਵਾਲੇ ਬੈਗ ਦੀ ਤਲਾਸੀ ਲੈਣ ਤੇ ਬੈਗ ਵਿੱਚੋ 550 ਨਸ਼ੀਲੇ ਇੰਜੈਕਸ਼ਨ BUPRENORPHINE ਅਤੇ 560 ਸ਼ੀਸ਼ੀਆ ਅੜੀਲ਼ ਬ੍ਰਾਮਦ ਹੋਈਆਂ ਜਿਸ ਪਰ ਉਕਤ ਵਿਅਕਤੀ ਖਿਲਾਫ ਮੁਕੱਦਮਾ ਨੰ 30 ਮਿਤੀ 20/02/2021 ਅ/ਧ 22/61/85 ਐਨ.ਡੀ.ਪੀ.ਐਸ. ਐਕਟ ਥਾਣਾ ਲਾਲੜੂ ਦਰਜ ਰਜਿਸਟਰ ਕਰਕੇ ਉਕਤ ਵਿਅਕਤੀ ਨੂੰ ਮੁਕੱਦਮਾ ਵਿਚ ਹਸਬ ਜਾਬਤਾ ਅਨੁਸਾਰ ਗ੍ਰਿਫਤਾਰ ਕੀਤਾ ਗਿਆ ।

ਗ੍ਰਿਫਤਾਰ ਦੋਸੀ ਨੂੰ ਮਿਤੀ 21/02/2021 ਨੂੰ ਮਾਨਯੋਗ ਅਦਾਲਤ ਸ੍ਰੀ ਗੋਰਵ ਦੱਤਾ ਜੇ ਐਮ ਆਈ ਸੀ ਡੇਰਾਬੱਸੀ ਜੀ ਦੀ ਅਦਾਲਤ ਵਿਚ ਪੇਸ਼ ਕਰਕੇ 02 ਦਿਨਾ ਦਾ ਪੁਲਿਸ ਰਿਮਾਡ ਹਾਸਲ ਕੀਤਾ ਗਿਆ ਹੈ । ਦੋਸੀ ਨੇ ਆਪਣੀ ਪੁੱਛ ਗਿੱਛ ਵਿਚ ਦੱਸਿਆ ਹੈ ਕਿ ਉਹ ਸਹਾਰਨਪੁਰ ( ਯੂ ਪੀ ) ਤੋ ਨਸ਼ੀਲੇ ਇੰਜੈਕਸ਼ਨ ਤੇ ਸ਼ੀਸ਼ੀਆ ਲਿਆ ਕੇ ਤਰਨਤਾਰਨ ਵਿਖੇ ਵੇਚਦਾ ਸੀ ਜਿਸ ਪਾਸੋਂ ਮੁਕੱਦਮਾ ਹਜਾ ਵਿੱਚ ਹੋਰ ਡੁੰਘਾਈ ਨਾਲ ਪੁਛ ਗਿੱਛ ਕੀਤੀ ਜਾ ਰਹੀ ਹੈ, ਪੁੱਛਗਿੱਛ ਦੌਰਾਨ ਹੋਰ ਅਹਿਮ ਖੁਲਾਸੇ ਹੋਣ ਦੀ ਉਮੀਦ ਹੈ, ਮੁਕੱਦਮਾ ਦੀ ਤਫਤੀਸ ਜਾਰੀ ਹੈ।
Published by: Sukhwinder Singh
First published: February 23, 2021, 11:28 AM IST
ਹੋਰ ਪੜ੍ਹੋ
ਅਗਲੀ ਖ਼ਬਰ