ਅਵਤਾਰ ਸਿੰਘ ਕੰਬੋਜ਼
ਬੀਤੇ ਦਿਨ ਰੋਪੜ ਥਰਮਲ ਪਲਾਂਟ ਦਾ ਚਾਲੂ ਕੀਤਾ ਗਿਆ 6 ਨੰਬਰ ਯੂਨਿਟ ਤਕਨੀਕੀ ਖਰਾਬੀ ਕਾਰਨ ਬੰਦ ਕਰਨਾ ਪਿਆ ਹੈ ਅਤੇ ਗੁਰੂ ਗੋਬਿੰਦ ਸਿੰਘ ਸੁਪਰ ਥਰਮਲ ਪਲਾਂਟ ਰੋਪੜ ਦੇ ਪ੍ਰਬੰਧਕਾਂ ਅਧਿਕਾਰੀਆਂ ਵੱਲੋਂ 6 ਨੰਬਰ ਯੂਨਿਟ ਦੀ ਬਜਾਏ ਹੁਣ 5 ਨੰਬਰ ਯੂਨਿਟ ਨੂੰ ਚਾਲੂ ਕੀਤਾ ਗਿਆ ਹੈ ਤਾਂ ਜੁ ਬਿਜਲੀ ਦਾ ਉਤਪਾਦਨ ਕੀਤਾ ਜਾ ਸਕੇ। ਦੱਸ ਦਈਏ ਕਿ ਇਸ ਤੋਂ ਪਹਿਲਾਂ 22 ਅਕਤੂਬਰ ਤੱਕ ਤਿੰਨ ਦਿਨ ਲਈ ਇਕ ਯੂਨਿਟ ਚਲਾਇਆ ਗਿਆ ਸੀ ਅਤੇ ਉਸ ਤੋਂ ਬਾਅਦ ਲਗਾਤਾਰ ਰੋਪੜ ਥਰਮਲ ਪਲਾਂਟ ਬੰਦ ਚੱਲਿਆ ਆ ਰਿਹਾ ਸੀ।
ਅਧਿਕਾਰਿਕ ਸੂਤਰਾਂ ਮੁਤਾਬਕ ਇਸ ਥਰਮਲ ਪਲਾਂਟ ਕੋਲ ਕੇਵਲ ਛੇ ਦਿਨ ਦਾ ਕੋਲਾ ਭੰਡਾਰ ਵਿੱਚ ਬਾਕੀ ਸੀ।ਜੇਕਰ ਥਰਮਲ ਪਲਾਂਟ ਦੇ ਚਾਰੋ ਯੂਨਿਟ ਪੂਰੀ ਸਮਰੱਥਾ ਉੱਤੇ ਚਲਾਏ ਜਾਣ ਇਹ ਕੋਲਾ 6 ਦਿਨ ਵਿੱਚ ਖਤਮ ਹੋਣ ਦੀ ਗੱਲ ਆਖੀ ਜਾ ਰਹੀ ਸੀ। ਫਿਲਹਾਲ ਕੇਵਲ ਥਰਮਲ ਪਲਾਂਟ ਦਾ ਇਕ ਯੂਨਿਟ ਚੱਲ ਰਿਹਾ ਹੈ ਜਿਸ ਤੋਂ 210 ਮੈਗਾਵਾਟ ਬਿਜਲੀ ਦਾ ਉਤਪਾਦਨ ਕੀਤਾ ਜਾ ਰਿਹਾ ਹੈ।
ਪੰਜਾਬ ਵਿੱਚ ਚਲ ਰਹੇ ਕਿਸਾਨ ਅੰਦੋਲਨ ਦੇ ਕਾਰਨ ਅਤੇ ਰੇਲ ਆਵਾਜਾਈ ਠਪ ਪਈ ਹੋਣ ਕਾਰਨ ਪੰਜਾਬ ਦੇ ਵੱਖ ਵੱਖ ਥਰਮਲ ਪਲਾਂਟਾਂ ਵਿੱਚ ਕੋਲੇ ਦਾ ਭੰਡਾਰ ਖਤਮ ਹੋਣ ਦੀ ਕਗਾਰ ਤੇ ਹੈ ਅਤੇ ਬਿਜਲੀ ਦੀ ਮੰਗ ਦੀ ਪੂਰਤੀ ਕਰਨਾ ਪੰਜਾਬ ਸਰਕਾਰ ਲਈ ਚੁਣੌਤੀ ਬਣਿਆ ਹੋਇਆ ਹੈ। ਆਉਣ ਵਾਲੇ ਸਮੇਂ ਵਿੱਚ ਪੰਜਾਬ ਦੇ ਲੋਕਾਂ ਨੂੰ ਬਿਜਲੀ ਦੇ ਕੱਟਾਂ ਦਾ ਸਾਹਮਣਾ ਕਰਨ ਦੀ ਸੰਭਾਵਨਾਵਾਂ ਬਣੀਆਂ ਹੋਈਆਂ ਹਨ ਅਤੇ ਪੰਜਾਬ ਸਰਕਾਰ ਦੇ ਲਈ ਵੀ ਕਿਸਾਨ ਅੰਦੋਲਨ ਕਿਸੇ ਚੁਣੌਤੀ ਤੋਂ ਘੱਟ ਨਹੀਂ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Roper