ਕਪਤਾਨ ਸਰਕਾਰ ਦਾ ਇੱਕ ਸਾਲ: ਕਿੰਨਾ ਖਰੀ ਉਤਰੀ ਲੋੱਕਾਂ ਦੀ ਉਮੀਦਾਂ ਤੇ ਇਹ ਸਰਕਾਰ?


Updated: March 13, 2018, 10:39 PM IST
ਕਪਤਾਨ ਸਰਕਾਰ ਦਾ ਇੱਕ ਸਾਲ: ਕਿੰਨਾ ਖਰੀ ਉਤਰੀ ਲੋੱਕਾਂ ਦੀ ਉਮੀਦਾਂ ਤੇ ਇਹ ਸਰਕਾਰ?

Updated: March 13, 2018, 10:39 PM IST
ਬਿਓਰੋ ਰਿਪੋਰਟ ਨਿਉਜ਼-18 ਪੰਜਾਬ

ਆਪਣੇ 12 ਮਹੀਨੇ ਦੇ ਇਸ ਕਾਰਜਕਾਲ ਦੌਰਾਨ ਕੈਪਟਨ ਸਰਕਾਰ ਕਈ ਮਾਮਲਿਆਂ 'ਚ ਲੋਕਾਂ ਦੀਆਂ ਉਮੀਦਾਂ ਉਤੇ ਖਰੀ ਨਹੀਂ ਉਤਰ ਸਕੀ.. ਖੁਦਕੁਸ਼ੀਆਂ ਰੋਕਣ ਦਾ ਮਾਮਲਾ ਹੋਵੇ ਜਾਂ ਕਿਸਾਨ ਕਰਜਾ ਮੁਆਫੀ ਦਾ ਵਾਅਦ ਸਰਕਾਰ ਨੂੰ ਹਰ ਦਿਨ ਇੰਨਾਂ ਮੁੱਦਿਆਂ ਨੂੰ ਲੈ ਕੇ ਅਲੋਚਨਾ ਦਾ ਸਹਾਮਣਾ ਕਰਨਾ ਪਿਆ.. ਇਸ ਤੋਂ ਇਲਾਵਾ ਹੋਰ ਕਿਹੜੇ ਮੁੱਦੇ ਸਰਕਾਰ ਲਈ ਸਿਰਦਰਦੀ ਬਣੇ ਰਹੇ ਵੇਖੋ ਇਹ ਖਾਸ ਰਿਪੋਰਟ....

ਆਪਣੇ 1 ਸਾਲ ਦੇ ਇਸ ਕਾਰਜ਼ਕਾਲ ਦੌਰਾਨ ਕਈ ਮਸੱਲੇ ਆਜਿਹੇ ਵੀ ਸਨ ਜਿੰਨਾਂ ਉਤੇ ਕੈਪਟਨ ਸਰਕਾਰ ਅਵਾਮ ਦੀਆਂ ਉਮੀਦਾਂ ਮੁਤਾਬਕ ਖਰੀ ਨਹੀਂ ਉਤਰ ਸਕੀ... ਜਿਸ ਨੂੰ ਲੈ ਕੇ ਲੋਕਾਂ ਅਤੇ ਵਿਰੋਧੀ ਧਿਰਾਂ ਨੇ ਕੈਪਟਨ ਸਰਕਾਰ ਦੀ ਖੂਬ ਭੰਡੀ ਵੀ ਕੀਤੀ.... ਹੁਣ ਉਨਾਂ ਮੁੱਦਿਆਂ ਉਤੇ ਨਜਰ ਮਾਰਦੇ ਹਾਂ ਜਿੰਨਾਂ ਉਤੇ ਕੈਪਟਨ ਸਰਕਾਰ ਪੁਰੀ ਤਾਂ ਫੇਲ ਨਜਰ ਆ ਰਗਹੀ ਹੈ....

ਕਿਸਾਨ ਖੁਦਕੁਸ਼ੀਆਂ ਰੋਕਣ 'ਚ ਨਾਕਾਮ

ਸੂਬੇ 'ਚ ਕੈਪਟਨ ਸਰਕਾਰ ਬਣਨ ਤੋਂ ਬਾਅਦ ਵੀ ਕਿਸਾਨ ਖੁਦਕੁਸ਼ੀਆਂ ਦਾ ਸਿਲਸਲਾ ਨਹੀਂ ਰੁਕਿਆ.......ਕੈਪਟਨ ਸਰਕਾਰ ਦੇ ਇਸ ਸਾਲ ਦੇ ਕਾਰਜਕਾਲ ਦੌਰਾਨ ਸੈਂਕੜੇ ਹੀ ਕਿਸਾਨ ਕਰਜ਼ ਦੀ ਭੇਂਟ ਚੜੇ.... ਚੋਣਾਂ ਦੌਰਾਨ ਕਰਜ਼ੀ ਮੁਆਫ਼ੀ ਦਾ ਵਾਅਦ ਕਰਨ ਵਾਲੀ ਕਾਂਗਰਸ ਸਰਕਾਰ ਨੂੰ ਕਿਸਾਨ ਖੁਦਕੁਸ਼ੀਆਂ ਕਰਕੇ ਚੰਗੀ-ਖਾਸੀ ਅਲੋਚਨਾ ਦਾ ਸਾਹਮਣਾ ਵੀ ਕਰਨਾ ਪਿਆ...

ਨਹੀਂ ਰੁਕੀ ਨਜਾਇਜ਼ ਮਾਈਨਿੰਗ

ਅਕਾਲੀ-ਬੀਜੇਪੀ ਸਰਕਾਰ ਤੋਂ ਚਲੀ ਆ ਰਹੀ ਸੂਬੇ ਚ ਨਜਾਇਜ਼ ਮਾਈਨਿੰਗ ਨੂੰ ਰੋਕਣ ਦੇ ਵੱਡੇ ਵੱਡੇ ਦਾਅਵੇ ਕਰਨ ਵਾਲੀ ਕੈਪ
ਟਨ ਸਰਕਾਰ ਇਸ ਮੁੱਦੇ ਉਤੇ ਵੀ ਪੁਰੀ ਤਰਾਂ ਫੇਲ੍ਹ ਰਹੀ.... ਰੇਤ ਮਾਈਨਿੰਗ ਦੇ ਮਾਮਲੇ ਚ ਕੈਪਟਨ ਦੇ ਖਾਸਮ-ਖਾਸ ਮੰਤਰੀ ਦੀ ਕੁਰਸੀ ਵੀ ਗਈ ਪਰ ਮਾਈਨਿੰਗ ਦਾ ਕਾਲਾ ਧੰਦਾ ਧੜੱਲੇ ਨਾਲ ਜਾਰੀ ਹੈ.. ਹਲਾਂਕਿ ਪਿਛਲੇ ਦਿਨੀ ਸਭ ਅੱਖੀ ਦੇਣ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਇਸ ਸਬੰਧੀ ਸਖਤ ਨਜਰ ਆਏ ਪਰ ਰੇਤ ਮਾਫੀਆਂ ਉਤੇ ਨਕੇਲ ਪੈਂਦੀ ਅਜੇ ਤੱਕ ਨਜਰ ਨਹੀਂ ਆਈ..

ਗੁੰਡਾ ਟੈਕਸ

ਕੈਪਟਨ ਸਰਕਾਰ ਨੂੰ ਸੂਬੇ ਚ 1 ਵਰ੍ਰ ਹੀ ਹੋਇਆ ਕਿ ਉਸ ਨਾਲ ਕੀ ਵਿਵਾਦ ਜੁੜ ਗਏ.. ਜਿੰਨਾਂ ਚੋ ਇੱਕ ਹੈ ਗੁੰਡਾ ਟੈਕਸ .. ਜਿਸ ਦੇ ਇਲਜ਼ਾਮ ਕਾਂਗਰਸੀ ਵਿਧਾਇਕਾਂ ਉਤੇ ਲੱਗਣ ਨਾਲ ਕੈਪਟਨ ਸਰਕਾਰ ਨਵੀਂ ਉਲਝਣ ਚ ਫਸ ਗਈ... ਵਿਰੋਧੀਆਂ ਨੇ ਇਸ ਮੁੱਦੇ ਨੂੰ ਲੈ ਕੇ ਕੈਪਟਨ ਸਰਕਾਰ ਉਤੇ ਸਿਆਸੀ ਵਾਰ ਕੀਤੇ.. ਰੇਤ ਖੁਦਾਈ ਤੋਂ ਬਾਅਦ ਗੁੰਡਾ ਟੈਕਸ ਨੂੰ ਰੋਕਣ ਕੈਪਟਨ ਸਰਕਾਰ ਲਈ ਵੱਡੀ ਚਣੌਤੀ ਸਾਬਤ ਹੋ ਰਹੀ ਹੈ

ਕਰਜ਼ਾ ਮਾਫ਼ੀ 'ਤੇ ਯੂ-ਟਰਨ

ਚੋਣਾਂ ਦੌਰਾਨ ਕਾਂਗਰਸ ਵੱਲੋਂ ਸੱਤਾ ਚ ਆਉਣ ਤੇ ਕਿਸਾਨਾਂ ਦਾ ਪੁਰਾ ਕਰਜ਼ਾ ਮੁਆਫ਼ ਕਰਨ ਦੇ ਵਾਅਦੇ ਕੀਤੇ ਗਏ.. ਪਰ ਸੱਤਾ ਸਾਂਭਦਿਆ ਹੀ ਕੈਪਟਨ ਸਰਕਾਰ ਨੇ ਯੂ-ਟਰਨ ਲਿਆ ਅਤੇ ਸਿਰਫ ਛੋਟੇ ਕਿਸਾਨਾਂ ਦਾ ਕਰਜ਼ ਮਾਫ਼ ਕਰਨ ਦਾ ਐਲਾਨ ਕੀਤਾ... ਇਸ ਤੋਂ ਬਾਅਦ ਸਰਕਾਰ ਨੇ ਇੱਕ ਹੋਰ ਯੂ-ਟਰਨ ਲਿਆ ਅਤੇ ਢਾਲੀ ਲੱਖ ਤੱਕ ਫਸਲੀ ਕਰਜ ਮੁਆਫ਼ ਕਰ ਦਿੱਤਾ... ਆਪਣੇ ਇਸ ਫੈਸੇਲ ਪਿੱਛੇ ਸਰਕਾਰ ਨੇ ਸੂਬੇ ਦੇ ਮਾੜੇ ਵੱਤੀ ਹਲਾਤਾਂ ਦਾ ਤਰਕ ਦਿੱਤਾ

ਪਰਾਲੀ ਦੇ ਮਸਲੇ 'ਤੇ ਫਸੀ ਸਰਕਾਰ
ਆਪਣੇ ਪਹਿਲੇ ਸਾਲ ਦੇ ਦੌਰਾਨ ਹੀ ਕੈਪਟਨ ਸਰਕਾਰ ਦੀਆਂ ਸਿਰਦਰਦੀ ਕਿਸਾਨਾਂ ਵੱਲੋਂ ਸਾੜੀ ਗਈ ਪਰਾਲੀ ਨੇ ਵਧਾ ਦਿੱਤੀਆਂ... ਤੇ ਸਰਕਾਰ ਅਜੇ ਤੱਕ ਇਸ ਮਸਲੇ ਦਾ ਕੋਈ ਹੱਲ ਨਹੀਂ ਲੱਭ ਸਕੀ ਹੈ..... ਕੈਪਟਨ ਸਰਕਾਰ ਨੇ ਬੇਸ਼ੱਕ ਇਸ ਮੁੱਦੇ ਨੂੰ ਕੇਂਦਰ ਸਰਕਾਰ ਦੇ ਪਾਲੇ ਚ ਸੁੱਟ ਬੱਚਣ ਦੀ ਕੋਸ਼ੀਸ਼ ਕਰਦੀ ਰਹੀ ਪਰ ਕਿਸਾਨ ਦੇ ਰੋਸ ਅਤੇ NGT ਦੇ ਹੱਥੋਂ ਕੈਪਟਨ ਸਰਕਾਰ ਨੂੰ ਚੰਗੀ ਝਾੜ-ਝੰਬ ਸਹਿਣੀ ਪਈ

ਸ਼ਰਾਬ ਸਮੱਗਲਿੰਗ 'ਚ ਵਾਧਾ

ਬੇਸ਼ੱਕ ਕੈਪਟਨ ਦੇ ਰਾਜ 'ਚ ਨਸ਼ਿਆਂ ਨੂੰ ਕੁੱਝ ਹੱਦ ਨੱਥ ਤਾਂ ਪਈ ਪਰ ਸ਼ਰਾਬ ਦੀ ਸਮੱਗਲਿਗ ਨੇ ਤੇਜੀ ਫੜ ਲਈ.. ਸਰਕਾਰ ਨੇ ਆਪਣਾ ਮਾਲੀਆਂ ਵਧਾਉਣ ਲਈ ਸ਼ਰਾਬ ਉਤੇ ਟੈਕਸ ਚ ਇਜ਼ਾਫ਼ਾ ਕੀਤਾ.. ਪਰ ਮੁਨਾਫਾ਼ ਖੋਰਾਂ ਨੇ ਸੂਬੇ ਚ ਸ਼ਰਾਬ ਦੇ ਮਹਿੰਗੇ ਭਾਅ ਕਾਰਨ ਗੁਆਂਢੀ ਸੂਬੇ ਹਰਿਆਣਾ ਤੇ ਚੰਡੀਗੜ੍ਹ ਤੋਂ ਵੱਡੇ ਪੱਧਰ ਉਤੇ ਸ਼ਰਾਬ ਦੀ ਸਮੱਗਲਿੰਗ ਸ਼ੁਰੂ ਕਰ ਦਿੱਤੀ... ਜਿਸ ਨੂੰ ਰੋਕਣ ਕੈਪਟਨ ਸਰਕਾਰ ਲਈ ਵੱਡੀ ਚਣੌਤੀ ਸਾਬਤ ਹੋ ਰਹੀ ਹੈ

ਆਟਾ-ਦਾਲ ਸਕੀਮ ਤੋਂ ਸੱਖਣੇ ਲੋਕ

ਕਾਂਗਰਸ ਨੇ ਚੋਣਾਂ ਦੌਰਾਨ ਸੂਬੇ ਦੇ ਲੋਕਾਂ ਨੂੰ ਆਟਾ-ਦਾਲ ਦੇ ਨਾਲ ਚਾਹਪੱਤੀ ਅਤੇ ਖੰਡ ਦੇਣ ਦਾ ਵੀ ਵਾਅਦਾ ਕੀਤਾ ਸੀ ਪਰ ਸਰਕਾਰ ਬਣਨ ਤੋਂ ਬਾਅਦ ਬੀ.ਪੀ.ਐੱਲ. ਪਰਿਵਾਰਾਂ ਨੂੰ ਚਾਹਪੱਤੀ ਅਤੇ ਖੰਡ ਤਾਂ ਕੀ ਮਿਲਣੀ ਸੀ ਸਗੋਂ 6 ਮਹੀਨੇ ਤੋਂ ਲੋਕਾਂ ਨੂੰ ਆਟਾ-ਦਾਲ ਸਕੀਮ ਦਾ ਵੀ ਲਾਭ ਨਹੀਂ ਮਿਲਿਆ... ਜਿਸ ਕਾਰਨ ਵੀ ਆਮ ਲੋਕਾਂ ਚ ਕੈਪਟਨ ਸਰਕਾਰ ਦੇ ਵਾਅਦ ਨੂੰ ਸ਼ਿਰਫਡ ਲਾਅਰੇ ਹੀ ਦੱਸ ਰਹੇ ਨੇ...

ਪੈਂਸ਼ਨ ਤੇ ਸ਼ਗਨ ਸ਼ਕੀਮ ਲਟਕੀ
ਅਕਲੀ-ਬੀਜੇਪੀ ਸਰਕਾਰ ਵੱਲ਼ੋਂ ਦਿੱਤੀ ਜਾਂਦੀ ਨਗੁਣੀ ਜਿਹੀ ਬੁਢਾਪਾ ਪੈਸ਼ਨ ਅਤੇ ਸ਼ਗਨ ਸਕੀਮ ਨੂੰ ਵੀ ਕਾਂਗਰਸ ਨੇ ਚੋਣਾਂ ਦੌਰਾਨ ਦੁੱਗਣਾ ਕਰਨ ਦਾ ਵਾਅਦਾ ਕੀਤੀ ਸੀ ਪਰ ਸੱਤਾ ਚ ਆਉਣ ਤੋਂ ਬਾਅਦ ਕੈਪਟਨ ਸਰਕਾਰ ਨੇ ਇੰਨਾਂ ਸਕੀਮਾਂ ਦੇ ਨਾਂ ਤਾਂ ਬਦਲ ਦਿੱਤੇ ਪਰ ਇੱਕ ਸਾਲ ਬਾਅਦ ਕਿਸੇ ਵੀ ਲਾਭਪਾਤਰੀ ਨੂੰ ਇਸ ਦਾ ਕੋਈ ਲਾਭ ਨਹੀਂ ਮਿਲਿਆ... ਭਾਵ ਇਹ ਵਾਅਦਾ ਵੀ ਅਜੇ ਤੱਕ ਲਾਅਰਾ ਹੀ ਵਿਖਾਈ ਦੇ ਰਿਹਾ ਹੈ

31,000 ਕਰੋੜ ਦਾ ਘਪਲਾ ਨਹੀਂ ਹੋਇਆ ਹੱਲ

ਕਾਂਗਰਸ ਸੱਤਾ ਚੋ ਆਉਣ ਤੋਂ ਪਹਿਲਾ ਅਤੇ ਬਾਅਦ ਵੀ ਅਕਾਲੀ-ਬੀਜੇਪੀ ਸਰਕਾਰ ਨੂੰ 31000 ਕਰੋੜ ਦੇ ਖੁਰਾਕੀ ਘਪਲੇ ਦੇ ਮਾਮਲੇ ਉਤੇ ਘੇਰਦੀ ਰਹੀ ਹੈ... ਪਰ ਸਰਕਾਰ ਬਣਨ ਤੋਂ 1 ਸਾਲ ਬਾਅਦ ਵੀ ਕੇਂਦਰ ਦੇ ਇਸ ਬੁਹ ਕਰੋੜੀ ਕਰਜ਼ ਦਾ ਹੱਲ ਨਹੀਂ ਕੱਢ ਸਕੀ ਹੈ.... ਇਸ ਕਰਕੇ ਵੀ ਕੈਪਟਨ ਸਰਕਾਰ ਨੂੰ ਭਾਰੀ ਅਲੋਚਨਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ

 
First published: March 13, 2018
ਹੋਰ ਪੜ੍ਹੋ
Loading...
ਅਗਲੀ ਖ਼ਬਰ