ਸੜਕ ਹਾਦਸੇ ‘ਚ ਨੌਜਵਾਨ ਹਲਾਕ, ਇਕ ਗੰਭੀਰ ਜਖਮੀ

News18 Punjabi | News18 Punjab
Updated: July 14, 2020, 6:01 PM IST
share image
ਸੜਕ ਹਾਦਸੇ ‘ਚ ਨੌਜਵਾਨ ਹਲਾਕ, ਇਕ ਗੰਭੀਰ ਜਖਮੀ
ਸੜਕ ਹਾਦਸੇ ‘ਚ ਨੌਜਵਾਨ ਹਲਾਕ, ਇਕ ਗਭੀਰ ਜਖਮੀ (ਸੰਕੇਤਕ ਫੋਟੋ)

  • Share this:
  • Facebook share img
  • Twitter share img
  • Linkedin share img
ਉਮੇਸ਼ ਕੁਮਾਰ ਸਿੰਗਲਾ
ਕਸਬਾ ਭਾਈਰੂਪਾ ਸਲਾਬਤਪੁਰਾ ਰੋਡ ਉਤੇ ਪੈਂਦੇ ਰਣਜੀਤ ਕੋਲਡ ਸਟੋਰ ਦੇ ਨੇੜੇ ਬੀਤੀ ਸ਼ਾਮ ਨੂੰ ਦੋ ਮੋਟਰਸਾਇਕਲ ਸਵਾਰ ਨੌਜਵਾਨਾਂ ਉਤੇ ਦਰੱਖਤ ਦੇ ਟੁੱਟੇ ਟਾਹਣੇੇ ਵੱਜਣ ਨਾਲ ਇੱਕ ਦੀ ਮੌਕੇ ਉਤੇ ਮੌਤ ਹੋਣ ਦੀ ਦੁੱਖਦਾਈ ਖਬਰ ਮਿਲੀ ਹੈ।

ਜਾਣਕਾਰੀ ਅਨੁਸਾਰ ਰਾਜਪਾਲ ਸਿੰਘ ਵਿੱਕੀ (35) ਪੁੱਤਰ ਸਵ. ਚਰਨ ਸਿੰਘ ਵਾਸੀ ਲੰਗਰ ਦਾ ਅਗਵਾੜ ਭਾਈਰੁਪਾ ਜੋ ਕਿ ਬਿਜਲੀ ਮਕੈਨਿਕ ਵੱਜੋਂ ਕੰਮ ਕਰਦਾ ਸੀ, ਕੱਲ ਸ਼ਾਮੀ ਆਪਣੇ ਸਾਥੀ ਅਮਰੀਕ ਸਿੰਘ ਬੁਰਜ ਗਿੱਲ ਨਾਲ ਮੋਟਰ ਦਾ ਸਟਾਟਰ ਠੀਕ ਕਰਨ ਜਾ ਰਹੇ ਸਨ। ਜਦੋਂ ਦੁੱਲੇਵਾਲਾ ਨਜਦੀਕ ਪਹੁੰਚੇ ਤਾਂ ਸੜਕ ਉਪਰ ਕਈ ਦਿਨਾਂ ਤੋਂ ਦਰੱਖਤ ਦਾ ਟਾਹਣਾ ਟੁੱਟ ਕੇ ਲਮਕ ਰਿਹਾ ਸੀ ਅਤੇ ਅੱਗੋਂ ਲਾਇਟਾਂ ਪੈਣ ਕਰਕੇ ਮੋਟਸਾਇਕਲ ਟਾਹਣੇ ਨਾਲ ਟਕਰਾ ਗਿਆ ਅਤੇ ਰਾਜਪਾਲ ਸਿੰਘ ਵਿੱਕੀ ਦਾ ਸਿਰ ਦਰੱਖਤ ਨਾਲ ਟਕਰਾਉਣ ਕੇ ਸੜਕ ਉਤੇ ਜਾ ਵੱਜਾ।
ਇਸ ਕਾਰਨ ਉਹ ਗੰਭੀਰ ਜਖਮੀ ਹੋ ਗਿਆ। ਜਖਮੀ ਨੌਜਵਾਨ ਨੂੰ ਲੋਕਾਂ ਦੀ ਮੱਦਦ ਨਾਲ ਸਿਵਲ ਹਸਪਤਾਲ ਰਾਮਪੁਰਾ ਵਿੱਖੇ ਪੁੰਹਚਾਇਆ ਗਿਆ ਜਿੱਥੇ ਕੇ ਡਾਕਟਰਾ ਨੇ ਉਸ ਨੂੰ ਮ੍ਰਿਤਕ ਘੋਸ਼ਤ ਕਰ ਦਿੱਤਾ ਅਤੇ ਦੂਸਰਾ ਸਾਥੀ ਅਮਰੀਕ ਸਿੰਘ ਬੁਰਜ ਗਿੱਲ ਵੀ ਗੰਭੀਰ ਰੂਪ ਵਿੱਚ ਜਖਮੀ ਹੋ ਗਿਆ। ਨੌਜਵਾਨ ਦੀ ਮੌਤ ਸੁਣ ਕੇ ਪਿੰਡ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ। ਥਾਣਾ ਫੂਲ ਦੇ ਤਫਤੀਸੀ ਅਫਸਰ ਰਣਜੀਤ ਸਿੰਘ ਨੇ ਦੱਸਿਆ ਹੈ ਕਿ ਮ੍ਰਿਤਕ ਰਾਜਪਾਲ ਸਿੰਘ ਵਿੱਕੀ ਦੇ ਭਰਾ ਮਨਪ੍ਰੀਤ ਸਿੰਘ ਦੇ ਬਿਆਨਾ ‘ਤੇ 174 ਦੀ ਕਾਰਵਾਈ ਕਰਨ ਉਪਰੰਤ ਪੋਸਟਮਾਟਮ ਕਰਕੇ ਲਾਸ ਨੂੰ ਵਾਰਸ਼ਾ ਹਵਾਲੇ ਕਰ ਦਿੱਤਾ ਹੈ। ਮ੍ਰਿਤਕ ਆਪਣੇ ਪਿੱਛੇ ਪਤਨੀ ਤੋਂ ਇਲਾਵਾ ਪੁੱਤਰ ਅਤੇ ਲੜਕੀ ਛੱਡ ਗਿਆ।
Published by: Gurwinder Singh
First published: July 14, 2020, 5:58 PM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading