ਮਹਿੰਗਾ ਹੋਣ ਲੱਗਾ ਪਿਆਜ਼, ਰਾਜਪੁਰਾ ਵਿੱਚ ਪਿਆਜ 50 ਰੁਪਏ ਕਿੱਲੋ ਨੂੰ ਲੱਗਾ ਵਿਕਣ

ਲੋਕ ਹੁਣ  ਪਿਆਜ ਕਾਫੀ ਘੱਟ ਖਰੀਦ ਰਹੇ ਹਨ। ਅਜੇ ਤਾਂ ਨਰਾਤਿਆਂ ਦੇ ਦਿਨ ਖ਼ਤਮ ਹੋਏ ਹਨ। ਹੁਣ ਪਿਆਜ਼ਾਂ ਦੇ ਰੇਟਾਂ ਵਿੱਚ ਹੋਰ ਵੀ ਤੇਜ਼ੀ ਆ ਜਾਵੇਗੀ।

ਮਹਿੰਗਾ ਹੋਣ ਲੱਗਾ ਪਿਆਜ਼, ਰਾਜਪੁਰਾ ਵਿੱਚ ਪਿਆਜ 50 ਰੁਪਏ ਕਿੱਲੋ ਨੂੰ ਲੱਗਾ ਵਿਕਣ

ਮਹਿੰਗਾ ਹੋਣ ਲੱਗਾ ਪਿਆਜ਼, ਰਾਜਪੁਰਾ ਵਿੱਚ ਪਿਆਜ 50 ਰੁਪਏ ਕਿੱਲੋ ਨੂੰ ਲੱਗਾ ਵਿਕਣ

  • Share this:
    ਅਮਰਜੀਤ ਪੰਨੂ

    ਰਾਜਪੁਰਾ : ਜਿਵੇਂ ਜਿਵੇਂ ਤਿਉਹਾਰਾਂ ਦੇ ਦਿਨ ਨੇੜੇ ਆ ਰਹੇ ਹਨ ਪਿਆਜ਼ ਰੇਟ ਵੀ ਲਗਾਤਾਰ ਵਧ ਰਹੇ ਹਨ, ਜਿਸ ਤੋਂ ਲੋਕ ਕਾਫੀ ਪ੍ਰੇਸ਼ਾਨ ਹਨ। ਰਾਜਪੁਰਾ ਦੀ ਸਬਜ਼ੀ ਮੰਡੀ ਵਿੱਚ ਇਕ ਹਫ਼ਤਾ ਪਿਆਜ਼ ਦਾ ਰੇਟ 20 ਤੋ 25 ਰੁਪਏ ਕਿਲੋ ਸੀ ਪਰ ਅੱਜ ਥੋਕ ਵਿਚ ਪਿਆਜ਼ ਦਾ ਰੇਟ 35 ਤੋਂ 45 ਰੁਪਏ ਕਿੱਲੋ ਵਿਕ ਰਿਹਾ ਹੈ ਅਤੇ ਪ੍ਰਚੂਨ ਰੇਹੜੀਆਂ ਵਾਲੇ 50 ਰੁਪਏ ਕਿੱਲੋ ਵੇਚ ਰਹੇ ਹਨ। ਰੇਹੜੀਆਂ ਤੇ ਪਿਆਜ਼ ਵੇਚਣ ਵਾਲੇ ਅਤੇ ਪਿਆਜ਼ ਖ਼ਰੀਦਣ ਵਾਲੇ ਵੀ ਕਾਫੀ ਪ੍ਰੇਸ਼ਾਨ ਹਨ। ਜੋ ਵਿਅਕਤੀ ਪਹਿਲਾਂ ਪੰਜ ਕਿੱਲੋ ਪਿਆਜ਼ ਖ਼ਰੀਦ ਕਰਦੇ ਸਨ, ਹੁਣ ਉਹੀ ਵਿਅਕਤੀ ਸਿਰਫ਼ ਕਿੱਲੋ ਅੱਧਾ ਕਿਲੋ ਨਾਲ ਗੁਜ਼ਾਰਾ ਕਰ ਰਿਹਾ। ਸ਼ਹਿਰ ਵਾਸੀਆਂ ਨੇ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਵਧਦੀ ਪਿਆਜ਼ ਦੀ ਕੀਮਤ ਵੱਲ ਧਿਆਨ ਦਿੱਤਾ ਜਾਵੇ।

    ਰਜਨੀਸ਼ ਕੁਮਾਰ ਨੇ ਪੱਤਰਕਾਰਾਂ ਨੂੰ ਦੱਸੀ ਅਸੀਂ ਕਾਫੀ ਅਰਸੇ ਤੋਂ ਰਾਜਪੁਰਾ ਦੀ ਸਬਜ਼ੀ ਮੰਡੀ ਵਿੱਚ ਪਿਆਜ਼ ਵੇਚਣ ਦਾ ਕੰਮ ਕਰਦਾ ਪਰ ਹੁਣ ਇਕ ਹਫ਼ਤੇ ਵਿੱਚ ਹੀ ਪਿਆਜ਼ ਦੀ ਕੀਮਤ ਵਧਣ ਕਾਰਨ ਹੁਣ ਅਸੀਂ ਪਿਆਜ 45 ਰੁਪਏ ਕਿੱਲੋ ਵੇਚ ਰਹੇ ਹਾਂ, ਜਿਸ ਕਾਰਨ ਪਿਆਜ਼ ਦਾ ਗਾਹਕ ਕਟਣ ਲੱਗਾ ਹੈ। ਜਿਹੜੇ ਲੋਕ ਪਹਿਲਾਂ ਪੰਜ ਕਿੱਲੋ ਪਿਆਜ਼ ਖਰੀਦ ਲੈਂਦੇ ਸਨ ਹੁਣ ਉਹ ਸਿਰਫ਼ ਅੱਧਾ ਕਿਲੋ ਹੀ ਖ਼ਰੀਦ ਰਹੇ ਹਨ।

    ਰਾਮ ਭਰੋਸੇ ਨੇ ਪੱਤਰਕਾਰਾਂ ਨੂੰ ਦੱਸਿਆ ਅਸੀਂ ਰਾਜਪੁਰਾ ਦੀ ਸਬਜ਼ੀ ਮੰਡੀ ਕਾਫੀ ਸਾਲਾਂ ਤੋਂ ਰੇਹੜੀ ਤੇ ਸਬਜ਼ੀ ਵੇਚਣ ਦਾ ਕੰਮ ਕਰਦੇ ਹਾਂ ਪਰ ਹੁਣ ਪਿਆਜ਼ ਦਾ ਰੇਟ ਵਧਣ ਕਾਰਨ ਸਾਡੀ ਰੇਹੜੀ ਤੋਂ ਕੋਈ ਤਿਆਰ ਖਰੀਦਣ ਵਾਲਾ ਨਹੀਂ ਆਉਂਦਾ ਹੈ, ਕਿਉਂਕਿ ਪਿਆਜ਼ਾਂ ਥੋਕ ਰੇਟ 45 ਰੁਪਏ ਕਿੱਲੋ ਹੋ ਗਿਆ। ਇਸ ਕਰਕੇ ਅਸੀਂ ਵੀ ਕਾਫੀ ਪ੍ਰੇਸ਼ਾਨ ਹਾਂ ਸਾਡੀ ਸਰਕਾਰ ਨੂੰ ਅਪੀਲ ਹੈ ਕਿ ਪਿਆਜ਼ਾਂ ਦੇ ਵਧਦੇ ਰੇਟ ਵੱਲ ਧਿਆਨ ਕੀਤਾ ਜਾਵੇ।

    ਰਾਜਪੁਰਾ ਦੀ ਸਬਜ਼ੀ ਮੰਡੀ ਸਬਜ਼ੀ ਖਰੀਦਣ ਆਈ ਕੁਲਵੰਤ ਕੌਰ ਨੇ ਦੱਸਿਆ ਪਿਆਜ਼ ਦੇ ਰੇਟ ਵਧਣ ਕਾਰਨ ਅਸੀਂ ਪਹਿਲਾਂ 10 ਕਿਲੋ ਪਿਆਜ਼ ਲੈ ਕੇ ਜਾਂਦੇ ਸਨ ਪਰ ਹੁਣ ਪਿਆਜ਼ ਦਾ ਰੇਟ 50 ਰੁਪਏ ਹੋਣ ਕਾਰਨ ਅਸੀਂ ਅੱਧਾ ਕਿਲੋ ਜਾਂ ਕਿੱਲੋ ਪਿਆਜ਼ ਹੀ ਖਰੀਦ ਰਹੇ ਹਾਂ। ਸਾਡੀ ਸਰਕਾਰ ਨੂੰ ਅਪੀਲ ਹੈ ਕਿ ਪਿਆਜ਼ ਦਾ ਰੇਟ ਘੱਟ ਕੀਤੇ ਜਾਣ।

    ਪਿਆਜ਼ ਦੇ ਥੋਕ ਵਿਕਰੇਤਾ ਮੰਡੀ ਦੇ ਆਡ਼੍ਹਤੀ ਪ੍ਰਦੀਪ ਕੁਮਾਰ ਨੇ ਦੱਸਿਆ ਕਿ ਰਾਜਪੁਰਾ ਦੀ ਸਬਜ਼ੀ ਮੰਡੀ ਵਿੱਚ ਥੋਕ ਪਿਆਜ਼ ਦਾ ਰੇਟ 35 ਰੁਪਏ ਤੋਂ 45 ਰੁਪਏ ਵਿਕ ਰਿਹਾ ਹੈ ਅਤੇ ਰੇਹੜੀਆਂ ਵਾਲੇ ਇਸ ਨੂੰ ਕਈ ਪੰਜਾਹ ਰੁਪਏ ਕਿਲੋ ਵੇਚ ਰਹੇ ਹਨ। ਮਹਾਰਾਸ਼ਟਰ ਅਤੇ ਐਮਪੀ ਵਿੱਚ ਬਰਸਾਤ ਹੋਣ ਕਾਰਨ ਪਿਆਜ਼ ਦੇ ਰੇਟ ਵਧ ਗਏ ਹਨ ਅਤੇ ਆਉਂਦੇ ਦਿਨਾਂ ਵਿੱਚ ਵੀ ਪਿਆਜ਼ਾਂ ਦਾ ਰੇਟ ਘੱਟ ਹੋਣ ਦੀ ਕੋਈ ਉਮੀਦ ਨਹੀਂ ਹੈ।

    ਫੜ੍ਹੀ ਰੇਹੜੀ ਯੂਨੀਅਨ ਰਾਜਪੁਰਾ ਦੇ ਪ੍ਰਧਾਨ ਰਮੇਸ਼ ਕੁਮਾਰ ਬਬਲਾ ਆੜ੍ਹਤੀ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਪਿਆਜ਼ ਦਾ ਰੇਟ ਵਧਣ ਕਾਰਨ ਪ੍ਰਚੂਨ ਪਿਆਜ਼ ਵੇਚਣ ਬੜੀ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਲੋਕ ਹੁਣ ਪਿਆਜ ਕਾਫੀ ਘੱਟ ਖਰੀਦ ਰਹੇ ਹਨ। ਅਜੇ ਤਾਂ ਨਰਾਤਿਆਂ ਦੇ ਦਿਨ ਖ਼ਤਮ ਹੋਏ ਹਨ। ਹੁਣ ਪਿਆਜ਼ਾਂ ਦੇ ਰੇਟਾਂ ਵਿੱਚ ਹੋਰ ਵੀ ਤੇਜ਼ੀ ਆ ਜਾਵੇਗੀ। ਸਾਡੀ ਸਰਕਾਰ ਨੂੰ ਅਪੀਲ ਹੈ ਕਿ ਜਿਹੜੇ ਲੋਕਾਂ ਨੇ ਪਿਆਜ਼ਾਂ ਨੂੰ ਸਟਾਕ ਕਰਕੇ ਰੱਖਿਆ ਉਨ੍ਹਾਂ 'ਤੇ ਨਕੇਲ ਕੱਸੀ ਜਾਵੇ ਤਾਂ ਕਿ ਲੋਕਾਂ ਉੱਤੇ ਮਹਿੰਗਾਈ ਦੀ ਮਾਰ ਨਾ ਪਵੇ। ਆਪਣੇ ਪਰਿਵਾਰ ਦਾ ਪੇਟ ਭਰ ਸਕਣ ਲਈ ਪਿਆਜ਼ ਹਰੇਕ ਦੀ ਲੋੜ ਹੈ ।

    ਹਰ ਸਬਜ਼ੀ ਵਿਚ ਪਿਆਜ਼ ਦੀ ਵਰਤੋਂ ਕੀਤੀ ਜਾਂਦੀ ਹੈ। ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਪਿਆਜ਼ ਦੀ ਕਾਲਾਬਾਜ਼ਾਰੀ ਕਰਨ ਵਾਲੇ ਲੋਕਾਂ ਖ਼ਿਲਾਫ਼ ਸਖ਼ਤ ਕਾਰਵਾਈ ਕਾਰਵਾਈ ਕਰੇ ਤਾਂ ਕਿ ਸਬਜ਼ੀ ਮੰਡੀਆਂ ਵਿੱਚ ਸਸਤਾ ਪਿਆਜ਼ ਖ਼ਰੀਦ ਕੇ ਵਰਤਿਆ ਜਾਵੇ। ਕਿਉਂਕਿ ਪੰਜਾਬ ਵਿੱਚ ਪਹਿਲਾਂ ਹੀ ਲੋਕ ਮਹਿੰਗਾਈ ਦੀ ਮਾਰ ਵਿੱਚ ਆਪਣੀ ਜ਼ਿੰਦਗੀ ਕੱਟ ਰਹੇ ਹਨ। ਸ਼ਹਿਰ ਵਾਸੀਆਂ ਦੀ ਮੰਗ ਹੈ ਕਿ ਪਿਆਜ਼ ਦਾ ਰੇਟ ਘੱਟ ਕਰਨ ਵੱਲ ਧਿਆਨ ਦਿੱਤਾ ਜਾਵੇ ਨਹੀਂ ਤਾਂ ਆਉਂਦੇ ਤਿਉਹਾਰਾਂ ਨੂੰ ਪਿਆਜ਼ ਦਾ ਰੇਟ ਹੋਰ ਵੀ ਵਧ ਜਾਵੇਗਾ।
    Published by:Sukhwinder Singh
    First published: