Home /News /punjab /

ਪੰਜਾਬ 'ਚ ਗੈਂਗਸਟਰਾਂ ਦੀ ਆਨਲਾਈਨ ਭਰਤੀ! ਦਵਿੰਦਰ ਬੰਬੀਹਾ ਗਰੁੱਪ ਨੇ ਪੋਸਟ ਪਾ ਕੇ ਵਟਸਐਪ ਨੰਬਰ ਕੀਤਾ ਜਾਰੀ

ਪੰਜਾਬ 'ਚ ਗੈਂਗਸਟਰਾਂ ਦੀ ਆਨਲਾਈਨ ਭਰਤੀ: ਦਵਿੰਦਰ ਬੰਬੀਹਾ ਦੇ ਨਾਂ 'ਤੇ FB ਪੋਸਟਾਂ; ਸ਼ਾਮਲ ਹੋਣ ਲਈ ਵਟਸਐਪ ਨੰਬਰ ਜਾਰੀ ਕੀਤਾ ਗਿਆ ਹੈ

  • Share this:

    ਚੰਡੀਗੜ੍ਹ-ਹੁਣ ਪੰਜਾਬ ਵਿੱਚ ਗੈਂਗਸਟਰਾਂ ਦੀ ਵੀ ਭਰਤੀ ਹੋਵੇਗੀ? ਜੀ ਹਾਂ, ਇਹ ਸਵਾਲ ਇਸ ਲਈ ਮਹੱਤਵਪੂਰਨ ਹੈ ਕਿਉਂਕਿ ਹੁਣ ਗੈਂਗਸਟਰ ਵੀ ਭਰਤੀ ਲਈ ਵਟਸਐਪ ਨੰਬਰ ਜਾਰੀ ਕਰਨ ਲੱਗ ਪਏ ਹਨ ਅਤੇ ਨੌਜਵਾਨਾਂ ਨੂੰ ਆਨਲਾਈਨ ਭਰਤੀ ਲਈ ਕਹਿ ਰਹੇ ਹਨ।

    ਬੰਬੀਹਾ ਗੈਂਗ ਨੇ ਨੌਜਵਾਨਾਂ ਨੂੰ ਆਪਣੇ ਗੈਂਗ ਨਾਲ ਜੋੜਨ ਲਈ ਫੇਸਬੁੱਕ 'ਤੇ ਪੋਸਟ ਲਿਖ ਕੇ ਵਟਸਐਪ ਨੰਬਰ ਜਾਰੀ ਕੀਤਾ ਹੈ। ਸੁਲਤਾਨ ਦਵਿੰਦਰ ਬੰਬੀਹਾ ਗਰੁੱਪ ਦੇ ਅਕਾਊਂਟ ਤੋਂ ਇੱਕ ਪੋਸਟ ਪਾਈ ਗਈ ਹੈ, ਜਿਸ ਵਿੱਚ ਲਿਖਿਆ ਗਿਆ ਹੈ ਕਿ ਜਿਹੜੇ ਭਰਾ ਗੈਂਗ ਵਿੱਚ ਸ਼ਾਮਲ ਹੋਣਾ ਚਾਹੁੰਦੇ ਹਨ, ਉਹ ਵਟਸਐਪ ਕਰਨ। ਇਹ ਨੰਬਰ ਗੈਂਗਸਟਰਾਂ ਵੱਲੋਂ ਫੇਸਬੁੱਕ 'ਤੇ ਜਾਰੀ ਕੀਤਾ ਜਾਂਦਾ ਹੈ।

    ਕਾਬਲੇਗੌਰ ਹੈ ਕਿ ਇੱਕ ਪਾਸੇ ਪੰਜਾਬ ਦੀ ਮਾਨ ਸਰਕਾਰ ਅਤੇ ਪੰਜਾਬ ਪੁਲਿਸ ਗੈਂਗਸਟਰਾਂ ਨੂੰ ਨੱਥ ਪਾਉਣ ਦੀ ਗੱਲ ਕਹਿ ਕੇ ਪਿੱਠ ਥਾਪੜ ਰਹੀ ਹੈ ਅਤੇ ਦੂਜੇ ਪਾਸੇ ਗੈਂਗਸਟਰ ਹੁਣ ਸਰੇਆਮ ਸੋਸ਼ਲ ਮੀਡੀਆ ਉਤੇ ਆਨਲਾਈਨ ਭਰਤੀ ਦੀ ਪੋਸਟਾਂ ਪਾ ਰਹੇ ਹਨ।

    ਹੁਣ ਗੈਂਗਸਟਰ ਫੇਸਬੁੱਕ ਆਦਿ 'ਤੇ ਸ਼ਰੇਆਮ ਨੰਬਰ ਜਾਰੀ ਕਰ ਰਹੇ ਹਨ। ਪੰਜਾਬ ਪੁਲਸ ਗੈਂਗਸਟਰਵਾਦ ਨੂੰ ਖਤਮ ਕਰਨ ਦੇ ਦਾਅਵੇ ਕਰ ਰਹੀ ਹੈ, ਜੋ ਹੁਣ ਹਵਾ 'ਚ ਨਜ਼ਰ ਆ ਰਹੀ ਹੈ। ਗੈਂਗਸਟਰ ਅਕਸਰ ਫੇਸਬੁੱਕ ਆਦਿ 'ਤੇ ਪੋਸਟਾਂ ਪਾ ਕੇ ਅਤੇ ਵੀਡੀਓ ਆਦਿ ਬਣਾ ਕੇ ਆਪਣੇ ਆਪ ਨੂੰ ਰੋਲ ਮਾਡਲ ਹੀਰੋ ਵਜੋਂ ਪੇਸ਼ ਕਰਦੇ ਹਨ, ਜਿਸ ਨਾਲ ਨੌਜਵਾਨ ਇਨ੍ਹਾਂ ਨੂੰ ਦੇਖ ਕੇ ਆਕਰਸ਼ਿਤ ਹੋ ਕੇ ਅਪਰਾਧ ਦੀ ਦੁਨੀਆ 'ਚ ਸ਼ਾਮਲ ਹੋ ਜਾਂਦੇ ਹਨ।

    Published by:Ashish Sharma
    First published:

    Tags: Apply Online, Bambiha, Gangsters, Lawrence Bishnoi, Punjab