• Home
  • »
  • News
  • »
  • punjab
  • »
  • ONLY BJP CAN PUT PUNJAB ON THE PATH OF PROGRESS I WILL CAMPAIGN RESOLUTELY FATEH JANG BAJWA

ਭਾਜਪਾ ਹੀ ਪੰਜਾਬ ਨੂੰ ਤਰੱਕੀ ਦੇ ਰਾਹ ਪਾ ਸਕਦੀ ਹੈ, ਡਟ ਕੇ ਪ੍ਰਚਾਰ ਕਰਾਂਗਾ: ਫਤਿਹਜੰਗ ਬਾਜਵਾ

ਭਾਜਪਾ ਹੀ ਪੰਜਾਬ ਨੂੰ ਤਰੱਕੀ ਦੇ ਰਾਹ ਪਾ ਸਕਦੀ ਹੈ, ਡਟ ਕੇ ਪ੍ਰਚਾਰ ਕਰਾਂਗਾ: ਫਤਿਹਜੰਗ ਬਾਜਵਾ

  • Share this:
    ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਨੂੰ ਇਕ ਹੋਰ ਵੱਡਾ ਝਟਕਾ ਲੱਗਾ ਹੈ। ਦੋ ਕਾਂਗਰਸੀ ਵਿਧਾਇਕ ਫਤਿਹਜੰਗ ਬਾਜਵਾ ਤੇ ਬਲਵਿੰਦਰ ਲਾਡੀ ਸਣੇ ਕਈ ਵੱਡੇ ਆਗੂ ਬੀਜੇਪੀ 'ਚ ਸ਼ਾਮਲ ਗਏ ਹਨ।

    ਭਾਜਪਾ ਵਿਚ ਸ਼ਾਮਲ ਹੁੰਦੇ ਹੀ ਫਤਿਹਜੰਗ ਬਾਜਵਾ ਨੇ ਕਿਹਾ ਕਿ ਪੰਜਾਬ ਨੂੰ ਤਰੱਕੀ ਦੇ ਰਾਹੇ ਪਾਉਣਾ ਹੈ ਤਾਂ ਇਕੋ ਹੀ ਜਗ੍ਹਾ ਭਾਜਪਾ ਹੈ। ਉਨ੍ਹਾਂ ਕਿਹਾ ਕਿ ਉਹ ਭਾਜਪਾ ਦਾ ਝੰਡਾ ਲੈ ਕੇ ਪੰਜਾਬ ਜਾਣਗੇ ਤੇ ਪਾਰਟੀ ਲਈ ਡਟ ਕੇ ਪ੍ਰਚਾਰ ਕਰਨਗੇ। ਉਨ੍ਹਾਂ ਕਿਹਾ ਕਿ ਅਗਲੇ 2-4 ਮਹੀਨਿਆਂ ਵਿਚ ਤੁਸੀਂ ਵੇਖ ਲਿਓ ਪੰਜਾਬ ਵਿਚ ਬੀਜੇਪੀ ਦਾ ਝੰਡਾ ਕਿਵੇਂ ਲਹਿਰਾਉਂਦਾ ਹੈ।

    ਉਨ੍ਹਾਂ ਕਿਹਾ ਕਿ ਉਹ ਪ੍ਰਧਾਨ ਮੰਤਰੀ ਦੀ ਪੂਰੇ ਦੇਸ਼ ਲਈ ਵਚਨਬੱਧਤਾ ਨੂੰ ਵੇਖ ਕੇ ਬਹੁਤ ਪ੍ਰਭਾਵਿਤ ਹਨ। ਚੋਣ ਲੜਨ ਦੇ ਮਾਮਲੇ ਉਤੇ ਉਨ੍ਹਾਂ ਕਿਹਾ ਕਿ ਜਿਥੋਂ ਪਾਰਟੀ ਕਹੇਗੀ, ਜ਼ਰੂਰ ਲਾੜਾਂਗਾ।

    ਦੱਸ ਦਈਏ ਕਿ ਅੱਜ ਕਾਂਗਰਸ ਦੇ ਦੋ ਵਿਧਾਇਕ ਫਤਿਹਜੰਗ ਬਾਜਵਾ ਤੇ ਬਲਵਿੰਦਰ ਲਾਡੀ ਭਾਜਪਾ ਵਿਚ ਸ਼ਾਮਲ ਹੋਏ ਹਨ।

    ਅਕਾਲੀ ਦਲ ਦੇ ਸਾਬਕਾ ਵਿਧਾਇਕ ਗੁਰਤੇਜ ਸਿੰਘ ਵੀ ਭਾਜਪਾ ਵਿੱਚ ਸ਼ਾਮਲ ਹੋ ਗਏ ਹਨ। ਉਹ ਤਿੰਨ ਵਾਰ ਵਿਧਾਇਕ ਰਹਿ ਚੁੱਕੇ ਹਨ। ਇਸ ਤੋਂ ਇਲਾਵਾ ਦਿਨੇਸ਼ ਮੋਗੀਆ, ਰਾਜਦੇਵ ਖਾਲਸਾ ਵੀ ਭਾਜਪਾ ਵਿਚ ਸ਼ਾਮਲ ਹੋਏ ਹਨ।
    Published by:Gurwinder Singh
    First published: