• Home
  • »
  • News
  • »
  • punjab
  • »
  • ONLY GREEN FIRECRACKERS ARE ALLOWED DURING FESTIVALS IN PUNJAB

ਪੰਜਾਬ ਵਿੱਚ ਤਿਉਹਾਰਾਂ ਮੌਕੇ ਸਿਰਫ ਗਰੀਨ ਪਟਾਕੇ ਚਲਾਉਣ ਦੀ ਇਜ਼ਾਜਤ

ਪੰਜਾਬ ਵਿੱਚ ਤਿਉਹਾਰਾਂ ਮੌਕੇ ਸਿਰਫ ਗਰੀਨ ਪਟਾਕੇ ਚਲਾਉਣ ਦੀ ਇਜ਼ਾਜਤ (ਸੰਕੇਤਿਕ ਫੋਟੋ)

  • Share this:
    ਚੰਡੀਗੜ੍ਹ- ਪੰਜਾਬ ਸਰਕਾਰ ਨੇ ਦੀਵਾਲੀ ਅਤੇ ਗੁਰਪੁਰਬ ਮੌਕੇ ਪੰਜਾਬ ਵਿਚ ਪਟਾਕੇ ਚਲਾਉਣ ਉਤੇ ਬੈਨ ਲਗਾ ਦਿੱਤਾ ਹੈ। ਪੰਜਾਬ ਸਰਕਾਰ ਵੱਲੋਂ ਜਾਰੀ ਹਦਾਇਤ ਵਿਚ ਕਿਹਾ ਹੈ ਕਿ ਦੀਵਾਲੀ ਅਤੇ ਗੁਰਪੁਰਬ ਮੌਕੇ ਸਿਰਫ ਗਰੀਨ ਪਟਾਕੇ ਚਲਾਉਣ ਦੀ ਇਜ਼ਾਜਤ ਦਿੱਤੀ ਗਈ ਹੈ। ਇਸ ਤੋਂ ਇਲਾਵਾ ਦੀਵਾਲੀ ਅਤੇ ਗੁਰਪੁਰਬ ਮੌਕੇ ਰਾਤ 8 ਵਜੇ ਤੋਂ 10 ਵਜੇ ਤੱਕ ਸਿਰਫ ਗਰੀਨ ਪਟਾਕੇ ਚਲਾਉਣ ਦੀ ਇਜ਼ਾਜਤ ਹੈ। ਇਸ ਤੋਂ ਇਲਾਵਾ ਮੰਡੀ ਗੋਬਿੰਦਗੜ੍ਹ ਅਤੇ ਜਲੰਧਰ ਵਿੱਚ ਕਿਸੇ ਵੀ ਕਿਸਮ ਦੇ ਪਟਾਕੇ ਚਲਾਉਣ ਦੀ ਇਜ਼ਾਜਤ ਨਹੀਂ ਹੈ।



    ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਚੰਡੀਗੜ੍ਹ, ਦਿੱਲੀ ਅਤੇ ਹਰਿਆਣਾ ਵਿਚ ਪਟਾਕੇ ਚਲਾਉਣ ਉਤੇ ਬੈਨ ਲਗਾਇਆ ਗਿਆ ਹੈ।
    Published by:Ashish Sharma
    First published:
    Advertisement
    Advertisement