• Home
 • »
 • News
 • »
 • punjab
 • »
 • OP SONI INAUGURATES RADIO DIAGNOSTIC AND LABORATORY CENTERS AT DISTRICT HOSPITALS PATIALA SANGRUR AND BARNALA VIA VIDEO CONFERENCE

ਸੋਨੀ ਵਲੋ ਵੀਡੀਓ ਕਾਨਫਰੰਸ ਰਾਹੀਂ ਜਿਲ੍ਹਾ ਹਸਪਤਾਲ ਪਟਿਆਲਾ, ਸੰਗਰੂਰ ਅਤੇ ਬਰਨਾਲਾ ਵਿਖੇ ਰੇਡੀਓ ਡਾਇਗਨੋਸੋਟਿਕ ਅਤੇ ਲੈਬੋਰੋਟਰੀ ਸੈਂਟਰਾਂ ਦਾ ਉਦਘਟਨ

ਸੋਨੀ ਵਲੋ ਵੀਡੀਓ ਕਾਨਫਰੰਸ ਰਾਹੀਂ ਜਿਲ੍ਹਾ ਹਸਪਤਾਲ ਪਟਿਆਲਾ, ਸੰਗਰੂਰ ਅਤੇ ਬਰਨਾਲਾ ਵਿਖੇ ਰੇਡੀਓ ਡਾਇਗਨੋਸੋਟਿਕ ਅਤੇ ਲੈਬੋਰੋਟਰੀ ਸੈਂਟਰਾਂ ਦਾ ਉਦਘਟਨ

 • Share this:
  ਚੰਡੀਗੜ੍ਹ: ਸ੍ਰੀ ਓ,ਪੀ. ਸੋਨੀ, ਉਪ - ਮੁੱਖ ਮੰਤਰੀ, ਪੰਜਾਬ ਨੇ ਅੱਜ ਵੀਡੀਓ ਕਾਨਫਰੰਸ ਰਾਹੀਂ ਜਿਲ੍ਹਾ ਹਸਪਤਾਲ ਪਟਿਆਲਾ, ਸੰਗਰੂਰ ਅਤੇ ਬਰਨਾਲਾ ਦੇ ਰੇਡੀਓ ਡਾਇਗਨੋਸੋਟਿਕ ਅਤੇ ਲੈਬੋਰੋਟਰੀ ਸੈਂਟਰਾਂ ਦਾ ਉਦਘਟਨ ਕੀਤਾ। ਇਸ ਮੌਕੇ ਬੋਲਦਿਆਂ ਸ੍ਰੀ ਸੋਨੀ ਨੇ ਕਿਹਾ ਕਿ ਇਸ ਪੰਜਾਬ ਸਰਕਾਰ ਦੇ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਦੇ ਉਪਰਾਲੇ ਸਦਕਾ ਕ੍ਰਿਸ਼ਨਾ ਡਾਇਗਨੋਸਟਿਕ ਨਾਲ ਪਬਲਿਕ ਪ੍ਰਾਈਵੇਟ ਪਾਰਟਨਰਸ਼ਿਪ ਅਧੀਨ ਇਹ ਕੰਮ ਸ਼ੁਰੂ ਕੀਤਾ ਗਿਆ ਹੈ।

  ਪੰਜਾਬ ਸਰਕਾਰ ਵੱਲੋਂ ਪੰਜਾਬ ਦੇ ਲੋਕਾਂ ਨੂੰ ਰੇਡੀਓਲਜੀ ਅਤੇ ਲੈਬੋਰਟਰੀ ਦੀਆਂ ਸਸਤੀਆਂ ਸਹੂਲਤਾਂ ਦੇਣ ਦਾ ਇੱਕ ਚੰਗਾ ਉਪਰਾਲਾ ਕੀਤਾ ਗਿਆ ਹੈ। ਇਹ ਸਾਰੇ ਪੰਜਾਬ ਦੇ ਵਿੱਚ ਹਰ ਵਰਗ ਦੇ ਲੋਕਾਂ ਲਈ ਉਪਲਬੱਧ ਹੋਣਗੀਆਂ । ਆਮ ਲੋਕਾਂ ਨੂੰ ਚੰਗੇ ਡਾਇਗਨੋਸਟਿਕ ਟੈਸਟ ਕਰਵਾਉਣ ਲਈ ਵੱਡਿਆ ਸ਼ਹਿਰਾਂ ਵਿੱਚ ਜਾਣਾ ਪੈਂਦਾ ਸੀ ਅਤੇ ਕਾਫੀ ਖਰਚਾ ਆਉਂਦਾ ਅਤੇ ਸਮਾਂ ਵੀ ਬਰਬਾਦ ਹੁੰਦਾ ਸੀ । ਕੋਵਿਡ-19 ਮਹਾਂਮਾਰੀ ਦੌਰਾਨ ਅਜਿਹੀਆਂ ਸੇਵਾਵਾਂ ਦੀ ਜ਼ਿਆਦਾ ਜ਼ਰੂਰਤ ਮਹਿਸੂਸ ਹੋਈ ਸੀ ।

  ਡਿਪਟੀ ਮੁੱਖ ਮੰਤਰੀ ਨੇ ਦੱਸਿਆ ਕਿ ਅੱਜ ਸ਼ੁਰੂ ਕੀਤੀਆਂ ਗਈਆਂ ਸੇਵਾਵਾਂ ਵਿਚ ਰੇਡਿਓਲਜੀ ਡਾਇਗਨੋਸਟਿਕ ਪ੍ਰੋਜੈਕਟਸ ਪੰਜਾਬ ਦੇ ਸਾਰੇ 22 ਜਿਲ੍ਹਿਆਂ ਅਤੇ 3 ਸਬ ਡਵੀਜਨਲ ਹਸਪਤਾਲ ਖੰਨਾ, ਫਗਵਾੜਾ ਅਤੇ ਰਾਜਪੁਰਾ ਵਿੱਚ ਖੋਲ੍ਹੇ ਜਾ ਰਹੇ ਹਨ ।ਇਸ ਪ੍ਰੋਜੈਕਟ ਵਿੱਚ 25 ਸੀ ਟੀ ਸਕੈਨ ਅਤੇ 6 ਐੱਮ.ਆਰ.ਆਈ ਮਸ਼ੀਨਾਂ ਲਗਾਈਆਂ ਜਾਣਗੀਆਂ।ਰੇਡੀਓ ਡਾਇਗਨੋਸੋਟਿਕ ਸੈਂਟਰਾਂ ਦੀ ਉਸਾਰੀ ਦੀ ਲਾਗਤ 100 ਕਰੋੜ ਰੁਪਏ ਹੈ ।  ਉਨ੍ਹਾਂ ਦੱਸਿਆ ਕਿ ਇਹ ਹਿੰਦੋਸਤਾਨ ਦਾ ਸਭ ਤੋਂ ਵੱਡਾ ਪੀ.ਪੀ.ਪੀ ਆਧਾਰ ਦਾ ਪ੍ਰੋਜੈਕਟ ਹੈ। ਇਸ ਪ੍ਰੋਜੈਕਟ ਅਧੀਨ ਹੋਣ ਵਾਲੇ ਟੈਸਟ ਮਾਰਕਿਟ ਰੇਟ ਤੋਂ 65 ਤੋਂ 70 ਪ੍ਰਤੀਸ਼ਤ ਤੱਕ ਘੱਟ ਰੇਟਾਂ ਤੇ ਕੀਤੇ ਜਾਣਗੇ ਅਤੇ ਗਰੀਬ ਅਤੇ ਕਮਜੋਰ ਮਰੀਜਾਂ ਦਾ ਟੈਸਟ ਫ੍ਰੀ ਕੀਤਾ ਜਾਵੇਗਾ।

  ਇਸੇ ਤਰ੍ਹਾਂ ਲੈਬੋਰਟਰੀ ਡੈਗਨੋਸਟਿਕ ਪ੍ਰੋਜੈਕਟਸ ਅਧੀਨ ਪੂਰੇ ਪੰਜਾਬ ਰਾਜ ਵਿੱਚ 30 ਅਤਿ - ਆਧੁਨਿਕ ਲੈਬੋਰਟਰੀਜ਼ ਅਤੇ ਇੱਕ ਸਟੇਟ ਰੈਫਰੈਂਸ ਲੋਬੋਰਟਰੀ ਅਤੇ 95 ਕਲੈਕਸ਼ਨ ਸੈਂਟਰਾਂ ਦੀ ਸਥਾਪਨਾ ਕੀਤੀ ਰਹੀ।
  ਇਹਨਾ ਲੈਬੋਰਟਰੀ ਡਾਇਗਨੋਸੋਟਿਕ ਸੈਂਟਰਾਂ ਦੀ ਉਸਾਰੀ ਦੀ ਲਾਗਤ 25 ਕਰੋੜ ਰੁਪਏ ਹੈ ।ਇਹਨਾਂ ਲੈਬੋਰਟਰੀਆਂ ਵਿੱਚ 5% ਗਰੀਬ ਅਤੇ ਕਮਜੋਰ ਮਰੀਜਾਂ ਦਾ ਟੈਸਟ ਫ੍ਰੀ ਕੀਤਾ ਜਾਵੇਗਾ।

  ਉਨ੍ਹਾਂ ਦੱਸਿਆ ਕਿ ਇਸੇ ਤਰ੍ਹਾਂ ਦੇ ਰੇਡਿਓ ਡਾਇਗਨੋਸਟਿਕ ਸੈਂਟਰ - ਮੋਹਾਲੀ, ਰੋਪੜ, ਸ੍ਰੀ ਫਤਿਹਗੜ ਸਾਹਿਬ, ਰਾਜਪੁਰਾ ਅਤੇ ਅੰਮ੍ਰਿਤਸਰ ਵਿਖੇ ਪਹਿਲਾਂ ਹੀ ਲੋਕਾਂ ਦੀ ਸਹੂਲਤ ਲਈ ਖੋਲੇ ਜਾ ਚੁੱਕੇ ਹਨ, ਪਟਿਆਲਾ (ਸੀ ਟੀ ਸਕੈਨ /ਐਮ ਆਰ ਆਈ/ਲੈਬੋਰਟਰੀ) ਸੰਗਰੂਰ (ਸੀ ਟੀ ਸਕੈਨ) ਅਤੇ ਬਰਨਾਲਾ (ਸੀ ਟੀ ਸਕੈਨ) ਸੈੰਟਰਾਂ ਦਾ ਉਦਘਾਟਨ ਅੱਜ ਕੀਤਾ ਗਿਆ ਹੈ ਅਤੇ ਬਾਕੀ ਰਹਿੰਦੇ ਸਾਰੇ ਸੈਂਟਰ 31 ਮਾਰਚ 2022 ਤੱਕ ਖੋਲ ਦਿੱਤੇ ਜਾਣਗੇ।

  ਲੈਬੋਰਟਰੀ ਡਾਇਗਨੋਸਟਿਕ ਸੈਂਟਰ - ਮੋਹਾਲੀ, ਬਟਾਲਾ ਅਤੇ ਅੰਮ੍ਰਿਤਸਰ ਵਿਖੇ ਪਹਿਲਾਂ ਹੀ ਲੋਕਾਂ ਦੀ ਸਹੂਲਤ ਲਈ ਖੋਲੇ ਜਾ ਚੁੱਕੇ ਹਨ, ਪਟਿਆਲਾ ਸੈਂਟਰ ਦਾ ਉਦਘਾਟਨ ਅੱਜ ਕੀਤਾ ਜਾ ਰਿਹਾ ਹੈ ਅਤੇ ਬਾਕੀ ਰਹਿੰਦੇ ਸਾਰੇ ਸੈਂਟਰ 31 ਮਾਰਚ 2022 ਤੱਕ ਖੋਲ ਦਿੱਤੇ ਜਾਣਗੇ।

  ਸ਼੍ਰੀ ਸੋਨੀ ਨੇ ਦੱਸਿਆ ਕਿ ਕਾਰਡਿਅਕ ਕੇਅਰ ਸੈਂਟਰ ਪ੍ਰੋਜੈਕਟ ਅਧੀਨ ਰਾਜ ਦੇ 4 ਜਿਲ੍ਹਿਆਂ ਦੇ ਸਿਵਲ ਹਸਪਤਾਲਾਂ ਜਲੰਧਰ, ਲੁਧਿਆਣਾ, ਸੰਗਰੂਰ ਅਤੇ ਬਠਿੰਡਾ ਵਿਖੇ ਪੀ.ਪੀ.ਪੀ ਅਧਾਰ ਤੇ ਕਾਰਡਿਅਕ ਕੇਅਰ ਸੈਂਟਰਾਂ ਦੀ ਸਥਾਪਨਾ ਕੀਤੀ ਜਾਵੇਗੀ। ਇਸ ਪ੍ਰੋਜੈਕਟ ਦੀ ਲਾਗਤ ਪ੍ਰਤੀ ਸੈਂਟਰ ਲਾਗਤ 15 ਕਰੋੜ ਰੁਪਏ ਹੋਵੇਗੀ । ਇਹਨਾਂ ਸੈਂਟਰਾਂ ਨੂੰ ਬਣਾਉਣ ਦੀ ਪ੍ਰਕਿਰਿਆ ਜਲਦ ਹੀ ਸ਼ੁਰੂ ਕਰ ਦਿੱਤੀ ਜਾਵੇਗੀ।
  Published by:Ashish Sharma
  First published: