Home /News /punjab /

ਕਰਤਾਰਪੁਰ ਬਾਰੇ ਸਵਾਗਤਯੋਗ ਫ਼ੈਸਲਾ, ਵਾਹਿਗੁਰੂ ਖੇਤੀ ਕਾਨੂੰਨ ਰੱਦ ਕਰਨ ਦਾ ਫ਼ੈਸਲਾ ਲੈਣ ਦਾ ਵੀ ਮਤ ਬਖ਼ਸ਼ੇ: ਆਪ

ਕਰਤਾਰਪੁਰ ਬਾਰੇ ਸਵਾਗਤਯੋਗ ਫ਼ੈਸਲਾ, ਵਾਹਿਗੁਰੂ ਖੇਤੀ ਕਾਨੂੰਨ ਰੱਦ ਕਰਨ ਦਾ ਫ਼ੈਸਲਾ ਲੈਣ ਦਾ ਵੀ ਮਤ ਬਖ਼ਸ਼ੇ: ਆਪ

'ਖਜ਼ਾਨਾ ਭਰਨ ਤੋਂ ਬਾਅਦ ਹੀ ਔਰਤਾਂ ਨੂੰ ਮਿਲਣਗੇ 1000 ਰੁਪਏ ਮਹੀਨਾ'-ਕੁਲਤਾਰ ਸੰਧਵਾਂ ( ਫਾਈਲ ਫੋਟੋ)

'ਖਜ਼ਾਨਾ ਭਰਨ ਤੋਂ ਬਾਅਦ ਹੀ ਔਰਤਾਂ ਨੂੰ ਮਿਲਣਗੇ 1000 ਰੁਪਏ ਮਹੀਨਾ'-ਕੁਲਤਾਰ ਸੰਧਵਾਂ ( ਫਾਈਲ ਫੋਟੋ)

 • Share this:

  ਆਮ ਆਦਮੀ ਪਾਰਟੀ (ਆਪ) ਪੰਜਾਬ ਕਿਸਾਨ ਵਿੰਗ ਦੇ ਪ੍ਰਧਾਨ ਅਤੇ ਵਿਧਾਇਕ ਕੁਲਤਾਰ ਸਿੰਘ ਸੰਧਵਾਂ ਨੇ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਸ਼੍ਰੀ ਕਰਤਾਰਪੁਰ ਸਾਹਿਬ ਕਾਰਿਡੋਰ ਖੋਲੇ ਜਾਣ ਦੇ ਫ਼ੈਸਲਾ ਦਾ ਸਵਾਗਤ ਕੀਤਾ ਹੈ।

  ਪਾਰਟੀ ਹੈੱਡਕੁਆਟਰ ਤੋਂ ਮੰਗਲਵਾਰ ਨੂੰ ਜਾਰੀ ਬਿਆਨ ਵਿੱਚ ਕੁਲਤਾਰ ਸਿੰਘ ਸੰਧਵਾ ਨੇ ਕਿਹਾ ਕਿ ਅਸੀਂ ਅਰਦਾਸ ਕਰਦੇ ਹਾਂ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਭਾਰਤ ਉੱਤੇ ਅਸ਼ੀਰਵਾਦ ਬਣਾਏ ਰੱਖਣ ਅਤੇ ਗੁਆਂਢੀ ਦੇਸ਼ਾਂ ਨਾਲ ਸਾਡੇ ਸੰਬੰਧ ਚੰਗੇ ਹੋਣ, ਤਾਂਕਿ ਦੇਸ਼ ਤਰੱਕੀ ਕਰ ਸਕੇ।

  ਸੰਧਵਾਂ ਨੇ ਕਿਹਾ ਕਿ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਸਰਕਾਰ ਵੱਲੋਂ ਸ਼੍ਰੀ ਕਰਤਾਰਪੁਰ ਸਾਹਿਬ ਧਾਮ ਨੂੰ ਤੀਰਥ ਸਥਾਨ ਯਾਤਰਾ ਵਿੱਚ ਸ਼ਾਮਿਲ ਕੀਤਾ ਗਿਆ ਹੈ, ਜਿਸ ਦਾ ਪੂਰਾ ਖ਼ਰਚ ਦਿੱਲੀ ਸਰਕਾਰ ਅਦਾ ਕਰਦੀ ਹੈ। ਸੰਧਵਾਂ ਨੇ ਕਿਹਾ ਕਿ ਇਸ ਦੇ ਨਾਲ ਹੀ ਅਸੀਂ ਅਰਦਾਸ ਕਰਦੇ ਹਾਂ ਕਿ ਵਾਹਿਗੁਰੂ ਜੀ ਕੇਂਦਰ ਦੀ ਮੋਦੀ ਸਰਕਾਰ ਨੂੰ ਤਿੰਨਾਂ ਕਾਲੇ ਖੇਤੀਬਾੜੀ ਕਾਨੂੰਨ ਰੱਦ ਕਰਨ ਦਾ ਫ਼ੈਸਲਾ ਲੈਣ ਲਈ ਮਤ ਬਖ਼ਸ਼ੇ, ਤਾਂ ਕਿ ਦੇਸ਼ ਦਾ ਕਿਸਾਨ-ਮਜ਼ਦੂਰ, ਵਪਾਰੀ ਅਤੇ ਹਰ ਇੱਕ ਨਾਗਰਿਕ ਦੇਸ਼ ਦੀ ਤਰੱਕੀ ਵਿਚ ਆਪਣਾ ਯੋਗਦਾਨ ਪਾ ਸਕੇ।

  ਉੱਥੇ ਹੀ ਪੰਜਾਬ ਮਾਮਲਿਆਂ ਦੇ ਸਹਿ ਪ੍ਰਭਾਰੀ ਅਤੇ ਵਿਧਾਇਕ ਰਾਘਵ ਚੱਢਾ ਨੇ ਵੀ ਸ਼੍ਰੀ ਕਰਤਾਰਪੁਰ ਸਾਹਿਬ ਕਾਰਿਡੋਰ ਖੋਲ੍ਹਣ ਦੇ ਫ਼ੈਸਲਾ ਸਵਾਗਤ ਕੀਤਾ। ਉਨ੍ਹਾਂ ਨੇ ਕਿਹਾ ਕਿ ਹੁਣ ਲੱਖਾਂ-ਕਰੋੜਾਂ ਸੰਗਤ ਸ਼੍ਰੀ ਕਰਤਾਰਪੁਰ ਸਾਹਿਬ ਕਾਰਿਡੋਰ ਦੇ ਖੁੱਲ ਜਾਣ ਨਾਲ ਗੁਰੂ ਨਾਨਕ ਦੇਵ ਜੀ ਦੇ ਦਰਬਾਰ ਵਿੱਚ ਨਤਮਸਤਕ ਹੋ ਸਕਣਗੇ। ਗੁਰੂ ਦੇ ਸ਼ੁਭ ਦਿਹਾੜੇ ਵਿੱਚ ਵੀ ਕੁੱਝ ਦਿਨ ਹੀ ਬਾਕੀ ਹਨ।

  ਮੋਦੀ ਸਰਕਾਰ ਵੱਲੋਂ ਚੋਣਾਂ ਦੇ ਸਮੇਂ ਕਰਤਾਰਪੁਰ ਕਾਰਿਡੋਰ ਖੋਲੇ ਜਾਣ ਦਾ ਫ਼ੈਸਲਾ ਲਈ ਜਾਣ ਉੱਤੇ ਰਾਘਵ ਚੱਢਾ ਨੇ ਕਿਹਾ ਕਿ ਭਾਜਪਾ ਨੂੰ ਧਾਰਮਿਕ ਮੁੱਦਿਆਂ ਉੱਤੇ ਰਾਜਨੀਤੀ ਕਰਨ ਤੋਂ ਬਚਣਾ ਚਾਹੀਦਾ ਹੈ। ਧਾਰਮਿਕ ਸ਼ਰਧਾ ਨੂੰ ਰਾਜਨੀਤਕ ਚਸ਼ਮੇ ਨਾਲ ਕਦੇ ਵੀ ਨਹੀਂ ਵੇਖਣਾ ਚਾਹੀਦਾ ਹੈ।

  Published by:Gurwinder Singh
  First published:

  Tags: AAP, AAP Punjab, KARTARPUR, Kartarpur Corridor, Kartarpur Langha