ਕੁੱਲ ਹਿੰਦ ਕਿਸਾਨ ਕਨਵੈਨਸ਼ਨ 'ਚ ਕਿਸਾਨ ਮਸਲਿਆਂ 'ਤੇ ਖੁੱਲ੍ਹ ਕੇ ਚਰਚਾ

News18 Punjabi | News18 Punjab
Updated: November 30, 2019, 6:20 PM IST
share image
ਕੁੱਲ ਹਿੰਦ ਕਿਸਾਨ ਕਨਵੈਨਸ਼ਨ 'ਚ ਕਿਸਾਨ ਮਸਲਿਆਂ 'ਤੇ ਖੁੱਲ੍ਹ ਕੇ ਚਰਚਾ
ਕੁੱਲ ਹਿੰਦ ਕਿਸਾਨ ਕਨਵੈਨਸ਼ਨ 'ਚ ਕਿਸਾਨ ਮਸਲਿਆਂ 'ਤੇ ਖੁੱਲ੍ਹ ਕੇ ਚਰਚਾ

  • Share this:
  • Facebook share img
  • Twitter share img
  • Linkedin share img
ਕੁੱਲ ਹਿੰਦ ਕਿਸਾਨ ਸੰਘਰਸ਼ ਤਾਲਮੇਲ ਕਮੇਟੀ (AIKSCC) ਦੀ ਅਗਵਾਈ ਵਿਚ ਦੇਸ਼ ਭਰ ਵਿਚੋਂ ਆਏ ਹਜਾਰਾਂ ਕਿਸਾਨਾਂ ਨਾਲ ਤੀਸਰੀ ਕੁੱਲ ਹਿੰਦ ਕਿਸਾਨ ਕਨਵੈਨਸ਼ਨ ਨਵੀਂ ਦਿੱਲੀ ਵਿਖੇ ਸ਼ੁਰੂ ਹੋਈ। ਇਸ ਸੈਸ਼ਨ ਵਿਚ ਵਰਕਿੰਗ ਗਰੁੱਪ ਦੇ ਸਾਰੇ ਹੀ ਆਗੂਆਂ ਨੇ ਖੇਤੀ ਕਿਸਾਨੀ ਦੇ ਵੱਖ-ਵੱਖ ਮਸਲਿਆਂ, ਮੁੱਦਿਆਂ ਅਤੇ ਮੰਗਾਂ ਬਾਰੇ ਵਿਚਾਰ ਰੱਖਦਿਆਂ ਵੱਖ ਵੱਖ ਰਾਜ ਸਰਕਾਰਾਂ ਅਤੇ ਕੇਂਦਰ ਸਰਕਾਰ ਨੂੰ ਚੁਣੌਤੀ ਦਿੰਦਿਆਂ ਕਿਹਾ ਕਿ ਜੇਕਰ ਕਿਸਾਨਾਂ ਦੇ ਮਸਲਿਆਂ ਨੂੰ ਨਾ ਹੱਲ ਕੀਤਾ ਗਿਆ ਤਾਂ AIKSCC ਦੀ ਅਗਵਾਈ ਵਿੱਚ ਇੱਕ ਵਿਸ਼ਾਲ ਲਹਿਰ ਸਰਕਾਰਾਂ ਦੀ ਨੀਂਦ ਹਰਾਮ ਕਰ ਦੇਵੇਗੀ।

ਕਨਵੀਨਰ ਵੀ.ਐਮ.ਸਿੰਘ ਜੀ ਨੇ ਸੰਘਰਸ਼ ਕਮੇਟੀ ਦੇ ਢਾਈ ਸਾਲਾਂ ਦੇ ਇਤਿਹਾਸ ਦਸਦਿਆਂ ਘੱਟੋ ਘੱਟ ਸਮਰਥਨ ਮੁੱਲ ਅਤੇ ਕਰਜੇ ਤੋਂ ਮੁਕਤੀ ਕਰਵਾਉਣ ਦੀਆਂ ਦੋ ਮੰਗਾਂ ਉੱਪਰ ਸੰਘਰਸ਼ ਹੋਰ ਤੇਜ਼ ਕਰਨ ਦਾ ਅਹਿਦ ਲਿਆ। ਕੇਂਦਰੀ ਵਰਕਿੰਗ ਗਰੁੱਪ ਦੇ ਮੈਂਬਰਾਂ ਨੇ ਸੰਬੋਧਨ ਕਰਦਿਆਂ ਭੂੰਮੀ ਅਦਿਗ੍ਰਹਿਣ ਤੇ ਮੁੜ-ਵਸੇਬਾ, ਆਦਿਵਾਸੀਆਂ ਅਤੇ ਵਨਵਾਸੀਆਂ ਦੇ ਜੰਲ, ਜੰਗਲ ਅਤੇ ਜਮੀਨ ਤੋਂ ਉਜਾੜੇ ਦੀਆਂ ਕੋਸਿਸ਼ਾਂ, ਕਿਸਾਨ ਆਗੂਆਂ ਅਤੇ ਆਮ ਕਿਸਾਨਾਂ ਸਿਰ ਵੱਖ-ਵੱਖ ਧਾਰਾਵਾਂ ਤਹਿਤ ਕੇਸ ਮੜ੍ਹਨ ਦੇ ਮਸਲੇ, ਕਿਸਾਨਾਂ ਨੂੰ 60 ਸਾਲ ਦੀ ਉਮਰ ਤੋਂ ਬਾਅਦ 10,000 ਰੁਪਏ ਪੈਨਸ਼ਨ ਦੇਣ ਦੀ ਮੰਗ, ਕਰ ਰਹਿਤ ਵਪਾਰ (ਆਰ.ਸੀ.ਈ.ਪੀ) ਦੀ ਲਟਕਦੀ ਤਲਵਾਰ, ਖੇਤੀ ਵਸਤਾਂ ਅਤੇ ਦੁੱਧ ਨੂੰ ਬਹੁ-ਧਿਰੀ ਵਪਾਰਕ ਸਮਝੌਤਿਆਂ ਤੋਂ ਬਾਹਰ ਰੱਖਣ ਦਾ ਮਸਲਾ, ਖੇਤ ਮਜ਼ਦੂਰਾਂ, ਬਟਾਈਦਾਰਾਂ, ਮੁਜਾਰਿਆਂ ਦੇ ਹੱਕਾਂ ਨੂੰ ਸੁਰੱਖਿਅਤ ਕਰਨ ਦਾ ਮਸਲਾ ਅਤੇ ਪਰਾਲੀ ਸਾੜਨ ਬਦਲੇ ਕਿਸਾਨਾਂ ਖਿਲਾਫ਼ ਪਰਚੇ ਦਰਜ ਕਰਨ ਦੇ ਮਸਲਿਆਂ ਆਦਿ ਬਾਰੇ ਆਪੋ ਆਪਣੇ ਵਿਚਾਰ ਉਪਰੋਕਤ ਮੁੱਦਿਆਂ 'ਤੇ ਮਤਿਆਂ ਦੇ ਰੂਪ 'ਚ ਰੱਖੇ।

ਇਸ ਪਹਿਲੇ ਸੈਸ਼ਨ ਵਿੱਚ ਕੇਂਦਰੀ ਵਰਕਿੰਗ ਗਰੁੱਪ ਵੱਲੋਂ ਪਹਿਲਾਂ ਹੀ ਪੇਸ਼ ਕੀਤੇ ਜਾ ਚੁੱਕੇ ਕਿਸਾਨ ਮੰਗ ਚਾਰਟਰ (ਐਲਾਨਨਾਮੇ) ਨੂੰ ਫਿਰ ਤੋਂ ਅਪਣਾ ਕੇ ਇਸ 'ਚ ਸ਼ਾਮਲ ਮੰਗਾਂ ਅਤੇ ਮੁੱਦਿਆਂ ਨੂੰ ਮਨਵਾਉਣ ਲਈ ਲੜਾਈ ਤੇਜ਼ ਕਰਨ ਦਾ ਸੰਕਲਪ ਲਿਆ ਗਿਆ। ਦੂਸਰੇ ਸੈਸ਼ਨ ਵਿੱਚ ਵੱਖ ਵੱਖ ਪ੍ਰਾਂਤਾਂ ਤੋਂ ਆਏ ਕਿਸਾਨ ਲੀਡਰਾਂ ਨੇ ਆਪੋ ਆਪਣੇ ਵਿਚਾਰ ਪ੍ਰਗਟ ਕੀਤੇ। ਨਾਅਰਿਆਂ ਦੀ ਗੂੰਜ ਵਿੱਚ ਪਹਿਲੇ ਦਿਨ ਦਾ ਪ੍ਰੋਗਰਾਮ ਸਮਾਪਤ ਕਰਨ ਦਾ ਐਲਾਨ ਕੀਤਾ ਗਿਆ।
First published: November 30, 2019
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading