• Home
 • »
 • News
 • »
 • punjab
 • »
 • OPPOSITION BESIEGES AAP OVER GIVING RS 1000 TO WOMEN AP AS

AAP ਦੇ ਮਹਿਲਾਵਾਂ ਨੂੰ 1000 ਰੁਪਏ ਦੇਣ ਦੇ ਬਿਆਨ `ਤੇ ਵਿਰੋਧੀ ਪਾਰਟੀਆਂ ਦੇ ਨਿਸ਼ਾਨੇ `ਤੇ ਪੰਜਾਬ ਸਰਕਾਰ

ਕਾਂਗਰਸ ਆਗੂ ਰਾਜ ਕੁਮਾਰ ਵੇਕਰਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਪੰਜਾਬ ਚ ਕਿਹੜੇ ਬਦਲਾਅ ਦੀ ਗੱਲ ਕਰਦੀ ਹੈ,ਸਰਕਾਰ ਦਾ ਖਜਾਨਾ ਖਾਲੀ ਨਹੀਂ ਅਕਲ ਦਾ ਖਜਾਨਾ ਖਾਲੀ ਹੈ।

Youtube Video
 • Share this:
  ਪੰਜਾਬ ਵਿਧਾਨ ਸਭਾ ਸਪੀਕਰ ਕੁਲਤਾਰ ਸੰਧਵਾਂ ਦੇ ਬਿਆਨ ਤੋਂ ਬਾਅਦ ਸਿਆਸਤ ਭਖਦੀ ਹੋਈ ਨਜ਼ਰ ਆ ਰਹੀ ਹੈ। ਵਿਰੋਧੀਆਂ ਨੇ ਸੰਧਵਾਂ ਦੇ ਮਹਿਲਾਵਾਂ ਨੂੰ 1000 ਰੁਪਏ ਦੇਣ ਵਾਲੇ ਬਿਆਨ `ਤੇ ਸਰਕਾਰ ਨੂੰ ਘੇਰਨਾ ਸ਼ੁਰੂ ਕਰ ਦਿਤਾ ਹੈ। ਦਰਅਸਲ, ਸੰਧਵਾਂ ਵੱਲੋਂ ਬਿਆਨ ਦਿਤਾ ਗਿਆ ਸੀ ਕਿ ਪੰਜਾਬ ਦਾ ਖ਼ਜ਼ਾਨਾ ਪਿਛਲੀ ਸਰਕਾਰ ਨੇ ਖ਼ਾਲੀ ਕਰ ਦਿਤਾ ਸੀ। ਇਸ ਕਰਕੇ ਮਹਿਲਾਵਾਂ ਨੂੰ 1000 ਰੁਪਏ ਲੈਣ ਲਈ ਖ਼ਜ਼ਾਨਾ ਭਰਨ ਦੀ ਉਡੀਕ ਕਰਨੀ ਪਵੇਗੀ।

  ਕੁਲਤਾਰ ਸੰਧਵਾਂ ਦੇ ਮਹਿਲਾਵਾਂ ਨੂੰ 1000 ਰੁਪਏ ਦੇਣ ਤੇ ਵੱਡਾ ਬਿਆਨ ਕਿ ਮਹਿਲਾਵਾਂ ਨੂੰ 1000 ਰੁਪਏ ਲਈ ਹੋਰ ਇੰਤਜ਼ਾਰ ਕਰਨਾ ਹੋਵੇਗਾ,ਖਜ਼ਾਨਾ ਭਰਨ ਤੋਂ ਬਾਅਦ ਹੀ 1000 ਰੁਪਏ ਮਿਲਣਗੇ ਤੇ ਇਹ ਵੀ ਕਿਹਾ ਕਿ ਪੁਰਾਣੀ ਸਰਕਾਰ ਨੇ ਖਜ਼ਾਨਾ ਖਾਲੀ ਕੀਤਾ। ਤੇ ਕਾਂਗਰਸ ਆਗੂ ਰਾਜ ਕੁਮਾਰ ਵੇਕਰਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਪੰਜਾਬ ਚ ਕਿਹੜੇ ਬਦਲਾਅ ਦੀ ਗੱਲ ਕਰਦੀ ਹੈ,ਸਰਕਾਰ ਦਾ ਖਜਾਨਾ ਖਾਲੀ ਨਹੀਂ ਅਕਲ ਦਾ ਖਜਾਨਾ ਖਾਲੀ ਹੈ।

  ਦੂਜੇ ਪਾਸੇ, ਕਾਂਗਰਸੀ ਆਗੂ ਸੋਨੂੰ ਮਸੀਹ ਜਾਤੀਵਾਲ ਨੇ ਪੰਜਾਬ ਸਰਕਾਰ `ਤੇ ਨਿਸ਼ਾਨੇ ਸਾਧੇ। ਆਪਣੇ ਬਿਆਨ ਵਿੱਚ ਉਨ੍ਹਾਂ ਪੰਜਾਬ ਸਰਕਾਰ ਦੇ ਖ਼ਜ਼ਾਨਾ ਖ਼ਾਲੀ ਵਾਲੇ ਬਿਆਨ ਨੂੰ ਬੇਬੁਨੀਆਦ ਕਰਾਰ ਦਿਤਾ। ਉਨ੍ਹਾਂ ਕਿਹਾ ਕਿ ਸਰਕਾਰ ਨੇ ਆਪਣੇ ਚੋਣ ਵਾਅਦੇ ਵਿੱਚ ਕਿਹਾ ਸੀ ਕਿ ਬਿਨਾਂ ਕਿਸੇ ਭੇਦਭਾਵ ਜਾਂ ਸ਼ਰਤ ਦੇ ਪੰਜਾਬ ਦੀ ਹਰ ਮਹਿਲਾ ਦੇ ਖਾਤੇ ਵਿਚ ਹਰ ਮਹੀਨੇ 1000 ਰੁਪਏ ਪਾਏ ਜਾਣਗੇ, ਜਿਸ ਤੋਂ ਹੁਣ ਸਰਕਾਰ ਮੁਕਰਦੀ ਨਜ਼ਰ ਆ ਰਹੀ ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਆਪ ਦੀ ਪੰਜਾਬ ਸਰਕਾਰ ਨੇ ਪੰਜਾਬ ਦੀਆਂ ਔਰਤਾਂ ਨਾਲ ਧੋਖਾ ਕੀਤਾ ਹੈ।

  ਇਹਨਾਂ ਨੂੰ ਕੰਮ ਕਰਨਾ ਨਹੀਂ ਆਉਂਦਾ,ਹੁਣ ਇਹਨਾਂ ਦੇ ਬਸ ਦੀ ਗੱਲ ਨਹੀੰ। Kultar Sandhwan ਦੇ ਮਹਿਲਾਵਾਂ ਨੂੰ 1000 ਰੁਪਏ ਦੇਣ ਤੇ ਵੱਡਾ ਬਿਆਨ ਤੇ BJP ਆਗੂ ਵਿਨੀਤ ਜੋਸ਼ੀ ਨੇ ਕਿਹਾ ਕਿ ਜਦੋਂ ਆਮ ਆਦਮੀ ਪਾਰਟੀ ਨੇ ਪੰਜਾਬ ਦੇ ਲੋਕਾਂ ਨੂੰ ਗਾਰੰਟੀ ਦਿੱਤੀ ਸੀ ਉਦੋਂ ਕਿਉਂ ਨਹੀਂ ਸੋਚਿਆ ਗਿਆ।AAP ਸਰਕਾਰ ਨੇ ਪੰਜਾਬ ਦੇ ਲੋਕਾਂ ਨੂੰ ਝੂਠ ਬੋਲ ਕੇ ਸੱਤਾ ਹਾਸਿਲ ਕੀਤੀ ਹੈ।

  ਕਾਬਿਲੇਗ਼ੌਰ ਹੈ ਕਿ ਆਪ ਦੇ ਚੋਣ ਮੈਨੀਫ਼ੈਸਟੋ ਵਿੱਚ ਕੀਤੇ ਗਏ ਵਾਅਦਿਆਂ `ਚ ਮਹਿਲਾਵਾਂ ਦੇ ਖਾਤੇ ਵਿੱਚ 1000 ਰੁਪਏ ਪਾਉਣਾ ਵੀ ਇੱਕ ਵਾਅਦਾ ਸੀ। ਹੁਣ ਇਸ ਵਾਅਦੇ ਤੋਂ ਵੀ ਪੰਜਾਬ ਸਰਕਾਰ ਮੁੱਕਰਦੀ ਹੋਈ ਨਜ਼ਰ ਆ ਰਹੀ ਹੈ।
  Published by:Amelia Punjabi
  First published: