ਪਾਕਿਸਤਾਨੀ ਮੁੰਡੇ ਦੇ ਪਿਆਰ 'ਚ ਪਾਗਲ ਉੜੀਸਾ ਦੀ ਲੜਕੀ ਬਾਰਡਰ ਤੋਂ ਗ੍ਰਿਫ਼ਤਾਰ

News18 Punjabi | News18 Punjab
Updated: April 8, 2021, 3:58 PM IST
share image
ਪਾਕਿਸਤਾਨੀ ਮੁੰਡੇ ਦੇ ਪਿਆਰ 'ਚ ਪਾਗਲ ਉੜੀਸਾ ਦੀ ਲੜਕੀ ਬਾਰਡਰ ਤੋਂ ਗ੍ਰਿਫ਼ਤਾਰ
ਪਾਕਿਸਤਾਨੀ ਮੁੰਡੇ ਦੇ ਪਿਆਰ 'ਚ ਪਾਗਲ ਉੜੀਸਾ ਦੇ ਲੜਕੀ ਬਾਰਡਰ ਤੋਂ ਗ੍ਰਿਫ਼ਤਾਰ

ਬੀਐਸਐਫ ਵਲੋਂ ਇਕ ਮਹਿਲਾ ਨੂੰ ਕਰਤਾਰਪੁਰ ਕੋਰੀਡੋਰ ਤੋਂ ਹਿਰਾਸਤ ਚ ਲਿਆ ਗਿਆ ਸੀ ਨਾਲ ਪੁੱਛਗਿੱਛ ਚ ਸਾਮਣੇ ਆਇਆ ਕਿ ਉਕਤ ਔਰਤ ਉੜੀਸਾ ਦੀ ਰਹਿਣ ਵਾਲੀ ਹੈ ਅਤੇ ਉਸ ਦੀ ਉਮਰ ਕਰੀਬ 25 ਸਾਲ ਹੈ ਅਤੇ ਉਹ ਪਿਛਲੇ ਛੇ ਸਾਲ ਤੋਂ ਸ਼ਾਦੀਸ਼ੁਦਾ ਸੀ।

  • Share this:
  • Facebook share img
  • Twitter share img
  • Linkedin share img
ਬਿਸ਼ੰਬਰ ਬਿੱਟੂ

ਚੰਡੀਗੜ੍ਹ : ਭਾਰਤ ਦੇ ਉੜੀਸਾ ਦੀ ਲੜਕੀ ਨੂੰ ਪਾਕਿਸਤਾਨ ਦੇ ਮੁੰਡੇ ਨਾਲ ਪਿਆਰ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ ਲੜਕੀ ਪਾਕਿਸਤਾਨੀ ਮੁੰਡੇ ਨਾਲ ਪਿਆਰ ਵਿੱਚ ਇਸ ਕਦਰ ਪਾਗਲ ਹੋ ਗਈ ਕਿ ਉਹ ਉੜੀਸਾ ਤੋਂ ਆਪਣਾ ਘਰ ਛੱਡ ਕੇ ਡੇਰਾ ਬਾਬਾ ਨਾਨਕ ਭਾਰਤ ਪਾਕਿਸਤਾਨ ਬਾਰਡਰ ਪਾਰ ਕਰਕੇ ਪਾਕਿਸਤਾਨ ਜਾਣ ਦੀ ਠਾਣ ਡੇਰਾ ਬਾਬਾ ਨਾਨਕ ਵਿਖੇ ਕਰਤਾਰਪੁਰ ਕੋਰੀਡੋਰ ਪਹੁਚ ਗਈ | ਉਥੇ ਹੀ ਬੀਐਸਐਫ ਵੱਲੋਂ ਬਾਰਡਰ ਤੇ ਸ਼ੱਕੀ ਹਾਲਤ ਵਿੱਚ ਘੁੰਮਦੇ ਹੋਈ ਮਹਿਲਾ ਕਾਂਸਟੇਬਲਾਂ ਦੀ ਮਦਦ ਨਾਲ ਉਸ ਨੂੰ ਹਿਰਾਸਤ ਲੈਕੇ ਡੇਰਾ ਬਾਬਾ ਨਾਨਕ ਪੁਲਿਸ ਦੇ ਹਵਾਲਾ ਕਰ ਦਿਤਾ ਗਿਆ | ਉਥੇ ਹੀ ਡੇਰਾ ਬਾਬਾ ਨਾਨਕ ਪੁਲਿਸ ਵਲੋਂ ਉਕਤ ਮਹਿਲਾ ਨੂੰ ਪਰਿਵਾਰ ਨੂੰ ਸੌਂਪ ਦਿੱਤਾ ਗਿਆ।

ਡੇਰਾ ਬਾਬਾ ਨਾਨਕ ਦੇ ਡੀ ਐੱਸ ਪੀ ਕੰਵਲਪ੍ਰੀਤ ਸਿੰਘ ਅਤੇ ਐਸਐਚਓ ਅਨਿਲ ਪਵਾਰ  ਨੇ ਪ੍ਰੈੱਸ ਕਾਨਫਰੰਸ ਕਰ ਪੱਤਰਕਾਰਾਂ ਨੂੰ ਇਸ ਘਟਨਾ ਬਾਰੇ ਜਾਣਕਾਰੀ ਦੇਂਦੇ ਦੱਸਿਆ ਕਿ ਪਿਛਲੇ ਬੀਤੇ ਕੁਝ ਦਿਨ ਪਹਿਲਾ ਸ਼ਕੀ ਹਾਲਾਤਾਂ ਵਿੱਚ ਬੀਐਸਐਫ ਵਲੋਂ ਇਕ ਮਹਿਲਾ ਨੂੰ ਕਰਤਾਰਪੁਰ ਕੋਰੀਡੋਰ ਤੋਂ ਹਿਰਾਸਤ ਵਿੱਚ ਲਿਆ ਗਿਆ ਸੀ ਨਾਲ ਪੁੱਛਗਿੱਛ ਚ ਸਾਮਣੇ ਆਇਆ ਕਿ ਉਕਤ ਔਰਤ ਉੜੀਸਾ ਦੀ ਰਹਿਣ ਵਾਲੀ ਹੈ ਅਤੇ ਉਸ ਦੀ ਉਮਰ ਕਰੀਬ 25 ਸਾਲ ਹੈ ਅਤੇ ਉਹ ਪਿਛਲੇ ਛੇ ਸਾਲ ਤੋਂ ਸ਼ਾਦੀਸ਼ੁਦਾ ਸੀ।
ਡੀਐਸਪੀ ਨੇ ਦੱਸਿਆ ਕਿ ਉਕਤ ਮਹਿਲਾ ਦੇ ਬਿਆਨ ਮੁਤਾਬਿਕ ਉਹ ਪਿਛਲੇ ਕਰੀਬ ਦੋ ਮਹੀਨੇ ਤੋਂ ਪਾਕਿਸਤਾਨ ਦੇ ਰਹਿਣ ਵਾਲੇ ਇਕ ਲੜਕੇ ਨਾਲ ਇੰਟਰਨੇਟ ਰਾਹੀਂ ਕਿਸੇ ਐਪ ਚ ਚੈਟ ਕਰਦੀ ਆ ਰਹੀ ਸੀ ਅਤੇ ਬਾਅਦ ਵਿੱਚ ਇਸਲਾਮਾਬਾਦ ਪਾਕਿਸਤਾਨ ਦੇ ਉਸ ਲੜਕੇ ਮੁਹੰਮਦ ਵੱਕਾਰ ਨਾਲ ਵਹਾਤਸ ਅਪ ਜਰੀਏ ਗੱਲਬਾਤ ਸ਼ੁਰੂ ਹੋ ਗਈ ਅਤੇ ਜਦਕਿ ਇਸ ਲੜਕੀ ਮੁਤਾਬਿਕ ਮੁਹੰਮਦ ਵੱਕਾਰ ਵਾਸੀ ਪਾਕਿਸਤਾਨ ਨੇ ਇਸ ਲੜਕੀ ਨੂੰ ਕਰਤਾਰਪੁਰ ਸਾਹਿਬ ਕੌਰੀਡੋਰ ਆਉਣ ਲਈ ਕਿਹਾ ਸੀ।

ਭਾਰਤ ਪਾਕਿਸਤਾਨ ਸਰਹੱਦ ਡੇਰਾ ਬਾਬਾ ਨਾਨਕ ਰਸਤੇ ਪਾਕਿਸਤਾਨ ਆਉਣ ਲਈ ਕਿਹਾ ਜਿਸ ਨੇ  ਸਹਿਮਤੀ ਦੇ ਕੇ  ਇਹ ਲੜਕੀ ਆਪਣੇ ਪੇਕੇ ਪਰਿਵਾਰ ਉੜੀਸਾ ਤੋਂ ਦਿੱਲੀ ਅਤੇ ਫਿਰ ਦਿੱਲੀ ਤੋਂ ਬੱਸ ਰਾਹੀਂ ਅੰਮ੍ਰਿਤਸਰ ਪਹੁੰਚੀ  ਪੰਜ ਅਪ੍ਰੈਲ ਨੂੰ ਉਹ ਗੁਰਦੁਆਰਾ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਵਿਖੇ ਰਹੀ ਅਤੇ ਛੇ ਅਪ੍ਰੈਲ ਨੂੰ ਬੱਸ ਰਾਹੀਂ ਡੇਰਾ ਬਾਬਾ ਨਾਨਕ ਪਹੁੰਚ ਗਈ ।


ਡੀਐਸਪੀ ਕੰਵਲਪ੍ਰੀਤ ਸਿੰਘ ਨੇ ਦੱਸਿਆ ਕਿ ਇਹ ਲੜਕੀ ਭਾਰਤ ਪਾਕਿਸਤਾਨ ਸਰਹੱਦ ਤੇ ਬਣੇ ਕੌਰੀਡੋਰ ਡੇਰਾ ਬਾਬਾ ਨਾਨਕ ਵਿਖੇ ਜਦ ਪਹੁੰਚੀ ਤਾ ਬੀ ਐੱਸ ਐੱਫ ਨੇ ਇਸ ਨੂੰ ਇਹ ਕਹਿ ਕੇ ਵਾਪਸ ਭੇਜ ਦਿੱਤਾ ਕਿ ਕੋਰੋਨਾ ਕਰਕੇ ਇਹ ਕੌਰੀਡੋਰ ਬੰਦ ਹੈ ਅਤੇ ਬਿਨਾਂ ਪਾਸਪੋਰਟ ਪਾਕਿਸਤਾਨ ਜਾਣਾ ਅਸੰਭਵ ਹੈ।

ਬੀਐਸਐਫ ਨੇ ਇਸ ਬਾਬਤ ਡੇਰਾ ਬਾਬਾ ਨਾਨਕ ਪੁਲਿਸ ਨੂੰ ਵੀ ਜਾਣਕਾਰੀ ਦਿਤੀ ਅਤੇ ਲੜਕੀ ਨੂੰ ਪੁਲਸ ਸਟੇਸ਼ਨ ਡੇਰਾ ਬਾਬਾ ਨਾਨਕ ਭੇਜ ਦਿਤਾ ਗਿਆ ਉਥੇ ਹੀ ਲੜਕੀ ਪਾਸੋ ਸੋਨੇ ਦੇ ਜ਼ੇਵਰਾਤ ਵੀ ਮਿਲੇ, ਜੋ ਘਰ ਤੋਂ ਪਾਕਿਸਤਾਨ ਲੈ ਕੇ ਜਾਣ ਲਈ ਆਪਣੇ ਨਾਲ ਲੈ ਆਈ ਸੀ।

ਪੁਲਿਸ ਵੱਲੋਂ ਉੜੀਸਾ ਵਿਚ ਸਬੰਧਤ ਥਾਣੇ ਨਾਲ ਸੰਪਰਕ ਕੀਤਾ ਗਿਆ ਅਤੇ ਪਤਾ ਲੱਗਾ ਕਿ ਉਕਤ ਮਹਿਲਾ ਦੇ ਪਤੀ ਵੱਲੋਂ ਉਸਦੀ ਗੁੰਮਸ਼ੁਦਗੀ ਦੀ ਰਿਪੋਰਟ ਦਰਜ ਕਰਾਈ ਗਈ ਹੈ ,ਉਥੇ ਹੀ ਲੜਕੀ ਦੇ ਪਰਿਵਾਰ ਨਾਲ ਸੰਪਰਕ ਕਰਕੇ ਡੇਰਾ ਬਾਬਾ ਨਾਨਕ ਬੁਲਾਇਆ ਗਿਆ ਅਤੇ ਅੱਜ ਜ਼ੇਵਰਾਤ ਅਤੇ ਲੜਕੀ ਨੂੰ ਉਸਦੇ ਪਰਿਵਾਰ ਵਾਲਿਆਂ ਦੇ ਸਪੁਰਦ ਕਰ ਦਿੱਤਾ ਗਿਆ ਹੈ।
Published by: Sukhwinder Singh
First published: April 8, 2021, 9:42 AM IST
ਹੋਰ ਪੜ੍ਹੋ
ਅਗਲੀ ਖ਼ਬਰ