ਪਾਕਿਸਤਾਨ ਤੋਂ ਪਰਤੇ 816 ਸਿੱਖ ਸ਼ਰਧਾਲੂਆਂ ‘ਚੋਂ 200 ਕੋਰੋਨਾ ਪਾਜੀਟਿਵ

News18 Punjabi | News18 Punjab
Updated: April 22, 2021, 7:43 PM IST
share image
ਪਾਕਿਸਤਾਨ ਤੋਂ ਪਰਤੇ 816 ਸਿੱਖ ਸ਼ਰਧਾਲੂਆਂ ‘ਚੋਂ 200 ਕੋਰੋਨਾ ਪਾਜੀਟਿਵ
ਪਾਕਿਸਤਾਨ ਤੋਂ ਪਰਤੇ ਸਿੱਖ ਸ਼ਰਧਾਲੂਆਂ ਦੀ ਤਸਵੀਰ

  • Share this:
  • Facebook share img
  • Twitter share img
  • Linkedin share img
ਅਟਾਰੀ ਬਾਰਡਰ  (ਅੰਮ੍ਰਿਤਸਰ)- ਪਾਕਿਸਤਾਨ ਗਏ 818 ਸਿੱਖ ਸ਼ਰਧਾਲੂਆਂ ਦੇ ਜੱਥੇ ਭਾਰਤ ਵਾਪਸ ਆਉਣੇ ਸ਼ੁਰੂ ਹੋ ਗਏ ਹਨ। ਇਨ੍ਹਾਂ ਸਾਰਿਆਂ ਦੀ ਕੋਵਿਡ ਦੀ ਜਾਂਚ ਕੀਤੀ ਜਾ ਰਹੀ ਹੈ। ਮਿਲੀ ਜਾਣਕਾਰੀ ਦੇ ਅਨੁਸਾਰ ਵੀਰਵਾਰ ਦੁਪਹਿਰ ਨੂੰ ਪਾਕਿਸਤਾਨ ਤੋਂ ਵਾਪਸ ਆਏ 816 ਲੋਕਾਂ ਵਿਚੋਂ 200 ਕੋਰੋਨਾ ਪਾਜੀਟਿਵ ਮਿਲੇ ਹਨ। ਮੰਨਿਆ ਜਾ ਰਿਹਾ ਕਿ ਸ਼ਾਮ ਤੱਕ ਪਾਕਿਸਤਾਨ ਤੋਂ ਵਾਪਸ ਪਰਤੇ ਸ਼ਰਧਾਲੂਆਂ ਦੀ ਗਿਣਤੀ ਵੱਧ ਸਕਦੀ ਹੈ।

ਜਾਣਕਾਰੀ ਅਨੁਸਾਰ 818 ਸ਼ਰਧਾਲੂਆਂ ਵਿਚੋਂ 2 ਵਿਅਕਤੀ ਪਹਿਲਾਂ ਹੀ ਹੋਰ ਕਾਰਨਾਂ ਕਰਕੇ ਵਾਪਸ ਭਾਰਤ ਪਰਤੇ ਸਨ। ਫਿਲਹਾਲ, 816 ਲੋਕਾਂ ਦੀ ਜਾਂਚ ਕੀਤੀ ਜਾਣੀ ਹੈ। ਨਮੂਨੇ ਲੈਣ ਅਤੇ ਜਾਂਚ ਕਰਨ ਤੋਂ ਬਾਅਦ, ਹੁਣ ਤੱਕ 200 ਲੋਕ ਸੰਕਰਮਿਤ ਮਿਲੇ ਹਨ। ਹਾਲਾਂਕਿ, ਕਿਸੇ ਦੀ ਵੀ ਹਾਲਤ ਗੰਭੀਰ ਨਹੀਂ ਦੱਸੀ ਗਈ ਹੈ। ਪਾਕਿਸਤਾਨ ਤੋਂ ਅਟਾਰੀ ਬਾਰਡਰ ਪਹੁੰਚਣ ਉਤੇ ਸਾਰਿਆਂ ਦੇ ਰੈਪਿਡ ਟੈਸਟ ਕੀਤੇ ਜਾ ਰਹੇ ਹਨ।
ਦੱਸ ਦਈਏ ਕਿ ਗੁਆਂਢੀ ਦੇਸ਼ ਪਾਕਿਸਤਾਨ ਵਿੱਚ ਵੀ ਕੋਰੋਨਾ ਦੀ ਲਾਗ ਤੇਜ਼ੀ ਨਾਲ ਫੈਲ ਰਹੀ ਹੈ। ਪਿਛਲੇ 7 ਦਿਨਾਂ ਵਿੱਚ ਉਥੇ ਕੋਰੋਨਾ ਲਾਗਾਂ ਦੀ ਗਿਣਤੀ ਵਿੱਚ 12 ਪ੍ਰਤੀਸ਼ਤ ਵਾਧਾ ਹੋਇਆ ਹੈ। ਅੱਜ ਤੱਕ 7 ਲੱਖ 78 ਹਜ਼ਾਰ 238 ਕੇਸ ਸਾਹਮਣੇ ਆਏ ਹਨ ਜਿਨ੍ਹਾਂ ਵਿੱਚੋਂ 6 ਲੱਖ 76 ਹਜਾਰ 605 ਵਿਅਕਤੀ ਠੀਕ ਹੋ ਚੁੱਕੇ ਹਨ। ਪਾਕਿਸਤਾਨੀ ਅਖਬਾਰ ਡਾਨ ਦੇ ਅਨੁਸਾਰ, ਪਾਕਿਸਤਾਨ ਵਿੱਚ ਹੁਣ ਤੱਕ 16,698 ਲੋਕਾਂ ਦੀ ਮੌਤ ਹੋ ਚੁੱਕੀ ਹੈ।
Published by: Ashish Sharma
First published: April 22, 2021, 3:22 PM IST
ਹੋਰ ਪੜ੍ਹੋ
ਅਗਲੀ ਖ਼ਬਰ