Home /News /punjab /

ਜਲੰਧਰ ਦੇ ਨਾਮਵਰ ਉਦਯੋਗਪਤੀ ਦੇ ਬੇਟੇ ਨੇ ਖੁਦ ਨੂੰ ਮਾਰੀ ਗੋਲੀ, ਹੋਈ ਮੌਤ

ਜਲੰਧਰ ਦੇ ਨਾਮਵਰ ਉਦਯੋਗਪਤੀ ਦੇ ਬੇਟੇ ਨੇ ਖੁਦ ਨੂੰ ਮਾਰੀ ਗੋਲੀ, ਹੋਈ ਮੌਤ

ਜਲੰਧਰ ਦੇ ਨਾਮਵਰ ਉਦਯੋਗਪਤੀ ਦੇ ਬੇਟੇ ਨੇ ਖੁਦ ਨੂੰ ਮਾਰੀ ਗੋਲੀ, ਹੋਈ ਮੌਤ

ਜਲੰਧਰ ਦੇ ਨਾਮਵਰ ਉਦਯੋਗਪਤੀ ਦੇ ਬੇਟੇ ਨੇ ਖੁਦ ਨੂੰ ਮਾਰੀ ਗੋਲੀ, ਹੋਈ ਮੌਤ

ਗੁਰਿੰਦਰ ਸਿੰਘ ਨੇ ਬੀਤੇ ਦਿਨ ਸਵੇਰੇ ਆਪਣੇ ਆਪ ਨੂੰ ਸੜਕ ਤੇ ਹੀ ਗੋਲੀ ਮਾਰ ਲਈ, ਉਸਨੇ ਇਹ ਕਦਮ ਕਿਉਂ ਚੁੱਕਿਆ? ਫਿਲਹਾਲ ਇਨ੍ਹਾਂ ਤੱਥਾਂ ਦੀ ਪੁਸ਼ਟੀ ਨਹੀਂ ਹੋ ਸਕੀ ਹੈ, ਜਾਣਕਾਰੀ ਅਨੁਸਾਰ ਇਸ ਘਟਨਾ ਪਿੱਛੇ ਪਰਿਵਾਰਕ ਝਗੜਾ ਦੱਸਿਆ ਜਾ ਰਿਹਾ ਹੈ। ਇਹ ਘਟਨਾ ਉਸਦੀ ਰਿਹਾਇਸ਼ 'ਤੇ ਵਾਪਰੀ।

 • Share this:
  ਸੁਰਿੰਦਰ ਕੰਬੋਜ :

  ਜਲੰਧਰ ਦੇ ਗੁਰਾਇਆ ਕਸਬੇ ਵਿੱਚ ਉੱਤਰੀ ਭਾਰਤ ਦਾ ਨਾਮਵਰ ਉਦਯੋਗਿਕ ਘਰਾਣੇ ਜੀ ਐਂਡ ਗਰੁੱਪ ਦੇ ਮਾਲਕ ਜਗਜੀਤ ਸਿੰਘ ਦੇ ਬੇਟੇ ਗੁਰਿਵੰਦਰ ਸਿੰਘ ਨੇ ਗੋਲੀ ਲੱਗਣ ਨਾਲ ਮੌਤ ਹੋ ਗਈ ਹੈ। ਬੇਟੇ  ਵੱਲੋਂ ਖੁਦ ਨੂੰ ਗੋਲੀ ਮਾਰਨ ਤੇਂ ਬਾਅਦ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ। ਗੁਰਿੰਦਰ ਸਿੰਘ ਨੂੰ ਗੰਭੀਰ ਹਾਲਤ ਵਿਚ ਜਲੰਧਰ ਦੀ ਰਾਮਾ ਮੰਡੀ ਦੇ ਇਕ ਨਿੱਜੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ, ਜਿਥੇ ਉਸ ਨੇ ਬੀਤੇ ਦਿਨ ਦੁਪਹਿਰ 12:30 ਵਜੇ ਦਮ ਤੋੜ ਦਿੱਤਾ।

  ਜਾਣਕਾਰੀ ਅਨੁਸਾਰ ਗੁਰਿੰਦਰ ਸਿੰਘ ਨੇ ਬੀਤੇ ਦਿਨ ਸਵੇਰੇ ਆਪਣੇ ਆਪ ਨੂੰ ਸੜਕ ਤੇ ਹੀ ਗੋਲੀ ਮਾਰ ਲਈ, ਉਸਨੇ ਇਹ ਕਦਮ ਕਿਉਂ ਚੁੱਕਿਆ? ਫਿਲਹਾਲ ਇਨ੍ਹਾਂ ਤੱਥਾਂ ਦੀ ਪੁਸ਼ਟੀ ਨਹੀਂ ਹੋ ਸਕੀ ਹੈ, ਜਾਣਕਾਰੀ ਅਨੁਸਾਰ ਇਸ ਘਟਨਾ ਪਿੱਛੇ ਪਰਿਵਾਰਕ ਝਗੜਾ ਦੱਸਿਆ ਜਾ ਰਿਹਾ ਹੈ। ਇਹ ਘਟਨਾ ਉਸਦੀ ਰਿਹਾਇਸ਼ 'ਤੇ ਵਾਪਰੀ।

  ਗੁਰਵਿੰਦਰ ਦਾ ਇਲਾਜ ਕਰ ਰਹੇ ਡਾਕਟਰਾਂ ਅਨੁਸਾਰ ਗੋਲੀ ਕਨਪਟੀ ਵਿੱਚ ਲੱਗਣ ਕਾਰਨ ਉਸਦੀ ਹਾਲਤ ਨਾਜ਼ੁਕ ਸੀ। ਡਾਕਟਰ ਨੇ ਦੁਪਹਿਰ 12:30  ਵਜੇ ਗੁਰਿੰਦਰ ਸਿੰਘ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ।

  ਗੁਰਾਇਆ ਥਾਣੇ ਦੇ ਐਸਐਚਓ ਹਰਦੀਪ ਸਿੰਘ ਨੇ ਦੱਸਿਆ ਕਿ ਲਾਈਵ ਫੈਕਟਰੀ ਦੇ ਮਾਲਕ ਨੇ ਤਾਲਾ ਲਗਾਉਣ ਕਾਰਨ ਦੇਰ ਰਾਤ ਆਪਣੇ ਆਪ ਨੂੰ ਗੋਲੀ ਮਾਰ ਦਿੱਤੀ ਸੀ, ਉਹ ਕਾਫ਼ੀ ਪ੍ਰੇਸ਼ਾਨੀ ਵਿੱਚ ਰਹਿੰਦਾ ਸੀ, ਜਿਸ ਕਾਰਨ ਉਸਨੇ ਇਹ ਕਦਮ ਚੁੱਕਿਆ, ਫਿਲਹਾਲ 174 ਦੀ ਕਾਰਵਾਈ ਕੀਤੀ ਜਾ ਰਹੀ ਹੈ।
  Published by:Sukhwinder Singh
  First published:

  Tags: Industry, Jalandhar, Police, Suicide

  ਅਗਲੀ ਖਬਰ