ਮੋਗੇ ਦੇ ਸਰਕਾਰੀ ਹਸਪਤਾਲ ਦੇ ਜੱਚਾ-ਬੱਚਾ ਵਾਰਡ 'ਚ ਆਕਸੀਜਨ ਸਿਲੰਡਰ ਲੀਕ, ਵਾਰਡ 'ਚ ਮਚੀ ਭਾਜੜ

News18 Punjabi | News18 Punjab
Updated: July 21, 2021, 7:47 PM IST
share image
ਮੋਗੇ ਦੇ ਸਰਕਾਰੀ ਹਸਪਤਾਲ ਦੇ ਜੱਚਾ-ਬੱਚਾ ਵਾਰਡ 'ਚ ਆਕਸੀਜਨ ਸਿਲੰਡਰ ਲੀਕ, ਵਾਰਡ 'ਚ ਮਚੀ ਭਾਜੜ
ਮੋਗੇ ਦੇ ਸਰਕਾਰੀ ਹਸਪਤਾਲ ਦੇ ਜੱਚਾ-ਬੱਚਾ ਵਾਰਡ 'ਚ ਆਕਸੀਜਨ ਸਿਲੰਡਰ ਲੀਕ, ਵਾਰਡ 'ਚ ਮਚੀ ਭਾਜੜ

108 ਐਂਬੂਲੈਂਸ ਚਾਲਕ ਨੇ ਆਪਣੀ ਜਾਨ ਦੀ ਪਰਵਾਹ ਕੀਤੇ ਬਿਨਾਂ ਆਕਸੀਜਨ ਕੀਤੀ ਬੰਦ, ਵਡਾ ਹਾਦਸਾ ਹੋਣੋਂ ਟਲਿਆ

  • Share this:
  • Facebook share img
  • Twitter share img
  • Linkedin share img
Deepak Singla

ਮੋਗਾ ਦੇ ਸਰਕਾਰੀ ਹਸਪਤਾਲ ਦੇ ਜੱਚਾ-ਬੱਚਾ ਵਾਰਡ ਵਿਚ ਅੱਜ ਉਸ ਵੇਲੇ ਭਾਜੜ ਪੈ ਗਈ ਜਦੋਂ ਵਾਰਡ ਵਿਚ ਆਕਸੀਜਨ ਸਿਲੰਡਰ ਲੀਕ ਹੋ ਗਿਆ। ਅੱਜ ਕਰੀਬ ਦੁਪਹਿਰ ਸਵਾ ਇਕ ਵਜੇ ਜਦੋਂ ਮਹਿਲਾ ਸਟਾਫ਼ ਮੈਂਬਰ  ਦਲਜੀਤ ਕੌਰ ਆਕਸੀਜਨ ਸਿਲੰਡਰ ਖਤਮ ਹੋਣ ਉਤੇ ਬਦਲਣ ਲੱਗੀ ਤਾਂ ਇਕਦਮ ਪ੍ਰੈਸ਼ਰ ਨਾਲ ਆਕਸੀਜਨ ਲੀਕ ਹੋ ਹੋ ਗਈ ਅਤੇ ਵਾਰਡ ਵਿਚ ਮਰੀਜ ਅਤੇ ਸਟਾਫ਼ ਆਪਣੀ ਜਾਨ ਬਚਾਉਣ ਲਈ ਭੱਜ ਕੇ ਥੱਲੇ ਆ ਗਏ।

ਵਾਰਡ ਵਿਚ ਕਈ ਮਹਿਲਾ ਮਰੀਜਾਂ ਦੇ ਡ੍ਰਿਪ ਲੱਗੀ ਸੀ ਅਤੇ ਕਾਈਆਂ ਦੇ ਖੂਨ ਦੀ ਬੋਤਲ ਚੜ੍ਹ ਰਹੀ ਸੀ ਪਰ ਆਕਸੀਜਨ ਲੀਕ ਹੋਣ ਉਤੇ ਮਰੀਜ ਆਪਣੀ ਜਾਨ ਬਚਾਉਣ ਲਈ ਨਵ ਜੰਮੇ ਬੱਚਿਆਂ ਨੂੰ ਲੈ ਕੇ ਭੱਜੇ।! ਵਾਰਡ ਵਿਚ ਮੱਚੀ ਅਫਰਾਤਫਰੀ ਨੂੰ ਦੇਖ ਕੇ ਇਕ ਐਂਬੂਲੈਂਸ ਦੇ ਡਰਾਈਵਰ ਕਮਲਜੀਤ ਨੇ ਆਪਣੀ ਜਾਨ ਦੀ ਪਰਵਾਹ ਕੀਤੇ ਬਿਨਾ ਉਪਰ ਜਾ ਕੇ ਫਾਇਰਬ੍ਰਿਗੇਡ ਦੇ ਪਹੁਚਣ ਤੋਂ ਪਹਿਲਾਂ ਹੀ ਆਕਸੀਜਨ ਬੰਦ ਕਰ ਦਿੱਤੀ ਅਤੇ ਇਕ ਵੱਡਾ ਹਾਦਸਾ ਹੋਣ ਤੋਂ ਟਲ ਗਿਆ।
ਇਸ ਇਸ ਮਾਮਲੇ ਵਿਚ ਆਕਸੀਜਨ ਸਿਲੰਡਰ ਬਦਲਣ ਵਾਲੀ ਵਾਰਡ ਅਟੈਡੈਂਟ ਦਲਜੀਤ ਨੇ ਦੱਸਿਆ ਕੀ ਉਹ ਚਾਰ ਪੰਜ ਸਾਲ ਤੋਂ ਕੰਮ ਕਰਦੀ ਹੈ ਅਤੇ ਉਹ ਹੀ ਸਿਲੰਡਰ ਬਦਲਦੀ ਹੈ ਪਰ ਉਸ ਨੂੰ ਕੋਈ ਟ੍ਰੇਨਿੰਗ ਨਹੀਂ। ਅੱਜ ਜਦੋਂ ਉਹ ਸਿਲੰਡਰ ਬਦਲਣ ਲੱਗੀ ਤਾਂ ਪ੍ਰੈਸ਼ਰ ਦੇ ਨਾਲ ਝਟਕਾ ਵਜਿਆ ਤੇ ਆਕਸੀਜਨ ਲੀਕ ਹੋ ਗਈ, ਜਦੋਂ ਬੱਚਿਆਂ ਦੇ ਵਾਰਡ ਵਿਚ ਆਕਸੀਜਨ ਬੰਦ ਕਰਨ ਲੱਗੇ ਤਾਂ ਮਰੀਜ ਨੇ ਆਪਣੀ ਜਾਨ ਬਚਾਉਣ ਲਈ ਭੱਜਣਾ ਸ਼ੁਰੂ ਕਰ ਦਿਤਾ।

ਇਸ ਮਾਮਲੇ ਵਿਚ ਮੋਗਾ ਸਰਕਾਰੀ ਹਸਪਤਾਲ ਨੇ ਐਸਐ ਓ ਸੁਖਪ੍ਰੀਤ ਦਾ ਕਹਿਣਾ ਹੈ ਕਿ ਕਿਸੇ ਵੀ ਜਾਨੀ ਮਾਲੀ ਨੁਕਸਾਨ ਤੋਂ ਬਚਾਅ ਰਿਹਾ ਅਤੇ ਉਨ੍ਹਾਂ ਨੂੰ ਇਸ ਹਾਦਸੇ ਤੋਂ ਸਬਕ ਵੀ ਲਿਆ। ਉਹ ਹੁਣ ਆਕਸੀਜਨ ਸਿਲੰਡਰ ਬਦਲਨ ਵਾਸਤੇ ਟ੍ਰੇਂਡ ਸਟਾਫ਼ ਰੱਖਣਗੇ।
Published by: Gurwinder Singh
First published: July 21, 2021, 6:17 PM IST
ਹੋਰ ਪੜ੍ਹੋ
ਅਗਲੀ ਖ਼ਬਰ