Home /News /punjab /

ਸਿੱਧੀ ਬਿਜਾਈ ਕੋਈ ਦਾ ਕੋਈ ਫਾਇਦਾ ਨਹੀਂ ਹੋਣਾ, ਇਸ ਦੇ ਲਈ ਕਿਸਾਨਾਂ ਨੂੰ 1500 ਰੁਪਏ ਦੇਣਾ ਬੇਕਾਰ-ਰਾਜੇਵਾਲ

ਸਿੱਧੀ ਬਿਜਾਈ ਕੋਈ ਦਾ ਕੋਈ ਫਾਇਦਾ ਨਹੀਂ ਹੋਣਾ, ਇਸ ਦੇ ਲਈ ਕਿਸਾਨਾਂ ਨੂੰ 1500 ਰੁਪਏ ਦੇਣਾ ਬੇਕਾਰ-ਰਾਜੇਵਾਲ

ਨਾਭਾ ਵਿਖੇ ਕਿਸਾਨਾਂ ਨਾਲ ਮੀਟਿੰਗ ਵਿੱਚ ਬਲਵੀਰ ਸਿੰਘ ਰਾਜੇਵਾਲ ਨੂੰ ਸਨਮਾਨਤ ਕੀਤਾ ਗਿਆ।

ਨਾਭਾ ਵਿਖੇ ਕਿਸਾਨਾਂ ਨਾਲ ਮੀਟਿੰਗ ਵਿੱਚ ਬਲਵੀਰ ਸਿੰਘ ਰਾਜੇਵਾਲ ਨੂੰ ਸਨਮਾਨਤ ਕੀਤਾ ਗਿਆ।

Direct Seeded Paddy -ਰਾਜੇਵਾਲ ਨੇ ਕਿਹਾ ਕਿ ਖੇਤੀਬਾੜੀ ਮਾਹਿਰ ਪਹਿਲਾਂ ਸਿੱਧੀ ਬਿਜਾਈ ਬਾਰੇ ਜ਼ਮੀਨੀ ਪੱਧਰ 'ਤੇ ਉਹ ਖੇਤੀ ਕਰਨ ਤਾਂ ਹੀ ਉਸ ਦਾ ਨਤੀਜਾ ਮਿਲੇਗਾ। ਉਨ੍ਹਾਂ ਨੇ ਕਿਹਾ ਕਿ ਸਿੱਧੀ ਬਿਜਾਈ ਲਈ  ਕਿਸਾਨਾਂ ਨੂੰ ਪ੍ਰਤੀ ਏਕੜ 1500 ਰੁਪਏ ਦੇਣ ਦਾ ਕੋਈ ਫਾਇਦਾ ਨਹੀਂ ਹੋਣਾ। ਕਿਸਾਨਾਂ ਨੂੰ ਸਿੱਧੀ ਬਿਜਾਈ ਦਾ ਕੋਈ ਲਾਭ ਨਹੀਂ ਹੋਣਾ ਕਿਉਂਕਿ ਸਿੱਧੀ ਬਿਜਾਈ ਦਾ ਤਜਰਬਾ ਸਫ਼ਲ ਨਹੀਂ ਹੋਣਾ। ਹਾਲੇ ਤੱਕ ਕਈ ਉਸਨੂੰ ਸਫਲ ਤੇ ਕਈ ਇਸਨੂੰ ਫੇਲ ਦੱਸ ਰਹੇ ਹਨ। ਇਸ ਬਾਰੇ ਵਿਗਿਆਨਕ ਖੋਜ ਕੋਈ ਨਹੀਂ ਹੋਈ ਹੈ। 

ਹੋਰ ਪੜ੍ਹੋ ...
 • Share this:

  ਭੁਪਿੰਦਰ ਨਾਭਾ

  ਨਾਭਾ : ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਸੂਬਾ ਪ੍ਰਧਾਨ ਬਲਵੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਸਿੱਧੀ ਬਿਜਾਈ ਪਾਣੀ ਬਚਾਉਣ ਦਾ ਕੋਈ ਹੱਲ ਨਹੀਂ ਹੈ। ਸਿੱਧੀ ਬਿਜਾਈ ਨਾਲ ਕਿਸਾਨਾਂ ਨੂੰ ਕੋਈ ਫਾਇਦਾ ਨਹੀਂ ਹੋਣਾ। ਇਸ ਬਾਰੇ ਹਾਲੇ ਤੱਕ ਕੋਈ ਵਿਗਿਆਨਕ ਖੋਜਾਂ ਨਹੀਂ ਹੋਈਆਂ। ਨਾਭਾ ਵਿਖੇ ਪਹੁੰਚੇ ਰਾਜੇਵਾਲ ਵੱਲੋਂ ਕਿਸਾਨਾਂ ਨਾਲ ਮੀਟਿੰਗ ਕੀਤੀ।

  ਰਾਜੇਵਾਲ ਨੇ ਕਿਹਾ ਕਿ ਖੇਤੀਬਾੜੀ ਮਾਹਿਰ ਪਹਿਲਾਂ ਸਿੱਧੀ ਬਿਜਾਈ ਬਾਰੇ ਜ਼ਮੀਨੀ ਪੱਧਰ 'ਤੇ ਉਹ ਖੇਤੀ ਕਰਨ ਤਾਂ ਹੀ ਉਸ ਦਾ ਨਤੀਜਾ ਮਿਲੇਗਾ। ਉਨ੍ਹਾਂ ਨੇ ਕਿਹਾ ਕਿ ਸਿੱਧੀ ਬਿਜਾਈ ਲਈ  ਕਿਸਾਨਾਂ ਨੂੰ ਪ੍ਰਤੀ ਏਕੜ 1500 ਰੁਪਏ ਦੇਣ ਦਾ ਕੋਈ ਫਾਇਦਾ ਨਹੀਂ ਹੋਣਾ। ਕਿਸਾਨਾਂ ਨੂੰ ਸਿੱਧੀ ਬਿਜਾਈ ਦਾ ਕੋਈ ਲਾਭ ਨਹੀਂ ਹੋਣਾ ਕਿਉਂਕਿ ਸਿੱਧੀ ਬਿਜਾਈ ਦਾ ਤਜਰਬਾ ਸਫ਼ਲ ਨਹੀਂ ਹੋਣਾ। ਹਾਲੇ ਤੱਕ ਕਈ ਉਸਨੂੰ ਸਫਲ ਤੇ ਕਈ ਇਸਨੂੰ ਫੇਲ ਦੱਸ ਰਹੇ ਹਨ। ਇਸ ਬਾਰੇ ਵਿਗਿਆਨਕ ਖੋਜ ਕੋਈ ਨਹੀਂ ਹੋਈ ਹੈ।

  ਸਿੱਧੀ ਬਿਜਾਈ ਨਾਲ ਨਦੀਨ ਜ਼ਿਆਦਾ ਹੋਣਗੇ। ਜਿਸ ਨਾਲ ਕਿਸਾਨਾਂ ਦੀ ਲਾਗਤ ਵਧੇਗੀ ਤੇ 1500 ਰੁਪਏ ਨਾਲ ਕਿਸਾਨਾਂ ਦਾ ਕੁੱਝ ਨਹੀਂ ਬਣਨਾ।  ਖਾਦ, ਸਪਰੇਅ ਤੇ ਕੀਟਨਾਸ਼ਕ ਬਹੁਤ ਮਹਿੰਗੇ ਹੋ ਰਹੇ ਹਨ। ਬਿਜਲੀ ਪਹਿਲਾਂ ਹੀ ਨਹੀਂ ਆਉਂਦੀ। ਜੇ ਪਾਣੀ ਦੀ ਪੂਰਤੀ ਨਾ ਹੋਈ ਤਾਂ ਫਸਲ ਜ਼ਮੀਨ ਉੱਤੇ ਵਿੱਛ ਜਾਵੇਗੀ। ਉਲਟਾ ਕਿਸਾਨਾਂ ਨੂੰ ਆਪਣਾ ਡੀਜਲ ਫੂਕ ਕੇ ਫਸਲ ਪਾਲਣੀ ਪੈਣੀ ਹੈ।  ਉਨ੍ਹਾਂ ਨੇ ਕਿਹਾ ਕਿ ਮੈਨੂੰ ਨਹੀਂ ਲਗਦ ਸਰਕਾਰ ਦਾ ਸਿੱਧੀ ਬਿਜਾਈ ਦਾ ਤਜ਼ਰਬਾ ਸਫਲ ਹੋਵੇਗਾ।

  ਸਰਕਾਰ ਨੂੰ ਚਾਹੀਦਾ ਸੀ ਕਿ ਪਹਿਲਾਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮਾਹਰਾਂ ਤੋਂ ਇਹ ਕੰਮ ਕਰਵਾਉਂਦੇ। ਉਨ੍ਹਾਂ ਨੇ ਕਿਹਾ ਕਿ ਉਂਜ ਉਨ੍ਹਾਂ ਦੇ ਜਥੇਬੰਦੀ ਸਰਕਾਰ ਦੇ ਪਾਣੀ ਬਚਾਉਣ ਦੇ ਕਿਸੇ ਵੀ ਪ੍ਰੋਗਰਾਮ ਵਿੱਚ ਸਾਥ ਦੇਣ ਨੂੰ ਤਿਆਰ ਹੈ ਪਰ ਇਹ ਕੰਮ ਸਹੀ ਨਹੀਂ ਹੈ।

  ਰਾਜੇਵਾਲ ਨੇ ਕਿਹਾ ਕਿ ਅਸੀਂ ਇਕ ਮੁਹਿੰਮ ਚਲਾਈ ਹੈ ਜੋ ਸਾਰੇ ਪੰਜਾਬ ਵਿਚ ਅਸੀਂ ਮੀਟਿੰਗਾਂ ਕਰ ਰਹੇ ਹਾ ਕਿਉਂਕਿ ਦਿਨੋਂ-ਦਿਨ ਪਾਣੀ ਦਾ ਮਿਆਰ ਗਿਰਦਾ ਜਾ ਰਿਹਾ ਹੈ ਅਤੇ ਗਲੋਬਲ ਵਾਰਮਿੰਗ ਦੇ ਕਾਰਨ ਗਰਮੀ ਵੱਧਦੀ ਹੀ ਜਾ ਰਹੀ ਹੈ ਅਤੇ ਅਸੀਂ ਸਾਰੇ ਕਿਸਾਨਾਂ ਨੂੰ ਅਪੀਲ ਕਰ ਰਹੇ ਹਾ ਕਿ ਪਿੰਡਾਂ ਵਿੱਚ ਆਪਣੇ ਮੋਟਰਾਂ ਦੇ ਆਲੇ-ਦੁਆਲੇ ਟੋਏ ਪੁੱਟ ਲਵੋ ਅਤੇ ਉਥੇ 10 ਬੂਟੇ ਲਗਾਓ ਅਤੇ ਜੁਲਾਈ ਦੇ ਮਹੀਨੇ ਵਿੱਚ ਅਸੀਂ ਚੰਡੀਗਡ਼੍ਹ ਜਾਵਾਂਗੇ ਅਤੇ ਪਾਣੀ ਦੇ ਮੁੱਦਿਆਂ ਦੇ ਲਈ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਨੂੰ ਮਿਲਾਂਗੇ ਅਤੇ ਨੋਟਿਸ ਦੇਵਾਂਗੇ।

  ਪੰਜਾਬ ਦੀਆਂ 23 ਕਿਸਾਨ ਜਥੇਬੰਦਿਆਂ ਵੱਲੋਂ ਪੰਜਾਬ ਸਰਕਾਰ ਨਾਲ ਕੀਤੀ ਮੀਟਿੰਗ ਬੇਸਿੱਟਾ ਰਹੀ ਜਿਸ ਤੇ ਰਾਜੇਵਾਲ ਨੇ ਕਿਹਾ ਕਿ ਮੈਨੂੰ ਤਾਂ ਪਹਿਲਾਂ ਹੀ ਪਤਾ ਸੀ ਇਹ ਮੀਟਿੰਗ ਬੇਸਿੱਟਾ ਨਿਕਲੇ ਗਈ ਕਿਉਂਕਿ ਮੁੱਖ ਮੰਤਰੀ ਦੇ ਕੋਲ ਕੁਝ ਨਹੀਂ ਅਤੇ ਜੋ ਮੁੱਖ ਮੰਤਰੀ ਨੂੰ ਅਫ਼ਸਰ ਕਹਿੰਦੇ ਹਨ ਉਹ ਹੀ ਮੁੱਖ ਮੰਤਰੀ ਕਰਦਾ ਹੈ।  ਜਦੋਂ ਬਲਬੀਰ ਸਿੰਘ ਰਾਜੇਵਾਲ ਨੂੰ ਚੰਡੀਗਡ਼੍ਹ ਕਿਸਾਨਾਂ ਦੇ ਇਕੱਠ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਮੈਨੂੰ ਇਸ ਬਾਰੇ ਕੁਝ ਵੀ ਨਹੀਂ ਪਤਾ। ਜਦੋਂ ਰਾਜੇਵਾਲ ਨੂੰ ਪੁੱਛਿਆ ਗਿਆ ਕਿ ਤੁਸੀਂ ਚੰਡੀਗੜ੍ਹ ਕਿਸਾਨ ਜਥੇਬੰਦੀਆਂ ਦੀ ਮੀਟਿੰਗ ਵਿੱਚ ਹਿੱਸਾ ਨਾ ਲੈਣ ਤੇ ਰਾਜੇਵਾਲ ਨੇ ਕਿਹਾ ਕਿ ਮੈਂ ਇਸ ਬਾਰੇ ਕੁਝ ਨਹੀਂ ਕਹਾਂਗਾ।

  ਜਦੋਂ ਰਾਜੇਵਾਲ ਨੂੰ ਪੁੱਛਿਆ ਕਿ ਤੁਸੀਂ ਵੀ ਸੀ.ਐੱਮ. ਕੋਲ ਕਿਸਾਨਾਂ ਦੇ ਮੁੱਦਿਆਂ ਲਈ ਗੱਲਬਾਤ ਕਰਨ ਲਈ ਜਾਉਗੇ ਤਾਂ ਉਨ੍ਹਾਂ ਨੇ ਕਿਹਾ ਕਿ ਜਦੋਂ ਸੀ.ਐਮ. ਬੁਲਾਉਣਗੇ ਤਾਂ ਮੈਂ ਜ਼ਰੂਰ ਜਾਵਾਂਗਾ। ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਜੋ ਅਸੀਂ ਬੂਟੇ ਲਗਾਉਣ ਦੀ ਕੰਪੇਨ ਸ਼ੁਰੂ ਕਰਾਂਗੇ ਉਸ ਵਿੱਚ ਪੰਜਾਬ ਸਰਕਾਰ ਦਾ ਕੋਈ ਵੀ ਹਿੱਸਾ ਨਹੀਂ ਹੈ ਉਹ ਸਭ ਕੁਝ ਅਸੀਂ ਆਪਣੇ ਪੱਧਰ ਤੇ ਕਰਾਂਗੇ। ਉਨ੍ਹਾਂ ਕਿਹਾ ਕਿ ਕਈ ਸਰਕਾਰਾਂ ਆਈਆਂ ਕਈ ਸਰਕਾਰਾਂ ਗਈਆਂ ਪਰ ਕਿਸੇ ਨੇ ਵੀ ਇਸ ਸਬੰਧ ਵਿੱਚ ਕੋਈ ਚਿੰਤਾ ਨਹੀਂ ਕੀਤੀ।

  ਉਨ੍ਹਾਂ ਕਿਹਾ ਕਿ ਕਿਤੇ ਵੀ ਸੜਕਾਂ ਤੇ ਦਰੱਖਤ ਨਹੀਂ ਰਹੇ ਅਤੇ ਸਾਰੇ ਹੀ ਪੁੱਟ ਦਿੱਤੇ ਗਏ ਅਤੇ ਜੋ ਗਲੋਬਲ ਵਾਰਮਿੰਗ ਹੋ ਰਹੀ ਹੈ ਇਹ ਹੁਣ ਉਸ ਦਾ ਨਤੀਜਾ ਹੈ। ਉਨ੍ਹਾਂ ਕਿਹਾ ਕਿ ਇਹ ਸਾਰਿਆਂ ਦਾ ਫਰਜ਼ ਹੈ ਜੇ ਸ਼ਹਿਰੀ ਵਾਸੀ ਹੋਣ ਜਾਂ ਪਿੰਡਾਂ ਦੇ ਵਾਸੀ ਹਰ ਇਕ ਘਰ ਦੇ ਵਿੱਚ ਬੂਟੇ ਲਗਾਉਣੇ ਜ਼ਰੂਰੀ ਹਨ।

  ਬਿਜਲੀ ਸੰਕਟ ਤੇ ਰਾਜੇਵਾਲ ਨੇ ਕਿਹਾ ਕਿ ਜੇਕਰ ਬਿਜਲੀ ਸੰਕਟ ਪੈਦਾ ਹੁੰਦਾ ਹੈ ਉਹ ਨੈਸ਼ਨਲ ਗਰਿੱਡ ਤੋਂ ਬਿਜਲੀ ਕਿਉਂ ਨਹੀਂ ਲੈਂਦੇ ਉਨ੍ਹਾਂ ਨੂੰ ਨੈਸ਼ਨਲ ਗਰਿੱਡ ਤੋਂ ਬਿਜਲੀ ਲੈਣੀ ਚਾਹੀਦੀ ਹੈ।Byte 1 ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਸੂਬਾ ਪ੍ਰਧਾਨ ਬਲਵੀਰ ਸਿੰਘ ਰਾਜੇਵਾਲ

  Published by:Sukhwinder Singh
  First published:

  Tags: Agriculture, Farmers Protest, Rajewal