• Home
  • »
  • News
  • »
  • punjab
  • »
  • PADDY STRAW IS A NUTRITIOUS FOOD FOR ANIMALS CLAIMS G A D V A S U RESEARCH GH AP AS

ਪਰਾਲੀ ਨੂੰ ਅੱਗ ਲਾਉਣ ਦੀ ਥਾਂ ਪਸ਼ੂਆਂ ਨੂੰ ਚਾਰੇ ਵਜੋਂ ਦਿਓ, ਪੌਸ਼ਟਿਕ ਖੁਰਾਕ ਦਾ ਕੰਮ ਕਰੇਗੀ: ਖੋਜ

GADVASU ਨੇ ਆਪਣੇ ਪ੍ਰੀਖਣ ਦੌਰਾਨ ਪਰਾਲੀ ਨੂੰ ਸਹੀ ਤਰੀਕੇ ਨਾਲ ਟ੍ਰੀਟ ਕਰ ਕੇ ਪਸ਼ੂਆਂ ਅਤੇ ਅਜੇ ਦੁੱਧ ਨਾ ਦੇਣ ਵਾਲੇ ਪਸ਼ੂਆਂ ਨੂੰ ਦਿੱਤੀ। ਇਸ ਨਵੇਂ ਤਰੀਕੇ ਦੀ ਫੀਡ ਮਿਵਣ ਨਾਲ ਉਨ੍ਹਾਂ ਦਾ ਚੰਗਾ ਵਿਕਾਸ ਹੋਇਆ। ਇਹ ਫੀਡ ਵਿਕਾਸਸ਼ੀਲ ਜਾਨਵਰਾਂ ਨੂੰ ਦਿੱਤੀ ਜਾ ਸਕਦੀ ਹੈ। ਇਸ ਨਾਲ ਦੋ ਫਾਇਦੇ ਹੋਣਗੇ, ਪਹਿਲਾ, ਜਾਨਵਰਾਂ ਨੂੰ ਚੰਗੀ ਤੇ ਜ਼ਰੂਰੀ ਫੀਡ ਮਿਲੇਗੀ,ਤੇ ਦੂਜਾ ਇਹ ਕਿ ਇੰਝ ਕਰਨ ਨਾਲ ਪਰਾਲੀ ਪ੍ਰਬੰਧਨ ਸਹੀ ਢੰਗ ਨਾਲ ਹੋ ਸਕੇਗਾ।

  • Share this:
ਸੂਬੇ ਵਿੱਚ 29.68 ਲੱਖ ਹੈਕਟੇਅਰ ਰਕਬੇ ਵਿੱਚ ਝੋਨੇ ਦੀ ਕਾਸ਼ਤ ਕੀਤੀ ਜਾਂਦੀ ਹੈ। ਪਰਾਲੀ ਦੇ ਪ੍ਰਬੰਧਨ ਦੀ ਸਮੱਸਿਆ ਹਰ ਸਾਲ ਪੈਦਾ ਹੁੰਦੀ ਹੈ। ਖੇਤਾਂ ਵਿੱਚੋਂ ਪਰਾਲੀ ਨੂੰ ਹਟਾਉਣ ਲਈ ਕਿਸਾਨ ਸਭ ਤੋਂ ਆਸਾਨ ਤਰੀਕਾ ਅਪਣਾ ਕੇ ਇਸ ਨੂੰ ਅੱਗ ਲਗਾ ਦਿੰਦੇ ਹਨ। ਇਸ ਨਾਲ ਨਾ ਸਿਰਫ ਹਵਾ ਪ੍ਰਦੂਸ਼ਿਤ ਹੁੰਦੀ ਹੈ ਸਗੋਂ ਮਨੁੱਖਾਂ ਅਤੇ ਜਾਨਵਰਾਂ ਦੀ ਸਿਹਤ 'ਤੇ ਵੀ ਮਾੜਾ ਪ੍ਰਭਾਵ ਪੈਂਦਾ ਹੈ।

ਅੱਗ ਲੱਗਣ ਦਾ ਸਭ ਤੋਂ ਵੱਡਾ ਕਾਰਨ ਇਹ ਹੈ ਕਿ ਪਰਾਲੀ ਪ੍ਰਬੰਧਨ ਦੇ ਹੋਰ ਤਰੀਕੇ ਬਹੁਤ ਮਹਿੰਗੇ ਹਨ ਅਤੇ ਹੋਰ ਲੋੜੀਂਦੀਆਂ ਸਹੂਲਤਾਂ ਵੀ ਉਪਲਬਧ ਨਹੀਂ ਹਨ। ਪੰਜਾਬ ਰਿਮੋਟ ਸੈਂਸਿੰਗ ਸੈਂਟਰ ਦੇ ਅੰਕੜਿਆਂ ਅਨੁਸਾਰ ਪਿਛਲੇ ਤਿੰਨ ਸਾਲਾਂ ਦੌਰਾਨ ਅੱਗ ਲੱਗਣ ਦੀਆਂ 2,02,826 ਘਟਨਾਵਾਂ ਵਾਪਰੀਆਂ ਹਨ।

ਇਸ ਵਿੱਚ 2020 ਵਿੱਚ ਸਭ ਤੋਂ ਵੱਧ 76592 ਅੱਗ ਲੱਗਣ ਦੀਆਂ ਘਟਨਾਵਾਂ ਵਾਪਰੀਆਂ ਅਤੇ 17.96 ਲੱਖ ਹੈਕਟੇਅਰ ਖੇਤਰ ਵਿੱਚ ਅੱਗ ਲਗਾਈ ਗਈ। 2021 ਵਿੱਚ 71024 ਅੱਗ ਦੀਆਂ ਘਟਨਾਵਾਂ ਹੋਈਆਂ। ਜਿਸ 'ਚ 12.9 ਲੱਖ ਹੈਕਟੇਅਰ ਰਕਬੇ 'ਚ ਅੱਗ ਲਗਾਈ ਗਈ ਸੀ।

ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ (GADVASU) ਦੇ ਮਾਹਿਰਾਂ ਨੇ ਦੁਧਾਰੂ ਪਸ਼ੂਆਂ ਨੂੰ ਚਾਰੇ ਵਜੋਂ ਪਰਾਲੀ ਨੂੰ ਵਰਤਣ ਦਾ ਤਰੀਕਾ ਅਪਣਾਇਆ ਹੈ। ਇਹ ਤਜਰਬਾ ਕੈਂਪਸ ਦੇ ਦੁਧਾਰੂ ਪਸ਼ੂਆਂ ’ਤੇ ਮਾਹਿਰਾਂ ਵੱਲੋਂ ਕੀਤਾ ਗਿਆ। ਇਸ ਨਾਲ ਨਾ ਸਿਰਫ਼ ਪਰਾਲੀ ਦਾ ਪ੍ਰਬੰਧਨ ਆਸਾਨ ਹੋਵੇਗਾ, ਸਗੋਂ ਯੂਰੀਆ ਜਾਂ ਹੋਰ ਪੌਸ਼ਟਿਕ ਤੱਤਾਂ ਦੀ ਪੂਰਤੀ ਲਈ ਜਾਨਵਰਾਂ 'ਤੇ ਹੋਣ ਵਾਲੇ ਖਰਚੇ ਨੂੰ ਵੀ ਸੀਮਤ ਕੀਤਾ ਜਾ ਸਕੇਗਾ।

ਪਰਾਲੀ ਨੂੰ ਸਹੀ ਤਰੀਕੇ ਨਾਲ ਟ੍ਰੀਟ ਕਰ ਕੇ ਪਸ਼ੂਆਂ ਅਤੇ ਅਜੇ ਦੁੱਧ ਨਾ ਦੇਣ ਵਾਲੇ ਪਸ਼ੂਆਂ ਨੂੰ ਦਿੱਤੀ ਗਈ। ਇਸ ਨਵੇਂ ਤਰੀਕੇ ਦੀ ਫੀਡ ਮਿਵਣ ਨਾਲ ਉਨ੍ਹਾਂ ਦਾ ਚੰਗਾ ਵਿਕਾਸ ਹੋਇਆ। ਇਹ ਫੀਡ ਵਿਕਾਸਸ਼ੀਲ ਜਾਨਵਰਾਂ ਨੂੰ ਦਿੱਤੀ ਜਾ ਸਕਦੀ ਹੈ। ਇਸ ਨਾਲ ਦੋ ਫਾਇਦੇ ਹੋਣਗੇ, ਪਹਿਲਾ, ਜਾਨਵਰਾਂ ਨੂੰ ਚੰਗੀ ਤੇ ਜ਼ਰੂਰੀ ਫੀਡ ਮਿਲੇਗੀ,ਤੇ ਦੂਜਾ ਇਹ ਕਿ ਇੰਝ ਕਰਨ ਨਾਲ ਪਰਾਲੀ ਪ੍ਰਬੰਧਨ ਸਹੀ ਢੰਗ ਨਾਲ ਹੋ ਸਕੇਗਾ।

ਪਰਾਲੀ ਨੂੰ ਇੰਝ ਬਣਾਇਆ ਜਾ ਸਕਦਾ ਹੈ ਪਸ਼ੂਆਂ ਦੇ ਖਾਣ ਯੋਗ : ਗਡਵਾਸੂ ਮਾਹਿਰ ਡਾਕਟਰ ਆਰ.ਐਸ ਗਰੇਵਾਲ ਨੇ ਦੱਸਿਆ ਕਿ ਪਰਾਲੀ ਨੂੰ ਖੇਤ ਵਿੱਚੋਂ ਬੇਲਰ ਰਾਹੀਂ ਇਕੱਠਾ ਕੀਤਾ ਜਾਂਦਾ ਹੈ। 2 ਕੁਇੰਟਲ ਪਰਾਲੀ ਨੂੰ 1% ਯੂਰੀਆ, 3% ਗੁੜ ਅਤੇ 30% ਪਾਣੀ ਨਾਲ ਮਿਲਾਇਆ ਜਾਂਦਾ ਹੈ। ਇਸ ਤੋਂ ਬਾਅਦ ਇਸ ਨੂੰ ਵੈਗਨ ਮਸ਼ੀਨ 'ਚ ਪਾ ਕੇ 15 ਮਿੰਟ ਤੱਕ ਮਿਕਸ ਕਰ ਦਿੱਤਾ ਜਾਂਦਾ ਹੈ।

ਇਹ ਮਿਸ਼ਰਣ 5 ਮਹੀਨੇ ਤੋਂ ਵੱਧ ਉਮਰ ਦੇ ਦੁਧਾਰੂ ਪਸ਼ੂਆਂ ਨੂੰ ਦਿੱਤਾ ਜਾ ਸਕਦਾ ਹੈ। ਇਸ ਉੱਤੇ GADVASU ਦੇ ਵਾਈਸ ਚਾਂਸਲਰ ਡਾ. ਇੰਦਰਜੀਤ ਸਿੰਘ ਨੇ ਕਿਹਾ ਕਿ "ਇਸ ਫੀਡ ਵਿੱਚ ਉਹ ਸਾਰੇ ਪੌਸ਼ਟਿਕ ਤੱਤ ਹਨ ਜੋ ਜਾਨਵਰਾਂ ਲਈ ਜ਼ਰੂਰੀ ਹੁੰਦੇ ਹਨ। ਜੇਕਰ ਪਰਾਲੀ ਨੂੰ ਸਹੀ ਤਰੀਕੇ ਨਾਲ ਟ੍ਰੀਟ ਕਰ ਕੇ ਪਸ਼ੂਆਂ ਨੂੰ ਦਿੱਤਾ ਜਾਵੇ ਤਾਂ ਪਸ਼ੂ ਇਸ ਨੂੰ ਆਸਾਨੀ ਨਾਲ ਹਜ਼ਮ ਕਰ ਲੈਂਦੇ ਹਨ, ਇਸ ਤੋਂ ਉਨ੍ਹਾਂ ਨੂੰ ਲੋੜੀਂਦੀ ਨਾਈਟ੍ਰੋਜਨ ਵੀ ਮਿਲਦੀ ਹੈ।
Published by:Amelia Punjabi
First published: