ਭਾਰਤ-ਪਾਕਿ ਵੰਡ ਦੌਰਾਨ ਹੋਏ ਦੰਗਿਆਂ ਵਿੱਚ ਆਪਣੇ ਪਰਿਵਾਰ ਤੋਂ ਵਿਛੜੇ ਇਕ 81 ਸਾਲਾ ਬਜ਼ੁਰਗ ਨੂੰ ਹੁਣ ਲੰਬੇ ਇੰਤਜ਼ਾਰ ਤੋਂ ਬਾਅਦ ਭਾਰਤ ਵਿੱਚ ਆਪਣੇ ਪਰਿਵਾਰ ਨਾਲ ਮਿਲਣ ਦਾ ਮੌਕਾ ਮਿਲ ਰਿਹਾ ਹੈ। ਟਾਈਮਜ਼ ਆਫ਼ ਇੰਡੀਆ ਦੀ ਇੱਕ ਰਿਪੋਰਟ ਅਨੁਸਾਰ ਵੰਡ ਦੇ ਸਮੇਂ ਹਿੰਸਕ ਦੰਗਿਆਂ ਦੌਰਾਨ ਉਸ ਸਮੇਂ 6 ਸਾਲ ਦੇ ਮੋਹਨ ਸਿੰਘ ਨੇ ਪਾਕਿਸਤਾਨ ਵਿੱਚ ਆਪਣੇ ਪਰਿਵਾਰ ਦੇ 22 ਮੈਂਬਰਾਂ ਨੂੰ ਗੁਆ ਦਿੱਤਾ ਸੀ।
ਦੰਗਿਆਂ ਦੌਰਾਨ ਮੋਹਨ ਦੰਗਾਕਾਰੀਆਂ ਦੇ ਚੁੰਗਲ ਤੋਂ ਭੱਜਣ ਵਿੱਚ ਕਾਮਯਾਬ ਹੋ ਗਿਆ, ਜਿਸ ਤੋਂ ਬਾਅਦ ਉਸ ਦਾ ਪਾਲਣ-ਪੋਸ਼ਣ ਪਾਕਿਸਤਾਨ ਵਿੱਚ ਹੀ ਇੱਕ ਮੁਸਲਿਮ ਪਰਿਵਾਰ ਨੇ ਕੀਤਾ। ਹਾਲਾਂਕਿ ਪਾਕਿਸਤਾਨ 'ਚ ਰਹਿਣ ਵਾਲੇ ਮੋਹਨ ਸਿੰਘ ਦਾ ਨਾਂ ਹੁਣ ਅਬਦੁਲ ਖਾਲਿਕ ਹੈ।
ਮੋਹਨ ਵਾਂਗ ਜਲੰਧਰ ਵਿਚ ਰਹਿਣ ਵਾਲੇ ਉਸ ਦੇ ਚਾਚਾ ਸਰਵਣ ਸਿੰਘ ਵੀ ਆਪਣੇ ਭਤੀਜੇ ਨੂੰ ਮਿਲਣ ਲਈ ਉਤਸ਼ਾਹਿਤ ਹੈ। ਦੰਗਿਆਂ ਵਿੱਚ ਸਰਵਣ ਸਿੰਘ ਦੇ ਮਾਤਾ-ਪਿਤਾ ਸਮੇਤ 4 ਭੈਣ-ਭਰਾ ਮਾਰੇ ਗਏ ਸਨ। ਦੱਸ ਦੇਈਏ ਕਿ ਆਜ਼ਾਦੀ ਦੇ ਸਮੇਂ ਇਨ੍ਹਾਂ ਦੰਗਿਆਂ ਵਿੱਚ ਕਰੀਬ 20 ਲੱਖ ਲੋਕ ਮਾਰੇ ਗਏ ਸਨ। ਇਸ ਦੇ ਨਾਲ ਹੀ 40 ਲੱਖ ਤੋਂ ਵੱਧ ਲੋਕਾਂ ਨੂੰ ਆਪਣੇ ਘਰ ਛੱਡਣੇ ਪਏ।
ਕਿਵੇਂ ਮਿਲੇ ਮੋਹਨ ਸਿੰਘ ?
ਪੰਜਾਬ ਦੇ ਜੰਡਿਆਲਾ ਵਿੱਚ ਰਹਿੰਦੇ ਯੂਟਿਊਬਰ ਹਰਜੀਤ ਸਿੰਘ ਵੰਡ ਦੀਆਂ ਕਹਾਣੀਆਂ ਨੂੰ ਦਸਤਾਵੇਜ਼ੀ ਰੂਪ ਦੇ ਰਿਹਾ ਹੈ। ਇਹ ਹਰਜੀਤ ਸਿੰਘ ਹੀ ਸੀ ਜਿਸ ਨੇ ਕਰੀਬ ਅੱਠ ਮਹੀਨੇ ਪਹਿਲਾਂ ਮੋਹਨ ਦੇ ਚਾਚਾ ਸਰਵਣ ਸਿੰਘ ਨਾਲ ਇੰਟਰਵਿਊ ਕਰਕੇ ਮੋਹਨ ਦੀ ਭਾਲ ਸ਼ੁਰੂ ਕੀਤੀ ਸੀ।
ਵੀਡੀਓ ਪੋਸਟ ਕਰਨ ਤੋਂ ਪੰਜ ਮਹੀਨੇ ਬਾਅਦ, ਪਾਕਿਸਤਾਨੀ ਯੂਟਿਊਬਰ ਮੁਹੰਮਦ ਜਾਵਿਦ ਇਕਬਾਲ ਨੇ ਅਬਦੁਲ ਖਾਲਿਕ ਦੀ ਕਹਾਣੀ ਸੁਣਾਈ, ਜੋ ਵੰਡ ਦੌਰਾਨ ਆਪਣੇ ਹਿੰਦੂ ਖੱਤਰੀ ਪਰਿਵਾਰ ਤੋਂ ਵੱਖ ਹੋ ਗਿਆ ਸੀ। ਇਸ ਇੰਟਰਵਿਊ ਵਿੱਚ ਸਾਹਮਣੇ ਆਈ ਜਾਣਕਾਰੀ ਵਿੱਚੋਂ ਇੱਕ ਇਹ ਹੈ ਕਿ ਅਬਦੁਲ ਦੇ ਇੱਕ ਹੱਥ ਦੇ ਦੋ ਅੰਗੂਠੇ ਸਨ।
ਇਸ ਛੋਟੀ ਜਿਹੀ ਜਾਣਕਾਰੀ ਨੇ ਮੋਹਨ ਸਿੰਘ ਉਰਫ ਅਬਦੁਲ ਖਾਲਿਕ ਨੂੰ ਆਪਣੇ ਚਾਚਾ ਸਰਵਣ ਸਿੰਘ ਨਾਲ ਦੁਬਾਰਾ ਮਿਲਾਉਣ ਵਿਚ ਮਦਦ ਕੀਤੀ। ਵੀਡੀਓ ਦੇਖਣ ਤੋਂ ਬਾਅਦ ਆਸਟ੍ਰੇਲੀਆ ਦੇ ਇੱਕ ਵਿਅਕਤੀ ਨੇ ਭਾਰਤ ਵਿੱਚ ਉਸ ਦੇ ਚਾਚੇ ਨਾਲ ਜਾਣ-ਪਛਾਣ ਕਰਵਾਈ। ਹੁਣ ਮੋਹਨ ਸਿੰਘ ਭਾਰਤ ਆ ਗਿਆ ਹੈ, ਜਿੱਥੋਂ ਉਹ ਆਪਣੇ ਚਾਚੇ ਨੂੰ ਮਿਲਣ ਜਲੰਧਰ ਜਾਵੇਗਾ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Family, Gurdwara Kartarpur Sahib, India, Jalandhar, Pakistan, Partition