Home /News /punjab /

ਪਾਕਿਸਤਾਨ ਨੇ ਪੰਜਾਬ ਸਰਕਾਰ ਦੇ ਨਨਕਾਣਾ ਸਾਹਿਬ ਜਾਣ ਵਾਲੇ ਵਫ਼ਦ ਨੂੰ ਨਾ ਦਿੱਤੀ ਇਜਾਜ਼ਤ, ਪ੍ਰੋਗਰਾਮ ਰੱਦ

ਪਾਕਿਸਤਾਨ ਨੇ ਪੰਜਾਬ ਸਰਕਾਰ ਦੇ ਨਨਕਾਣਾ ਸਾਹਿਬ ਜਾਣ ਵਾਲੇ ਵਫ਼ਦ ਨੂੰ ਨਾ ਦਿੱਤੀ ਇਜਾਜ਼ਤ, ਪ੍ਰੋਗਰਾਮ ਰੱਦ

ਕੈਪਟਨ ਵਲੋਂ ਕੋਵਿਡ ਕੇਸਾਂ ਦੇ ਭਾਰੀ ਵਾਧੇ ਨਾਲ ਨਜਿੱਠਣ ਲਈ ਦਿੱਲੀ ਨੂੰ ਸਹਾਇਤਾ ਦੀ ਪੇਸ਼ਕਸ਼

ਕੈਪਟਨ ਵਲੋਂ ਕੋਵਿਡ ਕੇਸਾਂ ਦੇ ਭਾਰੀ ਵਾਧੇ ਨਾਲ ਨਜਿੱਠਣ ਲਈ ਦਿੱਲੀ ਨੂੰ ਸਹਾਇਤਾ ਦੀ ਪੇਸ਼ਕਸ਼

 • Share this:
  ਪੰਜਾਬ ਸਰਕਾਰ ਦੇ ਨਨਕਾਣਾ ਸਾਹਿਬ ਜਾਣ ਵਾਲੇ ਵਫ਼ਦ ਨੂੰ ਪਾਕਿਸਤਾਨ ਵੱਲੋਂ ਇਜਾਜ਼ਤ ਨਹੀਂ ਮਿਲੀ ਜਿਸ ਕਰਕੇ ਇਸ ਪ੍ਰੋਗਰਾਮ ਨੂੰ ਰੱਦ ਕਰ ਦਿੱਤਾ ਗਿਆ। ਸਰਕਾਰ ਦੇ ਕੈਬਨਿਟ ਮੰਤਰੀਆਂ ਸਮੇਤ 400 ਲੋਕਾਂ ਦੇ ਇਸ ਵਫਦ ਨੇ ਨਨਕਾਣਾ ਸਾਹਿਬ 29 ਅਕਤੂਬਰ ਨੂੰ ਰਵਾਨਾ ਹੋਣਾ ਸੀ, ਪਰ ਪਾਕਿਸਤਾਨ ਵੱਲੋਂ ਇਜਾਜ਼ਤ ਨਾ ਮਿਲਣ ਕਰਕੇ ਇਸ ਨੂੰ ਰੱਦ ਕਰਨਾ ਪਿਆ।

  ਕੈਬਨਿਟ ਮੰਤਰੀ ਬਲਵੀਰ ਸਿੰਘ ਸਿੱਧੂ, ਚਰਨਜੀਤ ਸਿੰਘ ਚੰਨੀ, ਤ੍ਰਿਪਤ ਰਾਜਿੰਦਰ ਬਾਜਵਾ ਤੇ ਸੁਖਜਿੰਦਰ ਸਿੰਘ ਰੰਧਾਵਾ ਸਮੇਤ 487 ਲੋਕਾਂ ਦੇ ਪਾਸਪੋਰਟ ਮਨਿਸਟਰੀ ਆਫ ਐਕਸਟਰਨਲ ਅਫੇਅਰ ਨੂੰ ਭੇਜੇ ਗਏ ਸਨ ਜਿਸ ਤੋਂ ਬਾਅਦ ਪਾਕਿਸਤਾਨ ਤੋਂ ਇਜਾਜ਼ਤ ਲੈਣ ਲਈ ਅੱਗੇ ਦੀ ਕਾਰਵਾਈ ਚੱਲ ਰਹੀ ਸੀ, ਪਰ ਪਾਕਿਸਤਾਨ ਵੱਲੋਂ ਇਜਾਜ਼ਤ ਨਾ ਮਿਲਣ ਕਰਕੇ ਪ੍ਰੋਗਰਾਮ ਰੱਦ ਕਰ ਦਿੱਤਾ ਗਿਆ ਹੈ। ਪੰਜਾਬ ਸਰਕਾਰ ਦੇ ਇਸ ਵਫਦ ਨੇ ਨਨਕਾਣਾ ਸਾਹਿਬ ਤੋਂ ਸ਼ੁਰੂ ਹੋਣ ਵਾਲੇ ਨਗਰ ਕੀਰਤਨ ਵਿੱਚ ਸ਼ਮੂਲੀਅਤ ਕਰਨੀ ਸੀ ਜਿਸ ਦੇ ਨਾਲ ਕਰਤਾਰਪੁਰ ਸਾਹਿਬ ਪਹੁੰਚਣਾ ਸੀ।
  Published by:Gurwinder Singh
  First published:

  Tags: 550th Parkash Purb celebrations of Guru Nanak Dev., Captain Amarinder Singh, Kartarpur Corridor

  ਅਗਲੀ ਖਬਰ