ਪਾਕਿਸਤਾਨ ਵੱਲੋਂ ਲਗਾਤਾਰ ਨਾਪਾਕ ਹਰਕਤਾਂ ਨੂੰ ਅੰਜਾਮ ਦੇਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ । ਆਏ ਦਿਨ ਪਾਕਿਸਤਾਨ ਵਿੱਚ ਬੈਠੇ ਨਸ਼ਾ ਤਸਕਰ ਅਤੇ ਅੱਤਵਾਦੀ ਤਸਕਰੀ ਦੀ ਭਾਲ ਵਿੱਚ ਰਹਿੰਦੇ ਹਨ । ਜਿਸ ਦੇ ਲਈ ਉਹ ਅੱਜਕੱਲ ਡਰੋਨ ਦਾ ਇਸਤੇਮਾਲ ਕਰਦੇ ਹਨ। ਤਾਜ਼ਾ ਮਾਮਲਾ ਤਰਨਤਾਰਨ ਤੋਂ ਸਾਹਮਣੇ ਆਇਆ ਹੈ ਜਿੱਥੇ ਬੀ.ਐੱਸ.ਐੱਫ. ਦੇ ਜਵਾਨਾਂ ਨੇ ਪਾਕਿਸਤਾਨ 'ਚ ਬੈਠੇ ਅੱਤਵਾਦੀਆਂ ਅਤੇ ਸਮੱਗਲਰਾਂ ਦੀ ਇੱਕ ਹੋਰ ਕੋਸ਼ਿਸ਼ ਨਾਕਾਮ ਕਰ ਦਿੱਤੀ ਹੈ। ਦਰਅਸਲ ਇੱਕ ਵਾਰ ਫਿਰ ਪਾਕਿਸਤਾਨੀ ਡਰੋਨ ਭਾਰਤੀ ਸਰਹੱਦ ਵਿੱਚ ਦਾਖ਼ਲ ਹੋਇਆ ਜਿਸ ਨੂੰ ਬੀ.ਐੱਸ.ਐੱਫ. ਦੇ ਜਵਾਨਾਂ ਨੇ ਵਾਪਸ ਪਾਕਿਸਤਾਨ ਮੋੜ ਦਿੱਤਾ।ਤੁਹਾਨੂੰ ਦਸ ਦਈਏ ਕਿ ਇਸ ਸਾਲ 256ਵੀਂ ਵਾਰ ਡਰੋਨ ਭਾਰਤੀ ਸਰਹੱਦ 'ਚ ਦਾਖਲ ਹੋਇਆ ਹੈ। ਫਿਲਹਾਲ ਤਰਨਤਾਰਨ ਬਾਰਡਰ 'ਤੇ ਬੀਐਸਐਫ ਵੱਲੋਂ ਤਲਾਸ਼ੀ ਮੁਹਿੰਮ ਚਲਾਈ ਗਈ ਹੈ।
ਮਿਲੀ ਜਾਣਕਾਰੀ ਦੇ ਮੁਤਾਬਕ ਵੀਰਵਾਰ-ਸ਼ੁੱਕਰਵਾਰ ਦੀ ਰਾਤ ਕਰੀਬ 1 ਵਜੇ ਤਰਨਤਾਰਨ ਦੇ ਬੀਓਪੀ ਹਰਭਜਨ ਸਿੰਘ 'ਤੇ ਡਰੋਨ ਦੇਖਿਆ ਗਿਆ ਸੀ। ਬੀਐਸਐਫ ਬਟਾਲੀਅਨ 101 ਦੇ ਜਵਾਨ ਗਸ਼ਤ ਕਰ ਰਹੇ ਸਨ ਜਿਨ੍ਹਾਂ ਨੇ ਡਰੋਨ ਦੀ ਆਵਾਜ਼ ਸੁਣ ਕੇ ਗੋਲੀਬਾਰੀ ਸ਼ੁਰੂ ਕਰ ਦਿੱਤੀ। ਡਰੋਨ ਦੀ ਸਹੀ ਮੂਵਮੈਂਟ ਦੇਖਣ ਲਈ 4 ਹਲਕੇ ਬੰਬ ਵੀ ਸੁੱਟੇ ਗਏ। ਬੀਐਸਐਫ ਦੇ ਜਵਾਨਾਂ ਵੱਲੋਂ ਕੁੱਲ 34 ਰਾਉਂਡ ਫਾਇਰ ਕੀਤੇ ਗਏ। ਜਿਸ ਤੋਂ ਬਾਅਦ ਡਰੋਨ ਪਾਕਿਸਤਾਨ ਦੀ ਸਰਹੱਦ ਵੱਲ ਵਾਪਸ ਮੁੜ ਗਿਆ।
ਬੀਐਸਐਫ ਵੱਲੋਂ ਦਿੱਤੀ ਗਈ ਜਾਣਕਾਰੀ ਦੇ ਮੁਤਾਬਕ ਇਸ ਸਾਲ 255 ਵਾਰ ਪਾਕਿਸਤਾਨ ਦਾ ਡਰੋਨ ਭਾਰਤ ਦੀ ਸਰਹੱੱਦ ਵਿੱਚ ਦਾਖਲ ਹਏੇ ਹਨ। ਇਹ ਇੱਕ ਹੋਰ ਕੋਸ਼ਿਸ਼ ਸੀ ਜਿਸ ਨੂੰ ਬੀਐੱਸਐੱਫ ਦੇ ਜਵਾਨਾਂ ਨੇ ਨਾਕਾਮ ਕਰ ਦਿੱਤਾ।ਫਿਲਹਾਲ ਬੀਐਸਐਫ ਵੱਲੋਂ ਤਰਨ ਤਾਰਨ ਦੇ ਸਰਹੱਦੀ ਇਲਾਕੇ ਵਿੱਚ ਤਲਾਸ਼ੀ ਮੁਹਿੰਮ ਚਲਾਈ ਹੈ । ਸਰਚ ਅਭਿਆਨ ਦੌਰਾਨ ਅਜੇ ਤੱਕ ਕੁੱਝ ਵੀ ਸ਼ੱਕੀ ਨਹੀਂ ਮਿਿਲਆ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: BSF, Drone, Firing, Pakistan, Tarn taran