ਫਿਰੋਜ਼ਪੁਰ ਦੇ ਸਰਹੱਦੀ ਇਲਾਕੇ 'ਚ ਮੁੜ ਦਾਖਲ ਹੋਇਆ ਪਾਕਿਸਤਾਨੀ ਡਰੋਨ, BSF ਵੱਲੋਂ ਫਾਇਰਿੰਗ

News18 Punjabi | News18 Punjab
Updated: January 14, 2020, 2:44 PM IST
share image
ਫਿਰੋਜ਼ਪੁਰ ਦੇ ਸਰਹੱਦੀ ਇਲਾਕੇ 'ਚ ਮੁੜ ਦਾਖਲ ਹੋਇਆ ਪਾਕਿਸਤਾਨੀ ਡਰੋਨ, BSF ਵੱਲੋਂ ਫਾਇਰਿੰਗ
ਫਿਰੋਜ਼ਪੁਰ ਦੇ ਸਰਹੱਦੀ ਇਲਾਕੇ 'ਚ ਮੁੜ ਦਾਖਲ ਹੋਇਆ ਪਾਕਿਸਤਾਨੀ ਡਰੋਨ, BSF ਵੱਲੋਂ ਫਾਇਰਿੰਗ

  • Share this:
  • Facebook share img
  • Twitter share img
  • Linkedin share img
ਫਿਰੋਜ਼ਪੁਰ ਵਿਚ ਭਾਰਤ-ਪਾਕਿ ਸਰਹੱਦੀ ਇਲਾਕੇ 'ਚ ਇਕ ਵਾਰ ਫਿਰ ਪਾਕਿਸਤਾਨੀ ਡਰੋਨ ਦਿਖਾਈ ਦਿੱਤਾ। ਸਰਹੱਦ 'ਤੇ ਤਾਇਨਾਤ ਸੀਮਾ ਸੁਰੱਖਿਆ ਬਲ (BSF) ਦੇ ਜਵਾਨਾਂ ਨੇ ਡਰੋਨ ਨੂੰ ਸੁੱਟਣ ਲਈ ਫਾਇਰਿੰਗ ਕੀਤੀ ਪਰ ਉਹ ਬਚ ਕੇ ਨਿਕਲ ਗਿਆ।

ਇਹ ਡਰੋਨ ਬਾਰਡਰ ਏਰੀਆ ਦੇ ਪਿੰਡ ਟੇਂਡੀਵਾਲਾ 'ਚ ਨਜ਼ਰ ਆਇਆ। ਸੁਰੱਖਿਆ ਬਲ ਪੂਰੇ ਖੇਤਰ 'ਚ ਸਰਚ ਆਪ੍ਰੇਸ਼ਨ ਚਲਾ ਰਹੇ ਹਨ। ਇਸ ਤੋਂ ਪਹਿਲਾਂ ਵੀ ਫਿਰੋਜ਼ਪੁਰ ਦੇ ਬਾਰਡਰ ਏਰੀਆ ਕਈ ਵਾਰ ਪਾਕਿਸਤਾਨੀ ਡਰੋਨ ਦਿਖਾਈ ਦੇ ਚੁੱਕੇ ਹਨ। ਡਰੋਨ ਰਾਹੀਂ ਹਥਿਆਰ ਤੇ ਨਸ਼ੀਲੇ ਪਦਾਰਥ ਭੇਜੇ ਜਾਣ ਦੀ ਗੱਲ ਸਾਹਮਣੇ ਆਈ ਸੀ।

ਜਾਣਕਾਰੀ ਅਨੁਸਾਰ, ਬੀਤੀ ਰਾਤ ਫਿਰੋਜ਼ਪੁਰ 'ਚ ਬਾਰਡਰ 'ਤੇ ਤਾਇਨਾਤ ਬੀਐੱਸਐੱਫ ਦੇ ਜਵਾਨਾਂ ਨੇ ਟੇਂਡੀਵਾਲਾ ਪਿੰਡ ਨੇੜੇ ਪਾਕਿਸਤਾਨ ਤੋਂ ਉੱਡ ਕੇ ਆਉਂਦਾ ਇਕ ਡਰੋਨ ਦੇਖਿਆ। ਇਸ ਸ਼ੱਕੀ ਡਰੋਨ ਨੂੰ ਲਗਾਤਾਰ ਭਾਰਤੀ ਖੇਤਰ 'ਚ ਵੜਦੇ ਦੇਖ ਬੀਐਸਐਫ ਦੇ ਜਵਾਨਾਂ ਨੇ ਸੁੱਟਣ ਲਈ ਫਾਇਰਿੰਗ ਕੀਤੀ ਪਰ ਡਰੋਨ ਬਚ ਕੇ ਨਿਕਲ ਗਿਆ।
ਦੱਸ ਦਈਏ ਕਿ ਇਸ ਤੋਂ ਪਹਿਲਾਂ ਵੀ ਫਿਰੋਜ਼ਪੁਰ ਦੇ ਬਾਰਡਰ ਇਲਾਕੇ 'ਚ ਪਾਕਿਸਤਾਨੀ ਡਰੋਨ ਦੇ ਵੜਨ ਦੀਆਂ ਘਟਨਾਵਾਂ ਹੋ ਚੁੱਕੀਆਂ ਹਨ। ਤਰਨਤਾਰਨ, ਅੰਮ੍ਰਿਤਸਰ ਦੇ ਅਟਾਰੀ ਖੇਤਰ ਸਮੇਤ ਪੰਜਾਬ ਦੇ ਕਈ ਇਲਾਕਿਆਂ 'ਚ ਪਾਕਿ ਡਰੋਨ ਦੇ ਦਾਖ਼ਲ ਹੋਣ ਦੀਆਂ ਘਟਨਾਵਾਂ ਹੋ ਚੁੱਕੀਆਂ ਹਨ।
Published by: Gurwinder Singh
First published: January 14, 2020, 2:44 PM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading