Home /News /punjab /

Citizenship Bill : ਭਾਰਤੀ ਨਾਗਰਿਕਤਾ ਮਿਲਣ ਪਿੱਛੋਂ ਪਾਕਿਸਤਾਨੋਂ ਆਏ ਪਰਿਵਾਰਾਂ ਨੂੰ ਚੜ੍ਹਿਆ ਚਾਅ

Citizenship Bill : ਭਾਰਤੀ ਨਾਗਰਿਕਤਾ ਮਿਲਣ ਪਿੱਛੋਂ ਪਾਕਿਸਤਾਨੋਂ ਆਏ ਪਰਿਵਾਰਾਂ ਨੂੰ ਚੜ੍ਹਿਆ ਚਾਅ

 ਭਾਰਤੀ ਨਾਗਰਿਕਤਾ ਮਿਲਣ ਪਿੱਛੋਂ ਪਾਕਿਸਤਾਨੋਂ ਆਏ ਪਰਿਵਾਰਾਂ ਨੂੰ ਚੜ੍ਹਿਆ ਚਾਅ

ਭਾਰਤੀ ਨਾਗਰਿਕਤਾ ਮਿਲਣ ਪਿੱਛੋਂ ਪਾਕਿਸਤਾਨੋਂ ਆਏ ਪਰਿਵਾਰਾਂ ਨੂੰ ਚੜ੍ਹਿਆ ਚਾਅ

ਕਈ ਪਰਿਵਾਰ ਕਈ ਦਹਾਕਿਆਂ ਤੋਂ ਭਾਰਤ ਵਿਚ ਰਹਿ ਰਹੇ। ਪਰ ਉਨ੍ਹਾਂ ਦੀ ਕਮਾਈ ਹਰ 6 ਮਹੀਨੇ ਬਾਅਦ ਵੀਜ਼ਾ ਤੇ ਪਾਸਪੋਰਟ ਰੀਨਿਉ ਕਰਵਾਉਣ ਵਿਚ ਹੀ ਖਰਚ ਹੋ ਜਾਂਦੀ ਸੀ। ਨਿਊਜ-18 ਉਤੇ ਆਪਣੀ ਦਾਸਤਾਨ ਸੁਣਾਉਂਦੇ ਹੋਏ ਪੀੜਤ ਪਰਿਵਾਰਾਂ ਦੀਆਂ ਅੱਖਾਂ 'ਚੋਂ ਹੰਝੂ ਭਰ ਆਏ, ਉਥੇ ਹੀ ਉਨ੍ਹਾਂ ਦੇ ਦਿਲਾਂ 'ਚ ਉਮੀਦ ਵੀ ਨਜ਼ਰ ਆਈ ਕਿ ਨਵੇਂ ਕਾਨੂੰਨ ਨਾਲ ਉਨ੍ਹਾਂ ਨੂੰ ਜਲਦੀ ਰਾਹਤ ਮਿਲਣ ਵਾਲੀ ਹੈ।

ਹੋਰ ਪੜ੍ਹੋ ...
 • Share this:
  ਇਕ ਪਾਸੇ ਨਾਗਰਿਕਤਾ ਸੋਧ ਬਿੱਲ ਖਿਲਾਫ ਦੇਸ਼ ਵਿਚ ਗੁੱਸੇ ਦੀ ਲਹਿਰ ਹੈ ਤੇ ਕਈ ਸ਼ਹਿਰਾਂ-ਸੂਬਿਆਂ ਵਿਚ ਵਿਰੋਧ ਤੇ ਹਿੰਸਾ ਹੋ ਰਹੀ ਹੈ, ਉਥੇ ਹੀ ਪੰਜਾਬ ਵਿਚ ਵਿਰੋਧ ਦੇ ਬਵਾਜੂਦ ਕੁਝ ਲੋਕ ਨਵੇਂ ਨਾਗਰਿਕਤਾ ਕਾਨੂੰਨ ਤੋਂ ਖੁਸ਼ ਹਨ। ਮੋਦੀ ਸਰਕਾਰ ਦਾ ਗੁਣਗਾਨ ਕਰ ਰਹੇ ਹਨ। ਇਹ ਤਸਵੀਰਾਂ ਖੰਨਾ ਦੀਆਂ ਹਨ, ਜਿੱਥੇ ਪਿਛਲੇ 2 ਦਹਾਕਿਆਂ ਤੋਂ ਰਹਿੰਦੇ ਇਨ੍ਹਾਂ ਹਿੰਦੂ ਸ਼ਰਨਾਰਥੀ ਪਰਿਵਰਾਂ ਵਿਚ ਖੁਸ਼ੀ ਦੀ ਲਹਿਰ ਹੈ।

  ਨਵੇਂ ਨਾਗਰਿਕਤਾ ਕਾਨੂੰਨ ਨਾਲ ਆਸ ਦੀ ਇੱਕ ਨਵੀਂ ਕਿਰਨ ਵੀ ਜਾਗੀ ਹੈ। ਇਨ੍ਹਾਂ ਵਿਚ ਪਾਕਿਸਤਾਨ ਤੋਂ ਸਾਬਕਾ ਵਿਧਾਇਕ ਬਲਦੇਵ ਸਿੰਘ ਵੀ ਸ਼ਾਮਲ ਹੈ, ਜੋ ਆਪਣੀ ਜਾਨ ਨੂੰ ਖਤਰਾ ਮਹਿਸੂਸ ਕਰਕੇ ਭਾਰਤ ਆਇਆ ਸੀ ਤੇ ਖੰਨਾ ਵਿਚ ਆਪਣੇ ਰਿਸ਼ਤੇਦਾਰਾਂ ਕੋਲ ਰਹਿ ਰਿਹਾ ਹੈ। ਇਨ੍ਹਾਂ ਪਰਿਵਾਰਾਂ ਦਾ ਪਾਕਿਸਤਾਨ ਵਿਚ ਘਰ-ਬਾਰ ਹੈ, ਜ਼ਮੀਨ ਜਾਇਦਾਦ ਹੈ। ਬਾਵਜੂਦ ਇਸ ਦੇ ਉਹ ਵਾਪਿਸ ਪਾਕਿਸਤਾਨ ਨਹੀਂ ਜਾਣਾ ਚਾਹੁੰਦੇ।

  ਕਈ ਪਰਿਵਾਰ ਕਈ ਦਹਾਕਿਆਂ ਤੋਂ ਭਾਰਤ ਵਿਚ ਰਹਿ ਰਹੇ। ਪਰ ਉਨ੍ਹਾਂ ਦੀ ਕਮਾਈ ਹਰ 6 ਮਹੀਨੇ ਬਾਅਦ ਵੀਜ਼ਾ ਤੇ ਪਾਸਪੋਰਟ ਰੀਨਿਉ ਕਰਵਾਉਣ ਵਿਚ ਹੀ ਖਰਚ ਹੋ ਜਾਂਦੀ ਸੀ। ਨਿਊਜ-18 ਉਤੇ ਆਪਣੀ ਦਾਸਤਾਨ ਸੁਣਾਉਂਦੇ ਹੋਏ ਪੀੜਤ ਪਰਿਵਾਰਾਂ ਦੀਆਂ ਅੱਖਾਂ 'ਚੋਂ ਹੰਝੂ ਭਰ ਆਏ, ਉਥੇ ਹੀ ਉਨ੍ਹਾਂ ਦੇ ਦਿਲਾਂ 'ਚ ਉਮੀਦ ਵੀ ਨਜ਼ਰ ਆਈ ਕਿ ਨਵੇਂ ਕਾਨੂੰਨ ਨਾਲ ਉਨ੍ਹਾਂ ਨੂੰ ਜਲਦੀ ਰਾਹਤ ਮਿਲਣ ਵਾਲੀ ਹੈ।

  ਦੇਸ਼ ਭਰ ਵਿਚ ਭਾਵੇਂ ਸਿਆਸੀ ਲਾਹੇ ਲਈ ਇਸ ਨਵੇਂ ਨਾਗਰਿਕਤਾ ਕਾਨੂੰਨ ਦਾ ਵਿਰੋਧ ਤੇ ਸਮਰਥਨ ਹੋ ਰਿਹਾ ਹੈ ਪਰ ਕਈ ਸਾਲ ਪਹਿਲਾਂ ਪਾਕਿਸਤਾਨ ਤੋਂ ਉਜੜ ਕੇ ਭਾਰਤ ਆਏ ਇਨ੍ਹਾਂ ਪਰਿਵਰਾਂ ਨੂੰ ਨਾਗਰਿਕਤਾ ਮਿਲਣ ਦੇ ਨਾਲ ਨਾਲ ਇਸ ਨਵੇਂ ਕਾਨੂੰਨ ਨਾਲ ਨਵਾਂ ਜੀਵਨ ਜ਼ਰੂਰ ਮਿਲੇਗਾ।
  Published by:Gurwinder Singh
  First published:

  Tags: Citizenship Bill 2019, Hindu, Sikh

  ਅਗਲੀ ਖਬਰ