Home /News /punjab /

ਬਟਾਲਾ ਦੇ ਨਮਨ 'ਤੇ ਆਇਆ ਪਾਕਿ ਦੀ ਸ਼ਾਹਨੀਲ ਦਾ ਦਿਲ, ਮਿਲਿਆ ਭਾਰਤ ਦਾ ਵੀਜ਼ਾ, ਅਪ੍ਰੈਲ 'ਚ ਹੋਵੇਗਾ ਵਿਆਹ

ਬਟਾਲਾ ਦੇ ਨਮਨ 'ਤੇ ਆਇਆ ਪਾਕਿ ਦੀ ਸ਼ਾਹਨੀਲ ਦਾ ਦਿਲ, ਮਿਲਿਆ ਭਾਰਤ ਦਾ ਵੀਜ਼ਾ, ਅਪ੍ਰੈਲ 'ਚ ਹੋਵੇਗਾ ਵਿਆਹ

ਸ਼ਹਿਨੀਲ 2018 'ਚ ਬਟਾਲਾ ਆਈ ਸੀ ਪਰ ਉਸ ਤੋਂ ਬਾਅਦ ਉਸ ਨੂੰ ਕਈ ਵਾਰ ਵੀਜ਼ਾ ਦੇਣ ਤੋਂ ਇਨਕਾਰ ਕੀਤਾ ਗਿਆ।

ਸ਼ਹਿਨੀਲ 2018 'ਚ ਬਟਾਲਾ ਆਈ ਸੀ ਪਰ ਉਸ ਤੋਂ ਬਾਅਦ ਉਸ ਨੂੰ ਕਈ ਵਾਰ ਵੀਜ਼ਾ ਦੇਣ ਤੋਂ ਇਨਕਾਰ ਕੀਤਾ ਗਿਆ।

Punjab News: ਲੂਥਰਾ ਨੇ ਕਿਹਾ ਕਿ ਸਾਰੀਆਂ ਰਸਮਾਂ ਪੂਰੀਆਂ ਕਰਨ ਦੇ ਬਾਵਜੂਦ ਉਸ ਦੀ ਮੰਗੇਤਰ ਨੂੰ ਪਹਿਲਾਂ ਵੀ ਕਈ ਵਾਰ ਵੀਜ਼ਾ ਦੇਣ ਤੋਂ ਇਨਕਾਰ ਕੀਤਾ ਗਿਆ ਸੀ। ਹੁਣ ਦੋਵੇਂ ਪਰਿਵਾਰ ਵਿਆਹ ਦੀਆਂ ਤਿਆਰੀਆਂ ਕਰ ਰਹੇ ਹਨ ਅਤੇ ਉਹ ਆਪਣੀ ਲਾੜੀ, ਉਸਦੇ ਮਾਤਾ-ਪਿਤਾ ਅਤੇ ਉਸਦੇ ਰਿਸ਼ਤੇਦਾਰਾਂ ਦੇ ਬਟਾਲਾ ਆਉਣ ਦੀ ਬੇਸਬਰੀ ਨਾਲ ਉਡੀਕ ਕਰ ਰਿਹਾ ਹੈ।

ਹੋਰ ਪੜ੍ਹੋ ...
  • Last Updated :
  • Share this:

Naman-shahneel Love Story:  ਜਦੋਂ ਗੱਲ ਪਿਆਰ ਦੀ ਹੋਵੇ ਤਾਂ ਇਨਸਾਨ ਹਰ ਹੱਦ ਪਾਰ ਕਰਨ ਦੀ ਸੋਚ ਲੈਂਦਾ ਹੈ। ਅਜਿਹੀ ਹੀ ਪਿਆਰ ਦੀ ਮਿਸਾਲ ਪੰਜਾਬ ਦੇ ਨੌਜਵਾਨ ਵਕੀਲ 24 ਸਾਲਾ ਨਮਨ ਲੂਥਰਾ ਅਤੇ ਪਾਕਿਸਤਾਨ ਦੇ ਸ਼ਾਹਨੀਲ ਜਾਵੇਦ ਕਾਇਮ ਕਰਨ ਵਾਲੇ ਹਨ ਕਿਉਂਕਿ ਇਹ ਜੋੜਾ ਜਲਦ ਹੀ ਵਿਆਹ ਦੇ ਬੰਧਨ ਵਿੱਚ ਬੱਝ ਜਾਵੇਗਾ। ਦੱਸ ਦਈਏ ਕਿ ਸ਼ਾਹਨੀਲ ਜਾਵੇਦ ਨੂੰ ਭਾਰਤ ਸਰਕਾਰ ਤੋਂ ਵੀਜ਼ਾ ਮਿਲ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਸੰਨੀ ਦਿਓਲ ਦੀ ਦਖਲਅੰਦਾਜ਼ੀ ਨਾਲ 16 ਦਿਨਾਂ ਦੇ ਅੰਦਰ ਲਾਹੌਰ ਦੇ ਸ਼ਾਹਨੀਲ ਨੂੰ ਭਾਰਤ ਦਾ ਵੀਜ਼ਾ ਮਿਲ ਗਿਆ ਸੀ। ਹੁਣ ਉਹ ਅਪ੍ਰੈਲ ਦੇ ਪਹਿਲੇ ਹਫਤੇ ਇੱਥੇ ਆ ਰਹੀ ਹੈ ਅਤੇ ਨਮਨ ਦਾ ਪਰਿਵਾਰ ਵਿਆਹ ਦੀਆਂ ਤਿਆਰੀਆਂ 'ਚ ਰੁੱਝਿਆ ਹੋਇਆ ਹੈ।

ਟਾਈਮਜ਼ ਆਫ਼ ਇੰਡੀਆ ਨੂੰ ਦਿੱਤੇ ਇੰਟਰਵਿਊ ਵਿੱਚ ਲੂਥਰਾ ਨੇ ਕਿਹਾ ਕਿ ਸਾਰੀਆਂ ਰਸਮਾਂ ਪੂਰੀਆਂ ਕਰਨ ਦੇ ਬਾਵਜੂਦ ਉਸ ਦੀ ਮੰਗੇਤਰ ਨੂੰ ਪਹਿਲਾਂ ਵੀ ਕਈ ਵਾਰ ਵੀਜ਼ਾ ਦੇਣ ਤੋਂ ਇਨਕਾਰ ਕੀਤਾ ਗਿਆ ਸੀ। ਹੁਣ ਦੋਵੇਂ ਪਰਿਵਾਰ ਵਿਆਹ ਦੀਆਂ ਤਿਆਰੀਆਂ ਕਰ ਰਹੇ ਹਨ ਅਤੇ ਉਹ ਆਪਣੀ ਲਾੜੀ, ਉਸਦੇ ਮਾਤਾ-ਪਿਤਾ ਅਤੇ ਉਸਦੇ ਰਿਸ਼ਤੇਦਾਰਾਂ ਦੇ ਬਟਾਲਾ ਆਉਣ ਦੀ ਬੇਸਬਰੀ ਨਾਲ ਉਡੀਕ ਕਰ ਰਿਹਾ ਹੈ। ਲੂਥਰਾ ਨੇ ਦੱਸਿਆ ਕਿ ਉਹ ਵਿਆਹ ਤੋਂ ਬਾਅਦ ਆਪਣੀ ਪਤਨੀ ਨਾਲ ਬਟਾਲਾ 'ਚ ਰਹਿਣਗੇ। ਵਕੀਲ ਅਤੇ ਸ਼ਾਲੀਨ ਜਾਵੇਦ ਦੂਰ ਦੇ ਰਿਸ਼ਤੇਦਾਰ ਹਨ। ਉਨ੍ਹਾਂ ਨੂੰ ਪਿਆਰ ਹੋ ਗਿਆ ਜਦੋਂ ਲੂਥਰਾ ਆਪਣੇ ਕੁਝ ਰਿਸ਼ਤੇਦਾਰਾਂ ਨੂੰ ਮਿਲਣ ਲਈ ਪਾਕਿਸਤਾਨ ਗਿਆ ਸੀ।

ਲੂਥਰਾ ਦਾ ਪਰਿਵਾਰ ਲਾਹੌਰ ਤੋਂ ਹਿਜਰਤ ਕਰਕੇ ਬਟਾਲਾ ਆ ਕੇ ਵਸਿਆ ਸੀ। ਹਾਲਾਂਕਿ, ਉਸਦੇ ਪੜਦਾਦਾ ਨੇ ਆਪਣੇ ਪਰਿਵਾਰ ਨਾਲ ਲਾਹੌਰ ਵਿੱਚ ਰਹਿਣ ਦੀ ਚੋਣ ਕੀਤੀ, ਬਾਅਦ ਵਿੱਚ ਈਸਾਈ ਧਰਮ ਅਪਣਾ ਲਿਆ। ਰੈੱਡਕਲਿਫ ਲਾਈਨ ਦੇ ਦੋਵੇਂ ਪਾਸੇ ਰਹਿਣ ਦੇ ਬਾਵਜੂਦ, ਦੋਵਾਂ ਪਰਿਵਾਰਾਂ ਨੇ ਸੰਪਰਕ ਬਣਾਈ ਰੱਖਿਆ। ਲੂਥਰਾ ਅਤੇ ਸ਼ਾਹਨੀਲ ਨੇ ਆਪਣੇ ਰਿਸ਼ਤੇਦਾਰਾਂ ਨੂੰ ਦੱਸਿਆ ਕਿ ਉਹ ਵਿਆਹ ਕਰਨਾ ਚਾਹੁੰਦੇ ਹਨ, ਲਾਹੌਰ ਵਿੱਚ 2016 ਵਿੱਚ ਦੋਵਾਂ ਦੀ ਅੱਲ੍ਹੜ ਉਮਰ ਵਿੱਚ ਮੰਗਣੀ ਹੋਈ ਸੀ। ਸ਼ਹਿਨੀਲ 2018 'ਚ ਬਟਾਲਾ ਆਈ ਸੀ ਪਰ ਉਸ ਤੋਂ ਬਾਅਦ ਉਸ ਨੂੰ ਕਈ ਵਾਰ ਵੀਜ਼ਾ ਦੇਣ ਤੋਂ ਇਨਕਾਰ ਕੀਤਾ ਗਿਆ।

ਕਰਤਾਰਪੁਰ ਲਾਂਘੇ ਦੇ ਖੁੱਲਣ ਨਾਲ ਜੋੜੇ ਨੇ ਪਿਛਲੇ ਸਾਲ ਗੁਰਦੁਆਰਾ ਦਰਬਾਰ ਸਾਹਿਬ ਜਾ ਕੇ ਇਕ ਦੂਜੇ ਨੂੰ ਮਿਲਣ ਅਤੇ ਆਸ਼ੀਰਵਾਦ ਲੈਣ ਦੇ ਯੋਗ ਰਹੇ। ਗੁਰਦਾਸਪੁਰ ਦੇ ਕਾਦੀਆਂ ਦੇ ਇੱਕ ਸਮਾਜ ਸੇਵੀ ਚੌਧਰੀ ਮਕਬੂਲ ਅਹਿਮਦ ਨੇ ਲੂਥਰਾ ਅਤੇ ਸ਼ਹਿਨੀਲ ਦੀ ਮਦਦ ਕਰਨ ਦੀ ਪੇਸ਼ਕਸ਼ ਕੀਤੀ ਅਤੇ ਉਨ੍ਹਾਂ ਦਾ ਮਾਮਲਾ ਸਬੰਧਤ ਸਰਕਾਰੀ ਵਿਭਾਗਾਂ ਕੋਲ ਪਹੁੰਚਾਇਆ।


ਦੱਸ ਦਈਏ ਕਿ ਨਮਨ ਲੂਥਰਾ ਪੇਸ਼ੇ ਤੋਂ ਵਕੀਲ ਹਨ ਅਤੇ ਬਟਾਲਾ ਵਿਖੇ ਕੰਮ ਕਰਦੇ ਹਨ। ਉਹ ਕਈ ਸਾਲਾਂ ਤੋਂ ਆਪਣੀ ਮੰਗੇਤਰ ਨੂੰ ਭਾਰਤ ਦਾ ਵੀਜ਼ਾ ਦਿਵਾਉਣ ਦੀ ਕੋਸ਼ਿਸ਼ ਕਰ ਰਿਹਾ ਸੀ। ਪਿਛਲੇ ਸਾਲ ਹੀ ਉਹ ਕਰਤਾਰਪੁਰ ਲਾਂਘੇ 'ਤੇ ਜਾ ਕੇ ਆਪਣੀ ਮੰਗੇਤਰ ਨੂੰ ਮਿਲਿਆ ਸੀ। ਦੋਵੇਂ ਜੋੜੇ ਅੰਤਰਰਾਸ਼ਟਰੀ ਮੀਡੀਆ ਵਿੱਚ ਛਾਏ ਹੋਏ ਹਨ। ਨਮਨ ਨੇ ਕਿਹਾ ਕਿ ਮੀਡੀਆ ਨੇ ਵੀ ਸ਼ਾਹਨੀਲ ਨੂੰ ਭਾਰਤ ਦਾ ਵੀਜ਼ਾ ਦਿਵਾਉਣ 'ਚ ਕਾਫੀ ਮਦਦ ਕੀਤੀ, ਜਿਸ ਕਾਰਨ ਉਸ ਦੀ ਮੰਗੇਤਰ ਨੂੰ ਵੀਜ਼ਾ ਮਿਲ ਗਿਆ। ਨਮਨ ਲੂਥਰਾ ਆਪਣੀ ਹੋਣ ਵਾਲੀ ਪਤਨੀ ਸ਼ਾਹਨੀਲ ਦਾ ਵੀਜ਼ਾ ਮਿਲਣ 'ਤੇ ਬਹੁਤ ਖੁਸ਼ ਹੈ।

Published by:Tanya Chaudhary
First published:

Tags: Love Marriage, Pakistan, Punjab