ਪੰਚਾਇਤੀ ਜਮੀਨ ਦੇ ਝਗੜੇ ਵਿਚ ਅੰਮ੍ਰਿਤਧਾਰੀ ਸਿੱਖਾਂ ਦੀ ਪੱਗਾਂ ਲਾਉਣ ਦਾ ਮਾਮਲਾ ਆਇਆ ਸਾਹਮਣੇ

News18 Punjabi | News18 Punjab
Updated: May 21, 2020, 5:30 PM IST
share image
ਪੰਚਾਇਤੀ ਜਮੀਨ ਦੇ ਝਗੜੇ ਵਿਚ ਅੰਮ੍ਰਿਤਧਾਰੀ ਸਿੱਖਾਂ ਦੀ ਪੱਗਾਂ ਲਾਉਣ ਦਾ ਮਾਮਲਾ ਆਇਆ ਸਾਹਮਣੇ
ਪੰਚਾਇਤੀ ਜਮੀਨ ਦੇ ਝਗੜੇ ਵਿਚ ਅੰਮ੍ਰਿਤਧਾਰੀ ਸਿੱਖਾਂ ਦੀ ਪੱਗਾਂ ਲਾਉਣ ਦਾ ਮਾਮਲਾ ਆਇਆ ਸਾਹਮਣੇ

ਨਾਭਾ ਬਲਾਕ ਦੇ ਪਿੰਡ ਕੈਦੂਪੁਰ ਵਿਖੇ ਜਿੱਥੇ ਪੰਚਾਇਤੀ ਜ਼ਮੀਨ ਦੀ ਬੋਲੀ ਨੂੰ ਲੈ ਕੇ ਦੋ ਧਿਰਾਂ ਹੋਈਆਂ ਆਹਮੋ ਸਾਹਮਣੇ ਕੁਰਸੀਆਂ ਚੱਲਣ ਤੋਂ ਇਲਾਵਾ ਲੜਾਈ ਦੌਰਾਨ ਲੱਥੀਆਂ ਪੱਗਾਂ, ਵੀਡੀਓ ਹੋਈ ਵਾਇਰਲ,ਪੰਚਾਇਤੀ ਜ਼ਮੀਨ ਦੀ ਬੋਲੀ ਹੋਈ ਰੱਦ,ਦਲਿਤ ਭਾਈਚਾਰੇ ਦੇ ਲੋਕਾਂ ਨੇ ਜਨਰਲ ਕੈਟਾਗਿਰੀ ਦੇ ਪਿੰਡ ਦੇ ਲੋਕਾਂ ਤੇ ਲਾਏ ਅੰਜਾਮ ਕੀ ਇਨ੍ਹਾਂ ਨੇ ਸਾਡੇ ਬੋਲੀ ਵਿੱਚ ਆ ਕੇ ਸਾਡੇ ਨਾਲ ਕੁੱਟਮਾਰ ਕੀਤੀ ਅਤੇ ਦਾੜੀ ਵੀ ਪੱਟੀ। ਦਲਿਤ ਭਾਈਚਾਰੇ ਦੇ ਲੋਕ ਨਾਭਾ ਦੇ ਸਰਕਾਰੀ ਹਸਪਤਾਲ ਵਿਚ ਦਾਖ਼ਲ ਹਨ।

  • Share this:
  • Facebook share img
  • Twitter share img
  • Linkedin share img
ਬੀਤੀ ਦਿਨੀ ਨਾਭਾ ਬਲਾਕ ਦੇ ਪਿੰਡ ਸੁਰਾਜਪੁਰ ਵਿਖੇ ਪੰਚਾਇਤੀ ਜ਼ਮੀਨ ਦੀ ਬੋਲੀ ਨੂੰ ਲੈ ਕੇ ਬਜ਼ੁਰਗ ਦੀ ਕੁੱਟਮਾਰ ਕਰਨ ਅਤੇ ਉਸ ਦੀ ਪੱਗ ਲੱਥਣ ਦਾ ਮਾਮਲਾ ਅਜੇ ਠੰਡਾ ਵੀ ਨਹੀਂ ਸੀ ਪਿਆ ਕਿ ਇਸੇ ਤਰ੍ਹਾਂ ਦਾ ਇੱਕ ਨਵਾਂ ਮਾਮਲਾ ਸਾਹਮਣੇ ਆਇਆ।  ਨਾਭਾ ਬਲਾਕ ਦੇ ਪਿੰਡ ਕੈਦੂਪੁਰ ਵਿਖੇ ਜਿੱਥੇ ਪੰਚਾਇਤੀ ਜ਼ਮੀਨ ਦੀ ਬੋਲੀ ਨੂੰ ਲੈ ਕੇ ਦੋ ਧਿਰਾਂ ਹੋਈਆਂ ਆਹਮੋ ਸਾਹਮਣੇ ਕੁਰਸੀਆਂ ਚੱਲਣ ਤੋਂ ਇਲਾਵਾ ਲੜਾਈ ਦੌਰਾਨ ਲੱਥੀਆਂ ਪੱਗਾਂ, ਵੀਡੀਓ ਹੋਈ ਵਾਇਰਲ,ਪੰਚਾਇਤੀ ਜ਼ਮੀਨ ਦੀ ਬੋਲੀ ਹੋਈ ਰੱਦ,ਦਲਿਤ ਭਾਈਚਾਰੇ ਦੇ ਲੋਕਾਂ ਨੇ ਜਨਰਲ ਕੈਟਾਗਿਰੀ ਦੇ ਪਿੰਡ ਦੇ ਲੋਕਾਂ ਤੇ ਲਾਏ ਅੰਜਾਮ ਕੀ ਇਨ੍ਹਾਂ ਨੇ ਸਾਡੇ ਬੋਲੀ ਵਿੱਚ ਆ ਕੇ ਸਾਡੇ ਨਾਲ ਕੁੱਟਮਾਰ ਕੀਤੀ ਅਤੇ ਦਾੜੀ ਵੀ ਪੱਟੀ। ਦਲਿਤ ਭਾਈਚਾਰੇ ਦੇ ਲੋਕ ਨਾਭਾ ਦੇ ਸਰਕਾਰੀ ਹਸਪਤਾਲ ਵਿਚ ਦਾਖ਼ਲ ਹਨ।

ਨਾਭਾ ਬਲਾਕ ਦੇ ਪਿੰਡ ਕੈਦੂਪੁਰ ਵਿਖੇ ਦਲਿਤ ਭਾਈਚਾਰੇ ਦੀ 33 ਏਕੜ ਪੰਚਾਇਤੀ ਜ਼ਮੀਨ ਦੀ ਬੋਲੀ ਨੂੰ ਲੈ ਕੇ ਅੰਮ੍ਰਿਤਧਾਰੀ ਸਿੱਖਾਂ ਦੀਆਂ ਪੱਗਾਂ ਵੀ ਲੱਥ ਗਈਆਂ ,ਦਲਿਤ ਭਾਈਚਾਰੇ ਦੇ ਲੋਕਾਂ ਨੇ ਜਨਰਲ ਕੈਟਾਗਿਰੀ ਦੇ ਲੋਕਾਂ ਉਤੇ ਕੁੱਟਮਾਰ ਕਰਨ ਦੇ ਇਲਜ਼ਾਮ ਲਗਾਏ ਹਨ ਕਿ ਉਨ੍ਹਾਂ ਵੱਲੋਂ ਦਲਿਤ ਭਾਈਚਾਰੇ ਦੇ ਬੰਦੇ ਨੂੰ ਖੜ੍ਹਾ ਕਰਕੇ ਬੋਲੀ ਲਗਾ ਕੇ ਦਲਿਤ ਭਾਈਚਾਰੇ ਦੇ ਲੋਕਾਂ ਨੂੰ ਦਰਕਿਨਾਰੇ ਕੀਤਾ ਜਾ ਰਿਹਾ ਸੀ ਜਦੋਂ ਦਲਿਤ ਭਾਈਚਾਰਾ ਦੇ ਲੋਕਾਂ ਨੇ ਵਿਰੋਧ ਕੀਤਾ ਤਾਂ ਜਨਰਲ ਭਾਈਚਾਰੇ ਵੱਲੋਂ ਦਲਿਤਾਂ ਦੀ ਕੁੱਟਮਾਰ ਸ਼ੁਰੂ ਕਰ ਦਿੱਤੀ , ਇਹ ਲੜਾਈ ਬੀਡੀਪੀਓ ਦੀ ਮੌਜੂਦਗੀ ਵਿੱਚ ਹੋਈ l

ਜ਼ਿਕਰਯੋਗ ਹੈ ਕਿ ਸਭ ਤੋਂ ਪਹਿਲਾਂ ਜਨਰਲ ਕੈਟਾਗਿਰੀ ਦੀ ਧਰਮਸ਼ਾਲਾ ਵਿਖੇ ਬੀਡੀਪੀਓ ਵੱਲੋਂ ਬੋਲੀ ਕਰਵਾਈ ਗਈ ਅਤੇ ਬਾਅਦ ਵਿੱਚ ਦਲਿਤ ਭਾਈਚਾਰੇ ਦੇ ਲੋਕਾਂ ਨੂੰ ਬੁਲਾ ਕੇ ਜਦੋਂ ਬੋਲੀ ਕਰਾਈ ਗਈ ਤੇ ਦਲਿਤ ਭਾਈਚਾਰੇ ਵੱਲੋਂ ਕਿਹਾ ਗਿਆ ਕਿ ਉਨ੍ਹਾਂ ਦੀ ਬੋਲੀ ਦਲਿਤ ਭਾਈਚਾਰੇ ਦੀ ਧਰਮਸ਼ਾਲਾ ਵਿੱਚ ਕਰਵਾਈ ਜਾਵੇ ਕਿਉਂਕਿ ਇੱਥੇ ਲੜਾਈ ਹੋਣ ਦਾ ਡਰ ਹੈ ਅਤੇ ਬੀਡੀਪੀਓ ਵੱਲੋਂ ਭਰੋਸਾ ਦਿੱਤਾ ਗਿਆ ਕਿ ਇੱਥੇ ਕੋਈ ਲੜਾਈ ਨਹੀਂ ਹੋਵੇਗੀ ਅਤੇ ਉਸ ਤੋਂ ਬਾਅਦ 33 ਏਕੜ ਜ਼ਮੀਨ ਦੀ ਬੋਲੀ ਦੇਣ ਲਈ ਦਲਿਤ ਭਾਈਚਾਰੇ ਨੂੰ ਬੁਲਾਇਆ ਤਾਂ ਉੱਥੇ ਜਨਰਲ ਕੈਟਾਗਰੀ ਦੇ ਲੋਕ ਆਪਸ ਵਿੱਚ ਭਿੜ ਗਏ ਅਤੇ ਕਈਆਂ ਦੀਆਂ ਪੱਗਾਂ ਲੱਥ ਗਈਆਂ ਤੇ ਕੁਰਸੀਆਂ ਵੀ ਚੱਲੀਆਂ ।
ਇਸ ਮੌਕੇ ਤੇ ਦਲਿਤ ਭਾਈਚਾਰੇ ਦੇ ਫੱਟੜ ਹੋਏ ਵਿਅਕਤੀ ਹਰਭਜਨ ਸਿੰਘ ਅਤੇ ਸੁਨੀਤਾ ਰਾਣੀ ਨੇ ਕਿਹਾ ਕਿ ਅਸੀਂ ਬੋਲੀ ਦੇਣ ਗਿਆ ਸੀ ਅਤੇ ਸਾਡੀ ਜਨਰਲ ਕੈਟਾਗਰੀ ਦੇ ਲੋਕਾਂ ਵੱਲੋਂ ਦੇ ਲੋਕਾਂ ਵੱਲੋਂ ਕੁੱਟਮਾਰ ਕੀਤੀ ਗਈ ਅਤੇ ਮੇਰੀ ਦਾੜ੍ਹੀ ਵੀ ਪੱਟ ਦਿੱਤੀ ਗਈ ਅਤੇ ਕਾਨੂੰਨ ਮੁਤਾਬਕ ਸਾਡੀ ਬੋਲੀ ਐਸ ਸੀ ਧਰਮਸ਼ਾਲਾ ਵਿੱਚ ਕਰਨੀ ਚਾਹੀਦੀ ਸੀ ਪਰ ਸਾਨੂੰ ਜਨਰਲ ਧਰਮਸ਼ਾਲਾ ਵਿੱਚ ਬੁਲਾ ਕੇ ਸਾਡੇ ਹੀ ਬੰਦੇ ਨੂੰ ਅੱਗੇ ਕਰ ਕੇ ਬੋਲੀ ਦਿਵਾਉਣ ਲੱਗ ਪਏ ਅਤੇ ਸਾਡੇ ਨਾਲ ਕੁੱਟਮਾਰ ਸ਼ੁਰੂ ਕਰ ਦਿੱਤੀ ਜਦੋਂ ਕਿ ਅਸੀਂ ਬੀਡੀਪੀਓ ਨੂੰ ਲਿਖ ਕੇ ਦੇ ਦਿੱਤਾ ਸੀ ਕਿ ਸਾਡੀ ਬੋਲੀ ਐਸਸੀ ਧਰਮਸ਼ਾਲਾ ਵਿੱਚ ਕਰਵਾਈ ਜਾਵੇ ਪਰ ਫਿਰ ਵੀ ਬੀਡੀਪੀਓ ਨੇ ਸਾਡੀ ਇੱਕ ਗੱਲ ਨਾ ਮੰਨੀ ਅਤੇ ਜਿਸ ਕਰਕੇ ਲੜਾਈ ਹੋਈ ਹੈ

ਇਸ ਮੌਕੇ ਤੇ ਦਲਿਤ ਭਾਈਚਾਰੇ ਨਾਲ ਸਬੰਧ ਰੱਖਣ ਵਾਲੇ ਧਰਮਪ੍ਰੀਤ ਸਿੰਘ ਨੇ ਕਿਹਾ ਕਿ ਮੈਂ ਤਾਂ ਬੋਲੀ ਸੌ ਰੁਪਏ ਵਧਾ ਕੇ ਦਿੱਤੀ ਸੀ ਪਰ ਬੋਲੀ ਵਧਾ ਕੇ ਦੇਣ ਤੇ ਆਪਸ ਵਿੱਚ ਲੜਾਈ ਹੋ ਗਈ l ਪੰਚਾਇਤ ਸੈਕਟਰੀ ਬਲਜੀਤ ਸਿੰਘ ਨੇ ਕਿਹਾ ਕਿ ਪਹਿਲਾਂ ਜਨਰਲ ਕੈਟਾਗਿਰੀ ਭਾਈਚਾਰੇ ਦੀ ਬੋਲੀ ਹੋ ਗਈ ਸੀ ਅਤੇ ਜਦੋਂ ਦਲਿਤ ਭਾਈਚਾਰੇ ਦੀ ਬੋਲੀ ਹੋਣ ਲੱਗੀ ਤਾਂ ਆਪਸ ਵਿੱਚ ਲੜਾਈ ਹੋ ਗਈ ਅਤੇ ਇਹ ਬੋਲੀ ਅਸੀਂ ਰੱਦ ਕਰ ਦਿੱਤੀ ਗਈ ਹੈ ।
First published: May 21, 2020
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading