ਪਾਤੜਾਂ : ਕੋਰੋਨਾ ਮਹਾਂਮਾਰੀ ਦਾ ਸਭ ਤੋਂ ਵੱਧ ਅਸਲ ਬੱਚਿਆਂ ਦੀ ਪੜ੍ਹਾਈ ਉੱਤੇ ਪਿਆ ਹੈ। ਕੋਰੋਨਾ ਦੇ ਸਮੇਂ ਤੇ ਕੇਸ ਵੱਧਣ ਕਾਰਨ ਸਰਕਾਰ ਵੱਲੋਂ ਸਕੂਲ ਬੰਦ ਕੀਤੇ ਗਏ ਹਨ। ਹੁਣ ਵੀ ਕੋਰੋਨਾ ਦੀ ਨਵੀਂ ਲਹਿਰ ਕਾਰਨ ਕਰੀਬੇ ਇੱਕ ਮਹੀਨੇ ਤੋਂ ਪੰਜਾਬ ਵਿੱਚ ਸਕੂਲ ਬੰਦ ਹਨ। ਸਕੂਲਾਂ ਵਿੱਚ ਬੱਚੇ ਨਹੀਂ ਆਉਂਦੇ ਪਰ ਅਧਿਆਪਕ ਰੋਜ਼ਾਨਾਂ ਸਕੂਲ ਜਾ ਰਹੇ ਹਨ। ਅਹਿਹੀ ਹਾਲਤ ਵਿੱਚ ਹੁਣ ਮਾਪੇ ਸਰਕਾਰੀ ਹੁਕਮਾਂ ਦੇ ਖਿਲਾਫ ਸਕੂਲ ਖੋਲ੍ਹਣ ਦੀ ਸ਼ੁਰੂਆਤ ਕਰ ਦਿੱਤੀ ਹੈ। ਪੰਜਾਬ ਵਿੱਚ ਕਈ ਥਾਵਾਂ ਉੱਤੇ ਅਜਿਹੀਆਂ ਰਿਪੋਰਟਾਂ ਮਿਲੀਆਂ ਹਨ।
ਤਾਜ਼ਾ ਮਾਮਲੇ ਵਿੱਚ ਪਟਿਆਲਾ ਜ਼ਿਲੇ ਦੀ ਤਹਿਸੀਲ ਪਾਤੜਾਂ ਦੇ ਪਿੰਡ ਘੜਿਆਲ ਤੋਂ ਸਾਹਮਣੇ ਆਇਆ ਹੈ। ਬੀਤੇ ਦਿਨ ਪਿੰਡ ਦੇ ਲੋਕਾਂ ਨੇ ਕਿਸਾਨ ਜਥੇਬੰਦੀਆਂ ਦੀ ਅਗਵਾਈ ਵਿੱਚ ਪਿੰਡ ਦੇ ਸਕੂਲ ਦੇ ਦਰਵਾਜੇ ਖੋਲ੍ਹੇ। ਬੱਚੇ ਸਕੂਲ ਦੀ ਵਰਦੀ ਪਾ ਕੇ ਆਏ ਸੀ। ਹਰ ਕਲਾਸ ਦੇ ਕਮਰੇ ਖੋਲ ਕੇ ਬੱਚਿਆਂ ਨੂੰ ਕਲਾਸਾਂ ਵਿੱਚ ਬੈਠਾਇਆ ਗਿਆ। ਪੰਚਾਇਤ ਨੇ ਬਕਾਇਦਾ ਤੌਰ ਉੱਤੇ ਅਧਿਆਪਕਾਂ ਨੂੰ ਪੜਾਉਣ ਲਈ ਕਿਹਾ ਹੈ।
ਕਿਸਾਨ ਆਗੂ ਨੇ ਕਿਹਾ ਕਿ ਜਦੋਂ ਸਿਆਸੀ ਆਗੂ ਰੈਲੀਆਂ ਕਰ ਸਕਦੇ ਹਨ, ਜਨਤਕ ਮੀਟਿੰਗਾਂ ਕਰ ਸਕਦੇ ਹਨ ਤਾਂ ਬੱਚਿਆਂ ਦੀ ਪੜ੍ਹਾਈ ਲਈ ਸਕੂਲ ਕਿਉਂ ਬੰਦ ਕੀਤੇ ਗਏ। ਉਨ੍ਹਾਂ ਨੇ ਸਰਕਾਰ ਨੂੰ ਚੇਤਾਵਨੀ ਦਿੱਤੀ ਕਿ ਜੇਕਰ ਕਿਸੇ ਵੀ ਅਧਿਆਪਕ ਖ਼ਿਲਾਫ਼ ਕੋਈ ਕਾਰਵਾਈ ਕੀਤੀ ਗਈ ਤਾਂ ਇਸ ਖਿਲਾਫ ਸੰਘਰਸ਼ ਕੀਤਾ ਜਾਵੇਗਾ। ਘਰ ਵਿੱਚ ਬੈਠ ਕੇ ਬੱਚਿਆਂ ਦਾ ਭਵਿੱਖ ਖਰਾਬ ਹੋ ਰਿਹਾ ਹੈ।
ਲੋਕਾਂ ਨੇ ਕਿਹਾ ਕਿ ਇਸ ਸਬੰਧੀ ਬਕਾਇਦਾ ਪ੍ਰਸ਼ਾਸਨ ਨੂੰ ਦੱਸਿਆ ਜਾ ਚੁੱਕਾ ਹੈ ਕਿ ਸਕੂਲ ਖੋਲ੍ਹਿਆ ਜਾਵੇ, ਕਿਉਂਕਿ ਪੜ੍ਹਾਈ ਵਾਲੇ ਦਿਨ ਸਾਲਾਨਾ ਪ੍ਰੀਖਿਆਵਾਂ ਹੋਣ ਜਾ ਰਹੀਆਂ ਹਨ।
ਉਪ ਮੰਡਲ ਅਧਿਕਾਰੀ ਦੇਵਾ ਨੇ ਕਿਹਾ ਸਾਡੇ ਧਿਆਨ ਵਿੱਚ ਨਹੀਂ ਪਿੰਡ ਪੰਚਾਇਤ ਤੇ ਕਿਸਾਨਾਂ ਨੇ ਸਰਕਾਰੀ ਸਕੂਲ ਨੂੰ ਖੁਲਾਵਾ ਦਿੱਤਾ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Coronavirus, Education, Farmers, School, Student, TEACHER