ਪੰਚਾਇਤ ਚੋਣਾਂ ਤੈਅ ਸਮੇਂ ਤੇ ਹੀ ਹੋਣਗੀਆਂ : ਬਾਜਵਾ

 • Share this:
  ਹਾਈਕੋਰਟ ਦੇ ਹੁਕਮਾਂ ਤੋਂ ਬਾਅਦ ਸਰਕਾਰ ਦਾ ਪਹਿਲਾ ਬਿਆਨ ਆਇਆ ਹੈ। ਪੰਚਾਇਤੀ ਚੋਣਾਂ ਵਿੱਚ ਨਹੀਂ ਹੋਵੇਗਾ ਕੋਈ ਬਦਲਾਅ। ਚੋਣਾਂ 30 ਦਸੰਬਰ ਨੂੰ ਹੀ ਹੋਣਗੀਆਂ।
  ਚੋਣ ਕਮਿਸ਼ਨ ਨੇ ਵੀ ਕਿਹਾ ਕਿ ਚੋਣਾਂ ਤੈਅ ਸਮੇਂ ਤੇ ਹੋਣਗੀਆਂ ਤੇ ਇੱਥੇ ਲੋੜ ਪਈ ਉੱਥੇ ਬੇਲੇਟ ਪੇਪਰ ਦੁਬਾਰਾ ਛਪਵਾਏ ਜਾਣਗੇ।
  ਕੈਬਿਨੇਟ ਮੰਤਰੀ ਤ੍ਰਿਪਤ ਰਾਜਿੰਦਰ ਬਾਜਵਾ ਨੇ ਕਿਹਾ ਹੈ ਕਿ ਤੈਅ ਸਮੇਂ 'ਤੇ ਹੀ ਹੋਣਗੀਆਂ ਪੰਚਾਇਤੀ ਚੋਣਾਂ। ਓਹਨਾ ਅੱਗੇ ਕਿਹਾ ਕਿ ਅਦਾਲਤ ਸਾਹਮਣੇ ਆਈਆਂ ਅਰਜ਼ੀਆਂ ਦਾ ਨਿਪਟਾਰਾ ਹੋ ਜਾਵੇਗਾ ਤੇ ਅਸੀਂ ਸ਼ਾਂਤੀਪੂਰਨ ਚੋਣਾਂ ਕਰਵਾ ਰਹੇ ਹਾਂ। ਅਦਾਲਤ ਦੇ ਫ਼ੈਸਲੇ ਤੋਂ ਥੋੜ੍ਹੀ ਨਿਰਾਸ਼ਾ ਹੋਈ, ਓਹਨਾ ਦਾ ਕਹਿਣਾ ਸੀ।
  ਮੁੱਖ ਮੰਤਰੀ ਕੈਪਟਨ ਨੇ ਕਿਹਾ ਕਿ ਸ਼ਾਂਤੀਪੂਰਨ ਤਰੀਕੇ ਨਾਲ ਚੋਣਾਂ ਤੈਅ ਸਮੇਂ ਤੇ ਹੀ ਹੋਣਗੀਆਂ।
  ਇਸ ਮਾਮਲੇ ਤੇ ਅਗਲੀ ਸੁਣਵਾਈ ਹਾਈ ਕੋਰਟ ਵਿੱਚ 7 ਜਨਵਰੀ ਤੈਅ ਕੀਤੀ ਗਈ ਹੈ।
  First published: