30 ਦਸੰਬਰ ਨੂੰ ਪੰਚਾਇਤੀ ਚੋਣਾਂ ਦੌਰਾਨ ਵੋਟਾਂ ਵੀ ਪਈਆਂ ਤੇ ਨਤੀਜੇ ਵੀ ਆਏ ਪਰ ਹਿੰਸਕ ਘਟਨਾਵਾਂ ਦਾ ਵੀ ਬੋਲਬਾਲਾ ਰਿਹਾ, ਕਿਤੇ ਹਿੰਸਾ ਹੋਈ ਤਾਂ ਕਿਤੇ ਬੈਲੇਟ ਪੇਪਰ ਤੱਕ ਸਾੜ ਦਿੱਤੇ ਗਏ। ਪੰਜਾਬ ਰਾਜ ਚੋਣ ਕਮਿਸ਼ਨ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਹੈ ਕਿ 14 ਬੂਥਾਂ ਉੱਪਰ ਦੁਬਾਰਾ ਵੋਟਾਂ ਪਾਈਆਂ ਜਾਣਗੀਆਂ ਤੇ ਇਹ ਵੋਟਾਂ 2 ਜਨਵਰੀ 2019 ਨੂੰ ਪੈਣਗੀਆਂ। ਉਨ੍ਹਾਂ ਕਿਹਾ ਕਿ ਕਈ ਥਾਵਾਂ ਉੱਤੇ ਬੈਲੇਟ ਪੇਪਰ ਨਕਲੀ ਨਿਕਲੇ ਹਨ ਤੇ ਬੂਥ ਕੈਪਚਰਿੰਗ ਵੀ ਹੋਈ ਹੈ ਜਿਸ ਤੋਂ ਬਾਅਦ ਦੁਬਾਰਾ ਵੋਟਿੰਗ ਕਰਵਾਉਣ ਦਾ ਫ਼ੈਸਲਾ ਲਿਆ ਗਿਆ ਹੈ।
ਉਨ੍ਹਾਂ ਨਾਲ ਇਹ ਵੀ ਕਿਹਾ ਕਿ ਜਿੱਥੇ ਨਤੀਜੇ ਐਲਾਣ ਦਿੱਤੇ ਗਏ ਹਨ ਉੱਥੇ ਕੋਈ ਕਾਰਵਾਈ ਨਹੀਂ ਕੀਤੀ ਜਾ ਸਕਦੀ। ਤੁਹਾਨੂੰ ਦੱਸ ਦਈਏ ਕਿ ਪੰਚਾਇਤੀ ਚੋਣਾਂ ਵਿੱਚ ਕੁੱਲ 80.38% ਵੋਟਿੰਗ ਹੋਈ ਸੀ।
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Panchayat polls