Home /News /punjab /

ਬਾਦਲਾਂ ਦੇ ਪਿੰਡ ਵਿਚ ਕਾਂਗਰਸੀ ਸਰਪੰਚ ਜਿੱਤਿਆ, ਬਾਦਲਾਂ ਦਾ ਰਿਸ਼ਤੇਦਾਰ ਹਾਰਿਆ

ਬਾਦਲਾਂ ਦੇ ਪਿੰਡ ਵਿਚ ਕਾਂਗਰਸੀ ਸਰਪੰਚ ਜਿੱਤਿਆ, ਬਾਦਲਾਂ ਦਾ ਰਿਸ਼ਤੇਦਾਰ ਹਾਰਿਆ

 • Share this:
  ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਜੱਦੀ ਪਿੰਡ ਬਾਦਲ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਜਬਰਜੰਗ ਸਿੰਘ 376 ਵੋਟਾਂ ਦੇ ਫ਼ਰਕ ਨਾਲ ਜੇਤੂ ਰਹੇ ਹਨ। ਉਨ੍ਹਾਂ ਆਪਣੇ ਵਿਰੋਧੀ ਅਕਾਲੀ ਦਲ ਦੇ ਉਮੀਦਵਾਰ ਉਦੇਵੀਰ ਸਿੰਘ ਨੂੰ ਹਰਾਇਆ। ਇਸ ਪਿੰਡ ਦੇ ਨਤੀਜੇ ਤੇ ਸਭ ਦੀਆਂ ਨਜ਼ਰਾਂ ਲੱਗੀਆਂ ਹੋਈਆਂ ਸਨ। ਕਾਂਗਰਸ ਵੱਲੋਂ ਸਮਰਥਨ ਪ੍ਰਾਪਤ ਜਬਰਜੰਗ ਸਿੰਘ ਮੁੱਖਾ ਨੇ ਬਾਦਲ ਦੇ ਰਿਸ਼ਤੇਦਾਰ ਉਦੈਵੀਰ ਸਿੰਘ ਢਿੱਲੋਂ ਨੂੰ ਹਰਾਇਆ। ਉਧਰ, ਸੁਖਪਾਲ ਖਹਿਰਾ ਵੀ ਆਪਣੀ ਭਰਜਾਈ ਦੀ ਸਰਪੰਚੀ ਵੀ ਨਹੀਂ ਬਚਾ ਸਕੇ।

  ਬਾਦਲ ਪਿੰਡ ਨੂੰ 10 ਸਾਲ ਬਾਅਦ ਜਨਰਲ ਐਲਾਨਿਆ ਗਿਆ ਸੀ ਅਤੇ ਸਾਬਕਾ ਮੁੱਖ ਮੰਤਰੀ ਦੇ ਰਿਸ਼ਤੇਦਾਰ ਨੇ ਸਰਪੰਚੀ ਲਈ ਚੋਣ ਲੜੀ ਸੀ। ਬਾਦਲ ਦੇ ਰਿਸ਼ਤੇਦਾਰ ਵੀ ਉਦੈਵੀਰ ਲਈ ਚੋਣ ਪ੍ਰਚਾਰ ਕਰ ਰਹੇ ਸਨ। ਬਾਦਲ ਨੇ ਵੀ ਪਰਿਵਾਰ ਸਮੇਤ ਵੋਟ ਪਾਈ ਸੀ, ਪਰ ਨਤੀਜਾ ਕੁਝ ਹੋਰ ਹੀ ਨਿਕਲਿਆ। ਕਾਂਗਰਸ ਵੱਲੋਂ ਸਮਰਥਿਤ ਉਮੀਦਵਾਰ ਜਬਰਜੰਗ ਨੇ ਉਦੈਵੀਰ ਨੂੰ 376 ਵੋਟਾਂ ਨਾਲ ਮਾਤ ਦਿੱਤੀ ਹੈ। ਉਧਰ, ਬਾਦਲ ਨੇ ਕਾਂਗਰਸ ਸਰਕਾਰ 'ਤੇ ਗੁੰਡਾਗਰਦੀ ਦੇ ਇਲਜ਼ਾਮ ਲਾਏ ਹਨ।
  First published:

  Tags: Panchayat polls, Punjab

  ਅਗਲੀ ਖਬਰ