Home /News /punjab /

ਤਲਵੰਡੀ ਸਾਬੋ ਦੇ ਪਿੰਡ ਮਲਕਾਣਾ ਵਿੱਚ ਸਰਪੰਚੀ ਦੀ ਚੋਣ ਲਈ ਖੜੇ 3 ਨੌਜਵਾਨ, ਨਵੀਂ ਸੋਚ ਨਾਲ ਬਦਲਣਗੇ ਪਿੰਡ

ਤਲਵੰਡੀ ਸਾਬੋ ਦੇ ਪਿੰਡ ਮਲਕਾਣਾ ਵਿੱਚ ਸਰਪੰਚੀ ਦੀ ਚੋਣ ਲਈ ਖੜੇ 3 ਨੌਜਵਾਨ, ਨਵੀਂ ਸੋਚ ਨਾਲ ਬਦਲਣਗੇ ਪਿੰਡ

ਤਲਵੰਡੀ ਸਾਬੋ ਦੇ ਪਿੰਡ ਮਲਕਾਣਾ ਵਿੱਚ ਸਰਪੰਚੀ ਦੀ ਚੋਣ ਲਈ ਖੜੇ 3 ਨੌਜਵਾਨ

ਤਲਵੰਡੀ ਸਾਬੋ ਦੇ ਪਿੰਡ ਮਲਕਾਣਾ ਵਿੱਚ ਸਰਪੰਚੀ ਦੀ ਚੋਣ ਲਈ ਖੜੇ 3 ਨੌਜਵਾਨ

  • Share this:

    30 ਦਸੰਬਰ ਨੂੰ ਪੰਜਾਬ ਅੰਦਰ ਹੋਣ ਜਾ ਰਹੀਆਂ ਪੰਚਾਇਤੀ ਚੋਣਾਂ ਨੂੰ ਲੈ ਕੇ ਪਿੰਡਾਂ ਵਿੱਚ ਸਿਆਸਤ ਪੂਰੇ ਸਿਖਰਾਂ ਤੇ ਹੈ। ਸਬ-ਡਵੀਜ਼ਨ ਤਲਵੰਡੀ ਸਾਬੋ ਦੇ ਪਿੰਡ ਮਲਕਾਣਾ ਵਿਖੇ ਤਿੰਨ ਨੋਜਵਾਨਾਂ ਵਿੱਚ ਤਿਕੋਣਾ ਮੁਕਾਬਲਾ ਦੇਖਣ ਨੂੰ ਮਿਲ ਰਿਹਾ ਹੈ ਜਿਸ ਉੱਤੇ ਸਾਰੇ ਹਲਕੇ ਦੀਆਂ ਨਜ਼ਰਾਂ ਲੱਗੀਆਂ ਹੋਇਆਂ ਹਨ।ਪਿੰਡ ਵਾਸੀਆਂ ਦੀਆਂ ਮੁਸ਼ਕਿਲਾਂ ਹੱਲ ਕਰਨ ਵਾਲੇ ਨੂੰ ਆਪਣਾ ਸਰਪੰਚ ਚੁਣਨ ਦੀ ਗੱਲ ਕਰ ਰਹੇ ਹਨ।


    ਤਲਵੰਡੀ ਸਾਬੋ ਤੋਂ 5 ਕਿਲੋਮੀਟਰ ਦੂਰ ਮਲਕਾਣਾ ਪਿੰਡ ਵਿੱਚ ਲੋਕਾਂ ਦੀਆਂ ਹੋਰਨਾਂ ਪਿੰਡਾਂ ਵਾਂਗ ਮੁਸ਼ਕਿਲਾਂ ਦੀ ਲਿਸਟ ਕਾਫੀ ਲੰਮੀ ਹੈ,ਕਰੀਬ 850 ਘਰਾਂ ਵਾਲੇ ਪਿੰਡ ਵਿੱਚ 3495 ਵੋਟਰ ਹਨ ਜਿਨ੍ਹਾਂ ਵਿੱਚ 1876 ਮਰਦ ਅਤੇ 1691 ਔਰਤਾਂ ਵੋਟਰ ਹਨ।ਪਿੰਡ ਵਿੱਚ ਸਰਕਾਰੀ ਹਾਈ ਸਕੂਲ ਹੈ ਪਰ ਪਿੰਡ ਵਾਲੇ ਸੀਨੀਅਰ ਸੈਕੰਡਰੀ ਸਕੂਲ ਦੀ ਮੰਗ ਕਰ ਰਹੇ ਹਨ, ਪੀਣ ਦੇ ਪਾਣੀ ਲਈ ਵਾਟਰ ਵਰਕਸ ਹਨ ਪਰ ਲੋਕਾਂ ਨੂੰ ਪੀਣ ਲਈ ਸਾਫ਼ ਪਾਣੀ ਨਹੀਂ ਮਿਲਦਾ ਤੇ ਸਿਹਤ ਸਹੂਲਤਾਂ ਲਈ ਡਿਸਪੈਂਸਰੀ ਹੈ ਪਰ ਵਧੀਆ ਸਾਧਨ ਨਹੀਂ ਹਨ। ਪਿੰਡ ਦੇ ਲੋਕਾਂ ਦੀਆਂ ਗਲੀਆਂ, ਛੱਪੜ ਦੀ ਚਾਰ ਦਿਵਾਰੀ ਤੋਂ ਇਲਾਵਾ ਸੜਕਾਂ ਦੀ ਮੰਗ ਵੀ ਹੈ ਪਰ ਸਭ ਤੋਂ ਵੱਧ ਔਰਤਾਂ ਪਿੰਡ ਵਿੱਚ ਨਸ਼ੇ ਖ਼ਤਮ ਕਰਨ ਦੀ ਮੰਗ ਉੱਤੇ ਜ਼ੋਰ ਦੇ ਰਹੀਆਂ ਹਨ। ਪਿੰਡ ਵਾਸੀਆਂ ਉਹਨਾਂ ਦੀਆਂ ਮੁਸ਼ਕਿਲਾਂ ਦੂਰ ਕਰਨ ਵਾਲੇ ਦੇ ਸਿਰ ਉੱਤੇ ਸਰਪੰਚੀ ਦਾ ਤਾਜ ਸਜਾਉਣ ਦੀ ਗੱਲ ਕਰ ਰਹੇ

    First published:

    Tags: Panchayat polls