Home /News /punjab /

ਪਲਟੇ ਟਰੱਕ ਵਿਚੋਂ ਸੇਬਾਂ ਦੀਆਂ ਪੇਟੀਆਂ ਲੁੱਟਣ ਵਾਲਿਆਂ ਨੂੰ ਝਾੜ ਪਾਉਣ ਪੰਚਾਇਤਾਂ

ਪਲਟੇ ਟਰੱਕ ਵਿਚੋਂ ਸੇਬਾਂ ਦੀਆਂ ਪੇਟੀਆਂ ਲੁੱਟਣ ਵਾਲਿਆਂ ਨੂੰ ਝਾੜ ਪਾਉਣ ਪੰਚਾਇਤਾਂ

ਪਲਟੇ ਟਰੱਕ ਵਿਚੋਂ ਸੇਬਾਂ ਦੀਆਂ ਪੇਟੀਆਂ ਲੁੱਟਣ ਵਾਲਿਆਂ ਨੂੰ ਝਾੜ ਪਾਉਣ ਪੰਚਾਇਤਾਂ (ਫੋਟੋ ਕੈ. ਫੇਸਬੁਕ Gurpreet Ghuggi)

ਪਲਟੇ ਟਰੱਕ ਵਿਚੋਂ ਸੇਬਾਂ ਦੀਆਂ ਪੇਟੀਆਂ ਲੁੱਟਣ ਵਾਲਿਆਂ ਨੂੰ ਝਾੜ ਪਾਉਣ ਪੰਚਾਇਤਾਂ (ਫੋਟੋ ਕੈ. ਫੇਸਬੁਕ Gurpreet Ghuggi)

  • Share this:

ਫ਼ਤਹਿਗੜ੍ਹ ਸਾਹਿਬ: ਪਿਛਲੇ ਦਿਨੀਂ ਕੌਮੀ ਰਾਜ ਮਾਰਗ ਉਤੇ ਪੈਂਦੇ ਪਿੰਡ ਰਾਜਿੰਦਰਗੜ੍ਹ ਨੇੜੇ ਤੜਕੇ ਸੇਬਾਂ ਦਾ ਭਰਿਆ ਟਰੱਕ ਪਲਟ ਗਿਆ ਸੀ। ਇਸ ਦੌਰਾਨ ਉੱਥੋਂ ਲੰਘਣ ਵਾਲੇ ਰਾਹਗੀਰ ਟਰੱਕ ਚਾਲਕ ਦੀ ਸਾਰ ਲੈਣ ਦੀ ਬਜਾਏ ਸਾਢੇ 1200 ਤੋਂ ਵੱਧ ਸੇਬ ਦੀਆਂ ਭਰੀਆ ਪੇਟੀਆਂ ਚੁੱਕ ਕੇ ਲੈ ਗਏ ਸਨ।

ਹੁਣ ਪਟਿਆਲਾ ਤੇ ਮੁਹਾਲੀ ਦੇ ਦੋ ਨੌਜਵਾਨਾਂ ਨੇ ਇਸ ਦਾਗ ਨੂੰ ਧੋ ਦਿੱਤਾ ਹੈ। ਦੋ ਨੌਜਵਾਨਾਂ ਨੇ ਸੇਬਾਂ ਦੇ ਵਪਾਰੀ ਨੂੰ ਬੁਲਾ ਕੇ 9 ਲੱਖ 12 ਹਜ਼ਾਰ ਦਾ ਚੈੱਕ ਆਪਣੇ ਪੱਲਿਓਂ ਦੇ ਦਿੱਤਾ ਹੈ।

ਜ਼ਿਲ੍ਹਾ ਪੁਲਿਸ ਮੁਖੀ ਡਾ. ਰਵਜੋਤ ਗਰੇਵਾਲ ਦੀ ਹਾਜ਼ਰੀ ਵਿਚ ਪਟਿਆਲਾ ਦੇ ਵਸਨੀਕ ਰਾਜਵਿੰਦਰ ਸਿੰਘ ਤੇ ਮੁਹਾਲੀ ਵਾਸੀ ਗੁਰਪ੍ਰੀਤ ਸਿੰਘ ਦੇ ਯਤਨਾਂ ਸਦਕਾ ਨੁਕਸਾਨ ਨੂੰ ਪੂਰਨ ਲਈ ਕਸ਼ਮੀਰ ਦੇ ਵਪਾਰੀ ਮੁਹੰਮਦ ਸ਼ਾਹਿਦ ਨੂੰ 9 ਲੱਖ 12 ਹਜ਼ਾਰ ਰੁਪਏ ਦਾ ਚੈੱਕ ਸੌਂਪਿਆ ਗਿਆ।

ਉਧਰ, ਅਦਾਕਾਰ ਗੁਰਪ੍ਰੀਤ ਘੁੱਗੀ ਨੇ ਜਿਥੇ ਨੁਕਸਾਨ ਦੀ ਭਰਵਾਈ ਕਰਨ ਵਾਲੇ ਨੌਜਵਾਨਾਂ ਦੀ ਸ਼ਲਾਘਾ ਕੀਤੀ ਹੈ, ਉਥੇ ਕਿਹਾ ਹੈ ਕਿ ਸੇਬਾਂ ਦੀਆਂ ਪੇਟੀਆਂ ਲੁੱਟਣ ਵਾਲੇ ਲੋਕਾਂ ਨੂੰ ਉਨ੍ਹਾਂ ਦੇ ਪਿੰਡ ਦੀਆਂ ਪੰਚਾਇਤਾਂ ਝਾੜ ਪਾਉਣ। ਉਨ੍ਹਾਂ ਇਹ ਵੀ ਕਿਹਾ ਕਿ ਹੁਣ ਸੇਬ ਲੁੱਟਣ ਦੀ ਘਟਨਾ ਦੀ ਥਾਂ ਨੁਕਸਾਨ ਦੀ ਭਰਪਾਈ ਕਰਕੇ ਪੰਜਾਬ ਦੀ ਲਾਜ਼ ਬਚਾਉਣ ਵਾਲੇ ਨੌਜਵਾਨਾਂ ਦੀ ਗੱਲ ਕਰੋ। ਇਨ੍ਹਾਂ ਨੌਜਵਾਨਾਂ ਨੇ ਬੜਾ ਸੋਹਣਾ ਕੰਮ ਕੀਤਾ ਹੈ। ਉਨ੍ਹਾਂ ਕਿਹਾ ਕਿ ਪੰਚਾਇਤਾਂ ਸੇਬਾਂ ਦੀਆਂ ਪੇਟੀਆਂ ਚੁੱਕਣ ਵਾਲਿਆਂ ਨੂੰ ਬੁਲਾ ਕੇ ਤਾੜਨਾ ਕਰਨ।

ਦੱਸ ਦਈਏ ਕਿ ਜ਼ਖ਼ਮੀ ਹਾਲਤ ਵਿਚ ਟਰੱਕ ਡਰਾਈਵਰ ਉਥੇ ਬੈਠਾ ਉਨ੍ਹਾਂ ਦੀਆਂ ਮਿੰਨਤਾਂ-ਤਰਲੇ ਕਰਦਾ ਰਿਹਾ ਪਰ ਉਸ ਦੀ ਕੋਈ ਗੱਲ ਨਹੀਂ ਸੁਣਦਾ, ਬੱਸ ਪੇਟੀਆਂ ਚੁੱਕ-ਚੁੱਕ ਘਰ ਨੂੰ ਲੈ ਗਏ। ਇਸ ਦੀ ਸੋਸ਼ਲ ਮੀਡੀਆ ਉਤੇ ਕਾਫੀ ਅਲੋਚਨਾ ਹੋਈ ਸੀ। ਸੋਸ਼ਲ ਮੀਡੀਆ ਉਤੇ ਸਵਾਲ ਉਠੇ ਸਨ ਕਿ ਇਹ ਉਹੀ ਪੰਜਾਬੀ ਹਨ ਜੋ ਝਟ ਬਿਪਤਾ ਮਾਰੇ ਲੋਕਾਂ ਦੀ ਮਦਦ ਲਈ ਉਠ ਖੜ੍ਹਦੇ ਸਨ।

ਡਰਾਈਵਰ ਨੇ ਵੀ ਸਵਾਲ ਕੀਤਾ ਸੀ ਕਿ ਇਹ ਬਿਹਾਰ ਹੈ ਜਾਂ ਪੰਜਾਬ। ਉਨ੍ਹਾਂ ਨੇ ਤਾਂ ਪੰਜਾਬੀਆਂ ਦੀਆਂ ਸਿਫਤਾਂ ਸੁਣੀਆਂ ਸਨ ਪਰ ਕੋਈ ਉਨ੍ਹਾਂ ਦੀ ਮਦਦ ਲਈ ਅੱਗੇ ਨਹੀਂ ਆਇਆ ਤੇ ਸਾਰਾ ਮਾਲ ਲੁੱਟ ਕੇ ਲੈ ਗਏ। ਉਹ ਹੁਣ ਆਪਣੇ ਮਾਲਕ ਨੂੰ ਕੀ ਜਵਾਬ ਦੇਵੇਗਾ।

ਹੁਣ ਪਟਿਆਲਾ ਤੇ ਮੁਹਾਲੀ ਦੇ ਦੋ ਨੌਜਵਾਨਾਂ ਨੇ ਇਸ ਦਾਗ ਨੂੰ ਧੋ ਦਿੱਤਾ ਹੈ। ਪੰਜਾਬੀਆਂ 'ਤੇ ਸੇਬ ਚੋੋਰੀ ਦਾ ਦਾਗ ਨਹੀਂ ਲੱਗਣ ਦਿੱਤਾ। ਦੋ ਨੌਜਵਾਨਾਂ ਨੇ ਸੇਬਾਂ ਦੇ ਵਪਾਰੀ ਨੂੰ ਬੁਲਾ ਕੇ 9 ਲੱਖ 12 ਹਜ਼ਾਰ ਦਾ ਚੈੱਕ ਆਪਣੇ ਪੱਲਿਓਂ ਦੇ ਦਿੱਤਾ ਹੈ।

Published by:Gurwinder Singh
First published:

Tags: Gurpreet, Viral news, Viral video