ਪੰਜਾਬ ਰੋਡਵੇਜ਼ ਦੀਆਂ ਬੱਸਾਂ ਵਿਚ ਲੱਗਾ ਪੈਨਿਕ ਬਟਨ, ਬਟਨ ਨੱਪਣ ਦੇ ਨਾਲ ਹੀ...

ਪੰਜਾਬ ਰੋਡਵੇਜ਼ ਦੀਆਂ ਬੱਸਾਂ ਵਿਚ ਲੱਗਾ ਪੈਨਿਕ ਬਟਨ, ਬਟਨ ਨੱਪਣ ਦੇ ਨਾਲ ਹੀ...

 • Share this:
  ਪੰਜਾਬ ਰੋਡਵੇਜ਼ ਨੇ ਹੁਣ ਆਪਣੀਆਂ ਬੱਸਾਂ ਵਿੱਚ ਪੈਨਿਕ ਬਟਨ ਮੁਹੱਈਆ ਕਰਵਾਏ ਹਨ। ਇਹ ਲਾਲ ਬਟਨ ਡਰਾਈਵਰ ਸੀਟ ਦੇ ਬਿਲਕੁਲ ਪਿਛਲੇ ਪਾਸੇ ਹੋਵੇਗਾ, ਜਿਸ ਨੂੰ ਐਮਰਜੈਂਸੀ ਦੌਰਾਨ ਕੋਈ ਵੀ ਯਾਤਰੀ ਦਬਾ ਸਕਦਾ ਹੈ, ਜਿਸ ਤੋਂ ਬਾਅਦ ਬੱਸ ਇਕਦਮ ਰੁਕ ਜਾਵੇਗੀ।

  ਬਟਨ ਦੀ ਪੂਰੀ ਰਿਪੋਰਟ ਇੱਕ ਐਪ ਰਾਹੀਂ ਬੱਸ ਡਿਪੂ ਤੱਕ ਪੰਹੁਚੇਗੀ। ਇਹ ਡਿਵਾਈਸ ਹੁਣ ਤੱਕ ਲੁਧਿਆਣਾ ਡਿਪੂ ਦੀਆਂ 200 ਤੋਂ ਵੱਧ ਬੱਸਾਂ ਵਿਚ ਲਾਈ ਗਈ ਹੈ ਤੇ ਇਹ ਪੰਜਾਬ ਰੋਡਵੇਜ਼ ਦੀਆਂ ਸਾਰੀਆਂ ਬੱਸਾਂ ਵਿਚ ਉਪਲਬਧ ਹੋਵੇਗਾ। ਇਹੀ ਨਹੀਂ ਜੇ ਡਰਾਈਵਰ ਜਾਂ ਕੰਡਕਟਰ ਵੱਲੋਂ ਕੋਈ ਦੁਰਵਿਵਹਾਰ ਕੀਤਾ ਜਾਂਦਾ ਹੈ ਜਾਂ ਬੱਸ ਤੇਜ਼ ਰਫਤਾਰ ਨਾਲ ਚੱਲਦੀ ਹੈ ਜਾਂ ਕੋਈ ਯਾਤਰੀ ਕਿਸੇ ਕਿਸਮ ਦੀ ਮੁਸੀਬਤ ਵਿੱਚ ਹੈ, ਤਾਂ ਪੈਨਿਕ ਬਟਨ ਦਬਾਉਣ ਨਾਲ ਸਾਰੀ ਜਾਣਕਾਰੀ ਸਬੰਧਤ ਡਿਪੂ ਅਧਿਕਾਰੀਆਂ ਤੱਕ ਪਹੁੰਚ ਜਾਵੇਗੀ।

  ਇਸ ਬੱਸ ਦਾ ਮੈਸਜ ਡਿਪੂ ਨੂੰ ਮਿਲੇਗਾ ਤੇ ਬੱਸ ਡਰਾਈਵਰ ਅਤੇ ਕੰਡਕਟਰ ਨੂੰ ਇਸ ਮਾਮਲੇ ਨਾਲ ਜੁੜੀ ਜਾਣਕਾਰੀ ਦੇਣੀ ਪਏਗੀ। ਇਹ ਡਿਵਾਈਸ ਇਕ ਐਪ ਨਾਲ ਜੁੜੀ ਹੋਈ ਹੈ ਜਿਸ ਦਾ ਯੂਜ਼ਰ ਪਾਸਵਰਡ ਸਿਰਫ ਡਿਪੂ ਦੇ ਮੈਨੇਜਰ ਨੂੰ ਕੋਲ ਹੋਵੇਗਾ।
  Published by:Gurwinder Singh
  First published:
  Advertisement
  Advertisement