PU Admissions: Panjab University ਵਿੱਚ ਸੈਸ਼ਨ 2020-21 ਲਈ ਦਾਖਲੇ ਸ਼ੁਰੂ

News18 Punjabi | News18 Punjab
Updated: July 8, 2020, 10:19 PM IST
share image
PU Admissions: Panjab University ਵਿੱਚ ਸੈਸ਼ਨ 2020-21 ਲਈ ਦਾਖਲੇ ਸ਼ੁਰੂ
ਪੰਜਾਬ ਯੂਨੀਵਰਸਿਟੀ 

  • Share this:
  • Facebook share img
  • Twitter share img
  • Linkedin share img
ਅਰਸ਼ਦੀਪ ਅਰਸ਼ੀ

ਪੰਜਾਬ ਯੂਨੀਵਰਸਿਟੀ ਵਿੱਚ ਸੈਸ਼ਨ 2020-21 ਲਈ 153 ਕੋਰਸਾਂ ਵਿੱਚ ਦਾਖਲੇ ਲਈ ਪ੍ਰਕਿਰਿਆ ਸ਼ੁਰੂ ਹੋ ਚੁੱਕੀ ਹੈ। ਯੂਨੀਵਰਸਿਟੀ ਨੇ ਇਸ ਸੰਬੰਧੀ ਵੈੱਬਸਾਈਟ ਵੀ ਲਾਂਚ ਕੀਤੀ ਹੈ।
ਦਾਖਲੇ ਲਈ ਆਨਲਾਈਨ ਫਾਰਮ ਭਰਿਆ ਜਾਣਾ ਹੈ ਜਿਸ ਲਈ ਆਖਰੀ ਮਿਤੀ 10 ਅਗਸਤ ਹੈ।
ਸਰਟੀਫਿਕੇਟ ਕੋਰਸ, ਡਿਪਲੋਮਾ, ਐਡਵਾਂਸ ਡਿਪਲੋਮਾ, ਪੀ ਜੀ ਡਿਪਲੋਮਾ, ਯੂ ਜੀ ਅਤੇ ਪੀ ਜੀ ਕੋਰਸਾਂ ਲਈ ਦਾਖਲੇ ਸ਼ੁਰੂ ਹੋ ਚੁੱਕੇ ਹਨ। ਇਸ ਸੰਬੰਧੀ ਹੈਂਡਬੁੱਕ ਆਫ ਇਨਫਰਮੇਸ਼ਨ https://puchd.ac.in/important-documents.php ਇਸ ਲਿੰਕ ਉੱਤੇ ਦਿੱਤੀ ਗਈ ਹੈ।
ਯੂ ਜੀ ਅਤੇ ਸੀ ਸੀ ਕੋਰਸਾਂ ਵਿੱਚ ਦਾਖਲਾ ਬਾਰਵ੍ਹੀਂ ਦੇ ਨੰਬਰਾਂ ਉੱਤੇ ਨਿਰਭਰ ਹੋਵੇਗਾ। ਇਸ ਲਈ ਚਾਹਵਾਨ ਵਿਦਿਆਰਥੀ http://ugadmissions.puchd.ac.in ਲਿੰਕ ਉੱੱਤੇ ਜਾ ਕੇ ਜਾਣਕਾਰੀ ਹਾਸਲ ਕਰ ਸਕਦੇ ਹਨ। ਪੀ ਜੀ/ ਸੀ ਸੀ/ ਡਿਪਲੋਮਾ/ ਐਡਵਾਂਸ ਡਿਪਲੋਮਾ/ ਪੀ ਜੀ ਡਿਪਲੋਮਾ ਲਈ ਚਾਹਵਾਨ ਵਿਦਿਆਰਥੀ http://onlineadmissions.puchd.ac.in ਲਿੰਕ ਉੱਤੇ ਜਾ ਕੇ ਵਧੇਰੇ ਜਾਣਕਾਰੀ ਹਾਸਲ ਕਰ ਸਕਦੇ ਹਨ।
ਦਾਖਲਾ ਫਾਰਮ ਦੀ ਫੀਸ ਵੀ ਆਨਲਾਈਨ ਭਰੀ ਜਾਵੇਗੀ। ਇੱਕ ਕੋਰਸ ਲਈ ਫਾਰਮ ਦੀ ਫੀਸ 300 ਰੁਪਏ ਹੈੈ, ਦੋ ਲਈ 400, ਤਿੰਨ ਲਈ 500 ਅਤੇ ਚਾਰ ਲਈ 600 ਰੁਪਏ ਹੈ।
ਪੰਜਾਬ ਯੂਨੀਵਰਸਿਟੀ ਨੇ ਵੱਖ-ਵੱਖ ਦਾਖਲਾ ਇਮਤਿਹਾਨਾਂ ਦੀ ਡੇਟ ਵੀ ਜਾਰੀ ਕਰ ਦਿੱਤੀ ਹੈ। ਇਸ ਵਾਰ ਦਾਖਲਾ ਇਮਤਿਹਾਨ ਅਕਤੂਬਰ ਅਤੇ ਨਵੰਬਰ ਵਿੱਚ ਹੋਣ ਜਾ ਰਹੇ ਹਨ। ਦਾਖਲਾ ਇਮਤਿਹਾਨਾਂ ਦੀ ਡੇਟ ਸ਼ੀਟ ਹੇਠ ਲਿਖੇ ਅਨੁਸਾਰ ਹੈ -
PU-CET (U.G.) - - 4 ਅਕਤੂਬਰ 2020 (ਐਤਵਾਰ)
PU-B.A./B.Com. LL.B. (Hons.) (5 years) Integrated Course 4 ਅਕਤੂਬਰ 2020 (ਐਤਵਾਰ)
PU – CET (P.G.) 10 ਅਤੇ 11 ਅਕਤੂਬਰ 2020 (ਸ਼ਨੀਵਾਰ - ਐਤਵਾਰ)
PUTHAT - - 16 ਅਕਤੂਬਰ 2020 (ਸ਼ੁੱਕਰਵਾਰ)
PUMEET - - 18 ਅਕਤੂਬਰ 2020 (ਐਤਵਾਰ)
PULEET - - 18 ਅਕਤੂਬਰ 2020 (ਐਤਵਾਰ)
PU – LL.B. (3 Years) - - 22 ਅਕਤੂਬਰ 2020 (ਵੀਰਵਾਰ)
MBA (Executive) for USOL - - 30 ਅਕਤੂਬਰ 2020 (ਸ਼ੁੱਕਰਵਾਰ)
M.Phil. & Ph.D. - - 7 ਨਵੰਬਰ 2020 (ਸ਼ਨੀਵਾਰ)
Published by: Anuradha Shukla
First published: July 8, 2020, 9:48 PM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading