Home /News /punjab /

Nabha: 3 ਮਹੀਨੇ ਦੀ ਮਾਸੂਮ ਦੇ ਕਾਤਲ ਮਾਪਿਆਂ ਨੂੰ ਪੁਲਿਸ ਨੇ ਕੀਤਾ ਗ੍ਰਿਫ਼ਤਾਰ

Nabha: 3 ਮਹੀਨੇ ਦੀ ਮਾਸੂਮ ਦੇ ਕਾਤਲ ਮਾਪਿਆਂ ਨੂੰ ਪੁਲਿਸ ਨੇ ਕੀਤਾ ਗ੍ਰਿਫ਼ਤਾਰ

Nabha Murder: ਪੁਲਿਸ ਵੱਲੋਂ ਹੁਣ ਇਨ੍ਹਾਂ ਦੋਵੇਂ ਆਰੋਪੀ ਪਤੀ-ਪਤਨੀ ਨੂੰ ਗ੍ਰਿਫਤਾਰ ਕਰਕੇ ਧਾਰਾ 302, 34 ਆਈ.ਪੀ.ਸੀ ਦੇ ਤਹਿਤ ਮਾਮਲਾ ਦਰਜ ਕਰ ਦਿੱਤਾ ਗਿਆ ਹੈ। ਦੂਜੇ ਪਾਸੇ ਦੋਸ਼ੀ ਪਿਤਾ ਨੇ ਕਿਹਾ ਕਿ ਮੈਂ ਇਹ ਕਤਲ ਸ਼ਰਾਬ ਦੇ ਨਸ਼ੇ ਦੇ ਕਾਰਨ ਕੀਤਾ ਹੈ ਹਾਲਾਂਕਿ ਇਸ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਦੋਵੇਂ ਮੁਲਜ਼ਮ ਭੱਜਣ ਦੀ ਫ਼ਿਰਾਕ `ਚ ਸੀ, ਪਰ ਇਨ੍ਹਾਂ ਦੋਵਾਂ ਨੇ ਆਪਣੇ ਬਿਆਨਾਂ ਵਿੱਚ ਇਹ ਕਬੂਲ ਕੀਤਾ ਕਿ ਉਨ੍ਹਾਂ ਦਾ ਬੱਚੀ ਦੀ ਜਾਨ ਲੈਣ ਦਾ ਕੋਈ ਇਰਾਦਾ ਨਹੀਂ ਸੀ। ਬੱਚੀ ਦੇ ਪਿਤਾ ਨੇ ਇਸ ਵਾਰਦਾਤ ਨੂੰ ਸ਼ਰਾਬ ਦੇ ਨਸ਼ੇ ਵਿੱਚ ਅੰਜਾਮ ਦਿਤਾ।

ਹੋਰ ਪੜ੍ਹੋ ...
  • Share this:
    ਭੁਪਿੰਦਰ ਸਿੰਘ

    ਨਾਭਾ: ਨਾਭਾ ਸ਼ਹਿਰ `ਚ 3 ਮਹੀਨੇ ਦੀ ਬੱਚੀ ਦੇ ਕਾਤਲ ਉਸ ਦੇ ਮਾਪਿਆਂ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਪੁਲਿਸ ਤੋਂ ਮਿਲੀ ਜਾਣਕਾਰੀ ਦੇ ਮੁਤਾਬਕ ਮੁਲਜ਼ਮ ਪਤੀ ਪਤਨੀ ਭੱਜਣ ਦੀ ਫ਼ਿਰਾਕ `ਚ ਸਨ, ਜਿਨ੍ਹਾਂ ਨੂੰ ਪੁਲਿਸ ਨੇ ਨਾਭਾ ਬਲਾਕ ਦੇ ਪਿੰਡ ਛੀਂਟਾਵਾਲ ਦੇ ਰੇਲਵੇ ਸਟੇਸ਼ਨ ਤੋਂ ਗ੍ਰਿਫ਼ਤਾਰ ਕਰ ਲਿਆ।

    ਪੁਲਿਸ ਵੱਲੋਂ ਹੁਣ ਇਨ੍ਹਾਂ ਦੋਵੇਂ ਆਰੋਪੀ ਪਤੀ-ਪਤਨੀ ਨੂੰ ਗ੍ਰਿਫਤਾਰ ਕਰਕੇ ਧਾਰਾ 302, 34 ਆਈ.ਪੀ.ਸੀ ਦੇ ਤਹਿਤ ਮਾਮਲਾ ਦਰਜ ਕਰ ਦਿੱਤਾ ਗਿਆ ਹੈ। ਦੂਜੇ ਪਾਸੇ ਦੋਸ਼ੀ ਪਿਤਾ ਨੇ ਕਿਹਾ ਕਿ ਮੈਂ ਇਹ ਕਤਲ ਸ਼ਰਾਬ ਦੇ ਨਸ਼ੇ ਦੇ ਕਾਰਨ ਕੀਤਾ ਹੈ ਹਾਲਾਂਕਿ ਇਸ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਦੋਵੇਂ ਮੁਲਜ਼ਮ ਭੱਜਣ ਦੀ ਫ਼ਿਰਾਕ `ਚ ਸੀ, ਪਰ ਇਨ੍ਹਾਂ ਦੋਵਾਂ ਨੇ ਆਪਣੇ ਬਿਆਨਾਂ ਵਿੱਚ ਇਹ ਕਬੂਲ ਕੀਤਾ ਕਿ ਉਨ੍ਹਾਂ ਦਾ ਬੱਚੀ ਦੀ ਜਾਨ ਲੈਣ ਦਾ ਕੋਈ ਇਰਾਦਾ ਨਹੀਂ ਸੀ। ਬੱਚੀ ਦੇ ਪਿਤਾ ਨੇ ਇਸ ਵਾਰਦਾਤ ਨੂੰ ਸ਼ਰਾਬ ਦੇ ਨਸ਼ੇ ਵਿੱਚ ਅੰਜਾਮ ਦਿਤਾ।

    ਬੱਚੀ ਦਾ ਪਿਤਾ ਅਜੇ ਕੁਮਾਰ ਅਤੇ ਮਾਤਾ ਕੀਰਤੀ ਮੂੰਹ ਛੁਪਾ ਕੇ ਭਾਵੇਂ ਹੀ ਆਪਣੀ ਗ਼ਲਤੀ ਦਾ ਪਛਤਾਵਾ ਕਰ ਰਹੇ ਹਨ ਪਰ ਹੁਣ ਇਸ ਪਛਤਾਵੇ ਦਾ ਕੀ ਫ਼ਾਇਦਾ ਜਦੋਂ ਇਨ੍ਹਾਂ ਨੇ ਆਪਣੇ ਦਿਲ ਦੇ ਟੁਕੜੇ ਨੂੰ ਹੀ ਮਾਰ ਮੁਕਾਇਆ। ਤਿੰਨ ਮਹੀਨਿਆਂ ਦੀ ਬੱਚੀ ਪਰੀ ਨੇ ਜਦੋਂ ਜਨਮ ਲਿਆ ਹੋਵੇਗਾ ਪਰੀ ਦਾ ਆਪਣੇ ਹੀ ਮਾਤਾ ਪਿਤਾ ਕਤਲ ਕਰ ਦੇਣਗੇ ਸ਼ਾਇਦ ਇਹ ਕਿਸੇ ਦੇ ਜ਼ਿਹਨ ਵਿੱਚ ਵੀ ਨਹੀਂ ਹੋਵੇਗਾ। ਪਰ ਇਸ ਘਿਨਾਉਣੀ ਹਰਕਤ ਨੇ ਬੱਚੇ ਅਤੇ ਮਾਤਾ ਪਿਤਾ ਦੇ ਰਿਸ਼ਤੇ ਨੂੰ ਕਲੰਕਿਤ ਕਰ ਦਿੱਤਾ।

    ਪੁਲਿਸ ਵੱਲੋਂ ਮ੍ਰਿਤਕ ਬੱਚੀ ਦੇ ਦਾਦਾ-ਦਾਦੀ ਦੇ ਬਿਆਨਾਂ ਦੇ ਆਧਾਰ ਤੇ  ਇਨ੍ਹਾਂ ਦੋਨੋਂ ਆਰੋਪੀਆਂ ਦੇ ਖਿਲਾਫ ਧਾਰਾ 302, 34 ਆਈ.ਪੀ.ਸੀ ਦੇ ਤਹਿਤ ਮਾਮਲਾ ਦਰਜ ਕਰ ਦਿੱਤਾ ਗਿਆ ਹੈ। ਇਸ ਮੌਕੇ ਤੇ ਮ੍ਰਿਤਕ ਬੱਚੀ ਦੇ ਪਿਤਾ ਅਜੇ ਕੁਮਾਰ ਅਤੇ ਮਾਤਾ ਕੀਰਤੀ ਨੇ ਕਿਹਾ ਕਿ ਮੈਂ ਇਹ ਘਟਨਾਕ੍ਰਮ ਸ਼ਰਾਬ ਦੇ ਨਸ਼ੇ ਵਿਚ ਆ ਕੇ ਕੀਤਾ ਹੈ ਅਤੇ ਮੈਂ ਚਿੱਟੇ ਦਾ ਵੀ ਨਸ਼ਾ ਕਰਦਾ ਸੀ ਅਤੇ ਮੈਨੂੰ ਪਛਤਾਵਾ ਹੈ ਦੂਜੇ ਪਾਸੇ ਜਦੋਂ ਮ੍ਰਿਤਕ ਬੱਚੀ ਦੀ ਮਾਤਾ ਕਿਰਤੀ ਨਾਲ ਗੱਲ ਕੀਤੀ ਤਾਂ ਉਸ ਨੇ ਕਿਹਾ ਕਿ ਮੇਰਾ ਕੋਈ ਕਸੂਰ ਨਹੀਂ ਜਦੋਂ ਉਸ ਨੂੰ ਪੁੱਛਿਆ ਕਿ ਤੁਸੀਂ ਫਿਰ ਕਿਉਂ ਆਪਣੇ ਪਤੀ ਨਾਲ ਭੱਜੇ ਤਾਂ ਉਸ ਕੋਲ ਕੋਈ ਜਵਾਬ ਨਹੀਂ ਸੀ।

    ਕਾਬਿਲੇਗ਼ੌਰ ਹੈ ਕਿ ਇਹ ਦਿਲ ਦਹਿਲਾ ਦੇਣ ਵਾਲਾ ਮਾਮਲਾ ਬੀਤੇ ਦਿਨ ਹੈ। ਸ਼ਰਾਬ ਦੇ ਨਸ਼ੇ ਵਿੱਚ ਪਿਤਾ ਨੇ ਆਪਣੀ ਬੱਚੀ ਨੂੰ ਕੰਧ ਨਾਲ ਪਟਕ ਕੇ ਮਾਰਿਆ, ਜਿਸ ਕਾਰਨ ਉਸ ਦੀ ਮੌਕੇ `ਤੇ ਹੀ ਦਰਦਨਾਕ ਮੌਤ ਹੋ ਗਈ ਸੀ।
    Published by:Amelia Punjabi
    First published:

    Tags: Crime news, Murder, Nabha

    ਅਗਲੀ ਖਬਰ