Home /News /punjab /

Barnala: ਕੋਰੋਨਾ ਦੇ ਡਰੋਂ ਸਕੂਲ ਬੰਦ ਕਰਨ ਖਿਲਾਫ ਰੋਹ ਭਖਿਆ, ਮਾਪਿਆਂ ਵੱਲੋਂ ਸਰਕਾਰ ਨੂੰ ਤਿੱਖੇ ਸਵਾਲ...

Barnala: ਕੋਰੋਨਾ ਦੇ ਡਰੋਂ ਸਕੂਲ ਬੰਦ ਕਰਨ ਖਿਲਾਫ ਰੋਹ ਭਖਿਆ, ਮਾਪਿਆਂ ਵੱਲੋਂ ਸਰਕਾਰ ਨੂੰ ਤਿੱਖੇ ਸਵਾਲ...

ਕੋਰੋਨਾ ਦੇ ਡਰੋਂ ਸਕੂਲ ਬੰਦ ਕਰਨ ਖਿਲਾਫ ਰੋਹ ਭਖਿਆ, ਮਾਪਿਆਂ ਵੱਲੋਂ ਸਰਕਾਰ ਨੂੰ ਤਿੱਖੇ ਸਵਾਲ...

ਕੋਰੋਨਾ ਦੇ ਡਰੋਂ ਸਕੂਲ ਬੰਦ ਕਰਨ ਖਿਲਾਫ ਰੋਹ ਭਖਿਆ, ਮਾਪਿਆਂ ਵੱਲੋਂ ਸਰਕਾਰ ਨੂੰ ਤਿੱਖੇ ਸਵਾਲ...

 • Share this:
  ਆਸ਼ੀਸ਼ ਸ਼ਰਮਾ

  ਬਰਨਾਲਾ: ਸਰਕਾਰ ਵਲੋਂ ਇਮਤਿਹਾਨਾਂ ਦੌਰਾਨ ਕੋਰੋਨਾ ਦੇ ਡਰੋਂ ਵਿਦਿਅਕ ਅਦਾਰੇ ਮੁਕੰਮਲ ਬੰਦ ਕੀਤੇ ਗਏ ਹਨ। ਜਿਸ ਦਾ ਪਟਿਆਲਾ ਯੂਨੀਵਰਸਿਟੀ ਦੇ ਵਿਦਿਆਰਥੀਆਂ, ਪ੍ਰੋਫ਼ੈਸਰਾਂ ਵਲੋਂ ਉਸੇ ਦਿਨ ਤੋਂ ਹੀ ਵਿਰੋਧ ਸ਼ੁਰੂ ਹੋ ਗਿਆ ਹੈ। ਹੁਣ ਪਿੰਡਾਂ ਵਿੱਚ ਵੀ ਮਾਪਿਆਂ ਵਲੋਂ ਸਕੂਲਾਂ ਨੂੰ ਖੋਲ੍ਹਣ  ਦੀ ਮੰਗ ਕੀਤੀ ਜਾਣ ਲੱਗੀ ਹੈ।

  ਪਿੰਡ ਦੀਵਾਨਾ ਦੇ ਬੱਚਿਆਂ ਦੇ ਮਾਪਿਆਂ, ਇਨਸਾਫ਼ਪਸੰਦ ਲੋਕਾਂ ਵਲੋਂ ਇਕੱਠੇ ਹੋ ਕੇ ਸਰਕਾਰ ਤੋਂ ਸਰਕਾਰੀ ਸਕੂਲ ਤੁਰੰਤ ਖੋਲ੍ਹਣ ਦੀ ਮੰਗ ਕੀਤੀ ਹੈ। ਰਿਟਾਇਰਡ ਮਾ. ਸੁਰਜੀਤ ਸਿੰਘ ਨੇ ਕਿਹਾ ਕਿ ਸਰਕਾਰ ਕਰੋਨਾ ਦੀ ਆਡ ’ਚ ਬੱਚਿਆਂ ਦੇ ਭਵਿੱਖ ਨਾਲ ਖਿਲਵਾੜ ਕਰ ਰਹੀ ਹੈ। ਬੱਚਿਆਂ ਦੇ ਭਵਿੱਖ ਦੇ ਮੱਦੇਨਜ਼ਰ ਸਰਕਾਰ ਨੂੰ ਸਕੂਲ ਖੋਲਣੇ ਚਾਹੀਦੇ ਹਨ।

  ਮਾਪਿਆਂ ’ਚੋਂ ਵਰਿੰਦਰ ਦੀਵਾਨਾ ਨੇ ਕਿਹਾ ਕਿ ਪਹਿਲਾਂ ਦਸਵੀਂ ਦੇ ਬੱਚਿਆਂ ਨੂੰ ਘਰ ਰਹਿਣ ਤੇ ਪੰਜਵੀਂ ਦੇ ਇਮਤਿਹਾਨ ਲੈਣ ਦੇ ਨਿਰਦੇਸ਼ ਦਿੱਤੇ ਗਏ ਸਨ ਜੋ ਸਰਕਾਰ ਦੀਆਂ ਨੀਤੀਆਂ ਪ੍ਰਤੀ ਉਸ ਦੀ ਸੰਜੀਦਗੀ ’ਤੇ ਸ਼ੱਕ ਪੈਦਾ ਕਰਦੇ ਹਨ। ਬੱਚੇ ਪੂਰੀ ਸਾਵਧਾਨੀ ਨਾਲ ਸਕੂਲਾਂ ’ਚ ਆ ਰਹੇ ਹਨ। ਜਦਕਿ ਅਲੱਗ-ਅਲੱਗ ਜਮਾਤਾਂ ਪੇਪਰਾਂ ਮੌਕੇ ਤਾਂ ਸਕੂਲ ’ਚ ਸਮਾਜਿਕ ਦੂਰੀ ਵੀ ਵੱਧ ਰੱਖੀ ਜਾ ਸਕਦੀ ਹੈ।

  ਡੀਟੀਐੱਫ਼ ਆਗੂ ਮਨਪ੍ਰੀਤ ਕੌਰ ਨੇ ਕਿਹਾ ਕਿ ਸਰਕਾਰੀ ਸਕੂਲਾਂ ਨੂੰ ਨਿੱਜੀਕਰਨ ਤੋਂ ਬਚਾਉਣ ਲਈ ਸਾਨੂੰ ਪਿੰਡ-ਪਿੰਡ ਕਮੇਟੀਆਂ ਬਣਾਉਣੀਆਂ ਚਾਹੀਦੀਆਂ ਹਨ, ਜੋ ਸਕੂਲਾਂ ਲਈ ਹਰ ਤਰ੍ਹਾਂ ਦਾ ਸਹਿਯੋਗ ਕਰਨ, ਸਕੂਲ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ। ਇਸ ਮੌਕੇ ਮਾ.ਅਮਰਜੀਤ ਸਿੰਘ ਸੋਹੀ ਨੇ ਮਾਪਿਆਂ ਦੀ ਜਾਗਰਿਤੀ ਲਈ ਉਨ੍ਹਾਂ ਦੀ ਪ੍ਰਸ਼ੰਸਾ ਕੀਤੀ ਤੇ ਕਿਹਾ ਕਿ ਸਾਵਧਾਨੀ ਸ਼ਰਤ ਰੱਖਦੇ ਹੋਏ ਸਰਕਾਰ ਸਕੂਲ ਖੋਲੇ ਤਾਂ ਜੋ ਬੱਚੇ ਪੜ੍ਹਾਈ ਨਾਲ ਜੁੜਨ ਤੇ ਇਮਤਿਹਾਨ ਦੇ ਸਕਣ।

  ਹਾਜ਼ਰ ਲੋਕਾਂ ਨੇ ਨਾਅਰੇਬਾਜ਼ੀ ਕਰਕੇ ਸਰਕਾਰ ਤੋਂ ਸਕੂਲ ਖੋਲਣ ਦੀ ਮੰਗ ਕੀਤੀ। ਉਨ੍ਹਾਂ ਕਿਹਾ ਵੈਕਸੀਨ ਬਾਰੇ ਲੋਕਾਂ ਵਿੱਚ ਬਹੁਤ ਸਾਰੇ ਸ਼ੰਕੇ ਹਨ, ਇਸ ਕਰਕੇ ਕਈ ਸਿਹਤ ਕੇਂਦਰਾਂ ’ਚ ਮਹੀਨੇ ’ਚ 50 ਲੋਕਾਂ ਨੇ ਹੀ ਵੈਕਸੀਨ ਲਵਾਈ ਹੈ। ਭੈਅ ਨਾਲ ਲੋਕਾਂ ਨੂੰ ਵੈਕਸੀਨ ਲਈ ਤਿਆਰ ਕੀਤਾ ਜਾ ਰਿਹਾ ਹੈ। ਜਦੋਂਕਿ ਲੋਕਾਂ ਨੂੰ ਕਰੋਨਾ ਦਾ ਡਰ ਪਾਇਆ ਹੈ, ਵੈਕਸੀਨ ਲਵਾਉਣ ਵਾਲਿਆਂ ‘ਚ ਚੋਖਾ ਵਾਧਾ ਹੋਇਆ ਹੈ। ਇਸ ਮੌਕੇ ਪੰਚ ਸੁਖਵਿੰਦਰ ਕੌਰ, ਰਾਮੇਸ਼ ਕੁਮਾਰ, ਡਾ. ਗੁਰਮੀਤ ਸਿੰਘ, ਅਰਵਿੰਦਰ ਸਿੰਘ, ਸੁਖਵਿੰਦਰ ਕੌਰ ਸਾਬਕਾ ਪੰਚ, ਕਿਸਾਨ ਆਗੂ ਬੀਬੀ ਹਰਪਾਲ ਕੌਰ, ਕੁਲਦੀਪ ਕੌਰ, ਸੁਖਦੇਵ ਸਿੰਘ ਆਦਿ ਹਾਜ਼ਰ ਸਨ।
  Published by:Gurwinder Singh
  First published:

  Tags: Coronavirus, Government School

  ਅਗਲੀ ਖਬਰ