Home /News /punjab /

ਜਿਸ ਜੇਲ੍ਹ 'ਚ ਮਜੀਠੀਆ ਬੰਦ ਹੈ, ਉਥੇ ਬਾਦਲਾਂ ਦਾ ਕਰੀਬੀ ਜੇਲ੍ਹ ਸੁਪਰਡੈਂਟ ਲਾਉਣ ਬਾਰੇ ਜਵਾਬ ਦੇਣ ਮਾਨ: ਪਰਗਟ ਸਿੰਘ

ਜਿਸ ਜੇਲ੍ਹ 'ਚ ਮਜੀਠੀਆ ਬੰਦ ਹੈ, ਉਥੇ ਬਾਦਲਾਂ ਦਾ ਕਰੀਬੀ ਜੇਲ੍ਹ ਸੁਪਰਡੈਂਟ ਲਾਉਣ ਬਾਰੇ ਜਵਾਬ ਦੇਣ ਮਾਨ: ਪਰਗਟ ਸਿੰਘ

ਪਰਗਟ ਸਿੰਘ ਵੱਲੋਂ ਸਾਂਝੀ ਕੀਤੀ ਗਈ ਫੋਟੋ (ਫਾਇਲ ਫੋਟੋ, ਟਵਿੱਟਰ)

ਪਰਗਟ ਸਿੰਘ ਵੱਲੋਂ ਸਾਂਝੀ ਕੀਤੀ ਗਈ ਫੋਟੋ (ਫਾਇਲ ਫੋਟੋ, ਟਵਿੱਟਰ)

  • Share this:
    ਪੰਜਾਬ ਦੇ ਨਵੇਂ ਬਣੇ ਜੇਲ੍ਹ ਮੰਤਰੀ ਹਰਜੋਤ ਸਿੰਘ ਬੈਂਸ ਦੀ ਕੇਂਦਰੀ ਜੇਲ੍ਹ ਪਟਿਆਲਾ ਦੀ ਫੇਰੀ ਤੋਂ ਇਕ ਦਿਨ ਬਾਅਦ ਹੀ ਪਟਿਆਲਾ ਜੇਲ੍ਹ ਦੇ ਸੁਪਰਡੈਂਟ ਸ਼ਿਵਰਾਜ ਸਿੰਘ ਦਾ ਤਬਾਦਲਾ ਕਰ ਕੇ ਉਨ੍ਹਾਂ ਦੀ ਥਾਂ ਸੁੱਚਾ ਸਿੰਘ ਨੂੰ ਤਾਇਨਾਤ ਕਰ ਦਿੱਤਾ ਗਿਆ ਹੈ।

    ਉਧਰ, ਵਿਰੋਧੀ ਧਿਰਾਂ ਨੇ ਸੁੱਚਾ ਸਿੰਘ ਨੂੰ ਬਾਦਲਾਂ ਦਾ ਕਰੀਬੀ ਦੱਸ ਕੇ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਉਤੇ ਸਵਾਲ ਚੁੱਕੇ ਹਨ। ਇਸ ਮਾਮਲੇ ਉਤੇ ਕਾਂਗਰਸੀ ਵਿਧਾਇਕ ਤੇ ਸਾਬਕਾ ਮੰਤਰੀ ਪ੍ਰਗਟ ਸਿੰਘ ਨੇ ਕਿਹਾ ਕਿ ਕੇਜਰੀਵਾਲ ਤੇ ਭਗਵੰਤ ਮਾਨ ਇਸ ਗੱਲ ਦਾ ਜਵਾਬ ਦੇਣ ਕਿ ਜਿਸ ਜੇਲ੍ਹ ਵਿਚ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਬੰਦ ਹੈ, ਉਤੇ ਬਾਦਲਾਂ ਦਾ ਕਰੀਬੀ ਜੇਲ੍ਹ ਸੁਪਰਡੈਂਟ ਕਿਉਂ ਤਾਇਨਾਤ ਕੀਤਾ ਗਿਆ? ਉਨ੍ਹਾਂ ਨੇ 'ਦਿ ਟ੍ਰਿਬਿਊਨ' ਦੀ ਇਕ ਕਤਰ ਸਾਂਝੀ ਕਰਦੇ ਹੋਏ ਇਸ ਸਵਾਲ ਚੁੱਕੇ ਹਨ।

    Can @ArvindKejriwal or @BhagwantMann explain this?Why Sucha Singh who is close to Badal family has been specially appointed as the Superintendent of Patiala Jail where @bsmajithia is lodged?Is this part of some quid pro quo with the Badals?Is this the“Badlav”which Punjab wanted? pic.twitter.com/lJ7pKpuj6M


    ਉਨ੍ਹਾਂ ਨੇ ਟਵੀਟ ਕੀਤਾ ਹੈ-ਕੀ ਅਰਵਿੰਦ ਕੇਜਰੀਵਾਲ ਜਾਂ ਭਗਵੰਤ ਮਾਨ ਇਹ ਦੱਸ ਸਕਦੇ ਹਨ ਕਿ ਬਾਦਲ ਪਰਿਵਾਰ ਦੇ ਨਜ਼ਦੀਕੀ ਸੁੱਚਾ ਸਿੰਘ ਨੂੰ ਪਟਿਆਲਾ ਜੇਲ੍ਹ ਦਾ ਵਿਸ਼ੇਸ਼ ਸੁਪਰਡੈਂਟ ਕਿਉਂ ਨਿਯੁਕਤ ਕੀਤਾ ਗਿਆ ਹੈ, ਜਿੱਥੇ ਮਜੀਠੀਆ ਬੰਦ ਹੈ? ਕੀ ਇਹ ਬਾਦਲਾਂ ਨਾਲ ਕਿਸੇ ਕਿਸਮ ਦੀ ਨਜ਼ਦੀਕੀ ਦਾ ਹਿੱਸਾ ਹੈ? ਕੀ ਇਹ ਉਹ "ਬਾਦਲਵ" ਹੈ ਜੋ ਪੰਜਾਬ ਚਾਹੁੰਦਾ ਸੀ?

    ਪਟਿਆਲਾ ਜੇਲ੍ਹ ਵਿੱਚ ਬੰਦ ਸਾਬਕਾ ਮੰਤਰੀ ਤੇ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਨੂੰ ਕਥਿਤ ਤੌਰ ’ਤੇ ਵੀਆਈਪੀ ਸਹੂਲਤਾਂ ਦਿੱਤੇ ਜਾਣ ਨੂੰ ਇਸ ਕਾਰਵਾਈ ਦਾ ਮੁੱਖ ਕਾਰਨ ਮੰਨਿਆ ਜਾ ਰਿਹਾ ਹੈ ਪਰ ਇਸ ਦੀ ਅਧਿਕਾਰਤ ਤੌਰ ’ਤੇ ਪੁਸ਼ਟੀ ਨਹੀਂ ਹੋਈ।

    ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਮਜੀਠੀਆ ਦੇ ਜਨਮਦਿਨ ਮੌਕੇ ਜਦੋਂ ਸੁਖਬੀਰ ਬਾਦਲ ਅਤੇ ਹਰਸਿਮਰਤ ਕੌਰ ਬਾਦਲ ਜੇਲ੍ਹ ਵਿੱਚ ਮੁਲਾਕਾਤ ਲਈ ਆਏ ਸਨ। ਜੇਲ੍ਹ ਨਿਯਮਾਂ ਅਨੁਸਾਰ ਹਫਤੇ ਵਿੱਚ ਕੈਦੀ ਦੀ ਇਕ ਅਤੇ ਹਵਾਲਾਤੀ ਦੀਆਂ ਦੋ ਮੁਲਾਕਾਤਾਂ ਕਰਵਾਈਆਂ ਜਾ ਸਕਦੀਆਂ ਹਨ ਪਰ ਮਜੀਠੀਆ ਦੀਆਂ ਮੁਲਾਕਾਤਾਂ ਲਗਾਤਾਰ ਹੀ ਕਰਵਾਈਆਂ ਜਾਣ ਲੱਗੀਆਂ ਸਨ।
    Published by:Gurwinder Singh
    First published:

    Tags: Arvind Kejriwal, Bhagwant Mann, Bikram Singh Majithia, Pargat singh, Punjab Congress

    ਅਗਲੀ ਖਬਰ