ਪ੍ਰਕਾਸ਼ ਸਿੰਘ ਬਾਦਲ 94 ਸਾਲਾਂ ਦੇ ਹੋਏ, ਜਨਮ ਦਿਨ ਮੌਕੇ ਪਿੰਡ ਬਾਦਲ 'ਚ ਜਸ਼ਨ ਦਾ ਮਾਹੌਲ

News18 Punjabi | News18 Punjab
Updated: December 8, 2019, 1:33 PM IST
share image
ਪ੍ਰਕਾਸ਼ ਸਿੰਘ ਬਾਦਲ 94 ਸਾਲਾਂ ਦੇ ਹੋਏ, ਜਨਮ ਦਿਨ ਮੌਕੇ ਪਿੰਡ ਬਾਦਲ 'ਚ ਜਸ਼ਨ ਦਾ ਮਾਹੌਲ
ਪ੍ਰਕਾਸ਼ ਸਿੰਘ ਬਾਦਲ 94 ਸਾਲਾਂ ਦੇ ਹੋਏ, ਜਨਮ ਦਿਨ ਮੌਕੇ ਪਿੰਡ ਬਾਦਲ 'ਚ ਜਸ਼ਨ ਦਾ ਮਾਹੌਲ

  • Share this:
  • Facebook share img
  • Twitter share img
  • Linkedin share img
ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅੱਜ 94 ਸਾਲਾਂ ਦੇ ਹੋ ਗਏ ਹਨ। ਪੰਜਾਬ ਦੇ ਪੰਜ ਵਾਰ ਮੁੱਖ ਮੰਤਰੀ ਰਹਿ ਚੁੱਕੇ ਪ੍ਰਕਾਸ਼ ਸਿੰਘ ਬਾਦਲ ਉਨ੍ਹਾਂ ਨੇਤਾਵਾਂ 'ਚ ਸ਼ਾਮਲ ਹਨ, ਜੋ 90 ਸਾਲ ਦੀ ਉਮਰ ਤੋਂ ਪਾਰ ਹੋਣ ਦੇ ਬਾਵਜੂਦ ਵੀ ਰਾਜਨੀਤੀ 'ਚ ਪੂਰੀ ਤਰ੍ਹਾਂ ਸਰਗਰਮ ਹਨ।

ਬਾਦਲ ਦੇ ਜਨਮ ਦਿਨ ਸਬੰਧੀ ਸ਼੍ਰੋਮਣੀ ਅਕਾਲੀ ਦਲ ਅਤੇ ਪਿੰਡ ਬਾਦਲ 'ਚ ਜਸ਼ਨ ਦਾ ਮਾਹੌਲ ਹੈ। ਪਿੰਡ 'ਚ ਘਰ ਦੇ ਨਾਲ ਹੀ ਟੈਂਟ ਲਗਾਇਆ ਗਿਆ ਹੈ। ਲੋਕਾਂ ਲਈ ਲੰਗਰ ਦਾ ਵੀ ਪ੍ਰਬੰਧ ਹੈ।

ਬਾਦਲ ਦੀ ਨੂੰਹ ਤੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਪਿੰਡ 'ਚ ਮੌਜੂਦ ਹਨ। ਪਿੰਡ ਵਾਸੀਆਂ ਲਈ ਸਵੇਰ ਤੋਂ ਹੀ ਲੰਗਰ ਦੀ ਵਿਵਸਥਾ ਕੀਤੀ ਗਈ ਹੈ। ਬਾਹਰੋਂ ਆਉਣ ਵਾਲੇ ਲੋਕ ਅਤੇ ਹੋਰ ਆਗੂ ਉਨ੍ਹਾਂ ਦੀ ਕੋਠੀ ਦੇ ਅੰਦਰ ਹੋਣ ਵਾਲੇ ਸਮਾਗਮ 'ਚ ਸ਼ਾਮਲ ਹੋਣਗੇ, ਜਿੱਥੇ ਕੇਕ ਕੱਟ ਕੇ ਉਨ੍ਹਾਂ ਦਾ ਜਨਮ ਦਿਨ ਮਨਾਇਆ ਜਾਵੇਗਾ।
First published: December 8, 2019, 1:31 PM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading