30 ਸਾਲਾਂ ਵਿੱਚ ਪ੍ਰਕਾਸ਼ ਸਿੰਘ ਬਾਦਲ ਨਹੀਂ ਕਰ ਸਕੇ ਹਲਕਾ ਗਿੱਦੜਬਾਹਾ ਦਾ ਵਿਕਾਸ - ਰਾਜਾ ਵੜਿੰਗ

ਲਾਭਪਾਤਰੀਆਂ ਨੂੰ ਸਮਾਰਟ ਰਾਸ਼ਨ ਕਾਰਡ ਵੰਡਦੇ ਹੋਏ ਰਾਜਾ ਵੜਿੰਗ
ਇਕ ਮਹੀਨੇ ਅੰਦਰ ਲੰਬੀ ਰੋਡ ਤੇ ਰੇਲਵੇ ਓਵਰ ਬ੍ਰਿਜ ਦਾ ਕੰਮ ਹੋਵੇਗਾ ਸ਼ੁਰੂ, ਬਾਦਲਾਂ ਨੂੰ ਲੰਮਾਂ ਸਮਾਂ ਫਾਟਕ ਖੁੱਲਣ ਦਾ ਨਹੀਂ ਕਰਨਾ ਪਵੇਗਾ ਇੰਤਜਾਰ
- news18-Punjabi
- Last Updated: September 12, 2020, 6:55 PM IST
Ashphaq Dhuddy
ਹਲਕਾ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਵਲੋਂ ਸਥਾਨਕ ਨਹਿਰੀ ਰੈਸਟ ਹਾਊਸ ਵਿਖੇ ਸਾਦੇ ਸਮਾਰੋਹ ਦੌਰਾਨ ਪੰਜਾਬ ਸਰਕਾਰ ਦੀ ਸਮਾਰਟ ਕਾਰਡ ਯੋਜਨਾ ਦੀ ਸ਼ੁਰੂਆਤ ਕੀਤੀ ਗਈ। ਇਸ ਮੌਕੇ ਉਨ੍ਹਾ ਪਹਿਲੇ 15 ਲਾਭਪਾਤਰੀਆਂ ਨੂੰ ਆਪਣੇ ਹੱਥਾਂ ਨਾਲ ਸਮਾਰਟ ਕਾਰਡ ਸੌਂਪੇ।
ਇਸ ਮੌਕੇ ਉਨ੍ਹਾ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਪੰਜਾਬ ਸਰਕਾਰ ਗਰੀਬ, ਜ਼ਰੂਰਤਮੰਦ ਪਰਿਵਾਰਾਂ ਨੂੰ ਹਰ ਤਰਾਂ ਦੀਆਂ ਸਹੂਲਤਾਂ ਦੇਣ ਲਈ ਵਚਨਬੱਧ ਹੈ, ਭਾਵੇਂ ਉਹ ਰਾਸ਼ਨ ਹੋਵੇ ਜਾਂ ਸਿਹਤ ਸਹੂਲਤਾਂ। ਉਨ੍ਹਾ ਕਿਹਾ ਕਿ ਕਾਂਗਰਸ ਸਰਕਾਰ ਲੋਕਾਂ ਦੇ ਕੰਮ ਕਰਨ ਨੂੰ ਪਹਿਲ ਦਿੰਦੀ ਹੈ, ਜਦਕਿ ਅਕਾਲੀ ਦਲ ਵਲੋਂ ਸਿਰਫ਼ ਫੋਕੀ ਸ਼ੋਰਹਤ ਅਤੇ ਬੱਲੇ-ਬੱਲੇ ਲਈ ਸੰਗਤ ਦਰਸ਼ਨ ਦੇ ਨਾਮ ਤੇ ਲੋਕਾਂ ਦੀ ਕਮਾਈ ਪਾਣੀ ਵਾਂਗੂ ਰੋੜ੍ਹ ਦਿੱਤੀ। ਉਨ੍ਹਾ ਕਿਹਾ ਕਿ ਕਾਂਗਰਸ ਸਰਕਾਰ ਆਪਣੇ ਕਾਰਜਕਾਲ ਦੌਰਾਨ ਆਪਣੇ ਤਮਾਮ ਵਾਅਦੇ ਪੂਰੇ ਕਰੇਗੀ। ਉਨ੍ਹਾਂ ਕਿਹਾ ਕਿ ਗਿੱਦੜਬਾਹਾ ਨੂੰ ਆਪਣੀ ਕਰਮ ਭੂਮੀ ਕਹਿਣ ਵਾਲੇ ਅਕਾਲੀ ਦਲ ਸੁਪਰੀਮੋ ਸ. ਪ੍ਰਕਾਸ਼ ਸਿੰਘ ਬਾਦਲ ਗਿੱਦੜਬਾਹਾ ਦੇ ਵਿਕਾਸ ਲਈ 30 ਸਾਲਾਂ ਵਿੱਚ ਉਨ੍ਹਾ ਨਹੀਂ ਕਰ ਸਕੇ, ਜਿਨ੍ਹਾ ਕਾਂਗਰਸ ਸਰਕਾਰ ਨੇ ਸਾਢੇ ਤਿੰਲ ਸਾਲ ਵਿੱਚ ਕਰ ਕੇ ਵਿਖਾਇਆ। ਲੋਕਾਂ ਦਾ ਚਿਰਾਂ ਤੋਂ ਲਟਕਦੀ ਲੰਬੀ ਰੋਡ ਤੇ ਰੇਲਵੇ ਓਵਰ ਬ੍ਰਿਜ ਬਾਰੇ ਰਾਜਾ ਵੜਿੰਗ ਨੇ ਕਿਹਾ ਕਿ ਇਕ ਮਹੀਨੇ ਅੰਦਰ ਉਹ ਪੁਲ ਦਾ ਕੰਮ ਸ਼ੁਰੂ ਕਰਵਾ ਦੇਣਗੇ ਤੇ ਇਸ ਨਾਲ ਬਾਦਲਾਂ ਨੂੰ ਲੰਮਾਂ ਸਮਾਂ ਫਾਟਕ ਖੁੱਲਣ ਦਾ ਇੰਤਜਾਰ ਨਹੀਂ ਕਰਨਾ ਪਵੇਗਾ।
ਹਲਕਾ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਵਲੋਂ ਸਥਾਨਕ ਨਹਿਰੀ ਰੈਸਟ ਹਾਊਸ ਵਿਖੇ ਸਾਦੇ ਸਮਾਰੋਹ ਦੌਰਾਨ ਪੰਜਾਬ ਸਰਕਾਰ ਦੀ ਸਮਾਰਟ ਕਾਰਡ ਯੋਜਨਾ ਦੀ ਸ਼ੁਰੂਆਤ ਕੀਤੀ ਗਈ। ਇਸ ਮੌਕੇ ਉਨ੍ਹਾ ਪਹਿਲੇ 15 ਲਾਭਪਾਤਰੀਆਂ ਨੂੰ ਆਪਣੇ ਹੱਥਾਂ ਨਾਲ ਸਮਾਰਟ ਕਾਰਡ ਸੌਂਪੇ।
ਇਸ ਮੌਕੇ ਉਨ੍ਹਾ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਪੰਜਾਬ ਸਰਕਾਰ ਗਰੀਬ, ਜ਼ਰੂਰਤਮੰਦ ਪਰਿਵਾਰਾਂ ਨੂੰ ਹਰ ਤਰਾਂ ਦੀਆਂ ਸਹੂਲਤਾਂ ਦੇਣ ਲਈ ਵਚਨਬੱਧ ਹੈ, ਭਾਵੇਂ ਉਹ ਰਾਸ਼ਨ ਹੋਵੇ ਜਾਂ ਸਿਹਤ ਸਹੂਲਤਾਂ। ਉਨ੍ਹਾ ਕਿਹਾ ਕਿ ਕਾਂਗਰਸ ਸਰਕਾਰ ਲੋਕਾਂ ਦੇ ਕੰਮ ਕਰਨ ਨੂੰ ਪਹਿਲ ਦਿੰਦੀ ਹੈ, ਜਦਕਿ ਅਕਾਲੀ ਦਲ ਵਲੋਂ ਸਿਰਫ਼ ਫੋਕੀ ਸ਼ੋਰਹਤ ਅਤੇ ਬੱਲੇ-ਬੱਲੇ ਲਈ ਸੰਗਤ ਦਰਸ਼ਨ ਦੇ ਨਾਮ ਤੇ ਲੋਕਾਂ ਦੀ ਕਮਾਈ ਪਾਣੀ ਵਾਂਗੂ ਰੋੜ੍ਹ ਦਿੱਤੀ। ਉਨ੍ਹਾ ਕਿਹਾ ਕਿ ਕਾਂਗਰਸ ਸਰਕਾਰ ਆਪਣੇ ਕਾਰਜਕਾਲ ਦੌਰਾਨ ਆਪਣੇ ਤਮਾਮ ਵਾਅਦੇ ਪੂਰੇ ਕਰੇਗੀ।