Home /News /punjab /

ਜੇ ਗਲਤ ਲੋਕਾਂ ਦਾ ਗੁਰੂਦੁਆਰਿਆ 'ਤੇ ਕਬਜ਼ਾ ਹੋਇਆ ਤਾਂ ਸਾਡੀਆਂ ਧਾਰਮਿਕ ਪ੍ਰੰਪਰਾ ਹੀ ਬਦਲ ਦੇਣਗੇ - ਪ੍ਰਕਾਸ਼ ਸਿੰਘ ਬਾਦਲ

ਜੇ ਗਲਤ ਲੋਕਾਂ ਦਾ ਗੁਰੂਦੁਆਰਿਆ 'ਤੇ ਕਬਜ਼ਾ ਹੋਇਆ ਤਾਂ ਸਾਡੀਆਂ ਧਾਰਮਿਕ ਪ੍ਰੰਪਰਾ ਹੀ ਬਦਲ ਦੇਣਗੇ - ਪ੍ਰਕਾਸ਼ ਸਿੰਘ ਬਾਦਲ

ਜੇ ਗਲਤ ਲੋਕਾਂ ਦਾ ਗੁਰੂਦੁਆਰਿਆ 'ਤੇ ਕਬਜ਼ਾ ਹੋਇਆ ਤਾਂ ਸਾਡੀਆਂ ਧਾਰਮਿਕ ਪ੍ਰੰਪਰਾ ਹੀ ਬਦਲ ਦੇਣਗੇ - ਪ੍ਰਕਾਸ਼ ਸਿੰਘ ਬਾਦਲ

ਜੇ ਗਲਤ ਲੋਕਾਂ ਦਾ ਗੁਰੂਦੁਆਰਿਆ 'ਤੇ ਕਬਜ਼ਾ ਹੋਇਆ ਤਾਂ ਸਾਡੀਆਂ ਧਾਰਮਿਕ ਪ੍ਰੰਪਰਾ ਹੀ ਬਦਲ ਦੇਣਗੇ - ਪ੍ਰਕਾਸ਼ ਸਿੰਘ ਬਾਦਲ

ਆਖਿਆ, ਜੇਕਰ ਕਿਸਾਨਾਂ ਦੇ ਹਿਤਾਂ ਲਈ ਸਟੈਂਡ ਲਿਆ ਤਾਂ ਹਮੇਸ਼ਾ ਅਕਾਲੀ ਦਲ ਨੇ ਲਿਆ ਹੈ ।

 • Share this:
  ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਪਾਰਟੀ ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਵਲੋਂ ਲਗਾਤਾਰ ਆਪਣੇ ਹਲਕੇ ਲੰਬੀ ਦੇ ਪਿੰਡਾਂ ਵਿਚ ਧੰਨਵਾਦੀ ਦੌਰਾ ਕੀਤਾ ਜਾ ਰਿਹਾ ਹੈ। ਅੱਜ ਵੀ ਹਲਕੇ ਦੇ ਪਿੰਡਾਂ ਵਿਚ ਦੌਰਾ ਕਰਦੇ ਹੋਏ ਲੋਕਾ ਧੰਨਵਾਦ ਕੀਤਾ। ਉਨ੍ਹਾਂ ਅਮਰੀਕਾ ਵਿਚ  ਗੁਰਬਾਣੀ ਨਾਲ ਹੋਈ  ਬੇਅਦਬੀ  ਦੀ ਨਿਦਾ ਕੀਤੀ। ਪੰਜਾਬ ਦੇ ਮੁੱਖ ਮੰਤਰੀ ਮਾਨ ਵਲੋਂ ਦੇਸ਼ ਦੇ ਪ੍ਰਧਾਨ ਮੰਤਰੀ ਤੋਂ 50 ਹਜਾਰ ਕਰੋੜ ਦੀ ਮਦਦ ਮੰਗੇ ਜਾਣ ਸ, ਬਾਦਲ ਨੇ ਕੇਂਦਰ ਨੂੰ ਪੰਜਾਬ ਦੀ ਵੱਧ ਤੋਂ ਵੱਧ ਮਦਦ ਕਰਨ ਦੀ ਮੰਗ ਕੀਤੀ ਹੈ ।

  ਪ੍ਰਕਾਸ਼ ਸਿੰਘ ਬਾਦਲ ਵਲੋਂ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਆਪਣੇ ਹਲ਼ਕੇ ਲੰਬੀ ਦੇ ਪਿੰਡਾਂ ਵਿਚ ਲਗਾਤਰ ਧੰਨਵਾਦੀ ਦੌਰਾ ਕੀਤਾ ਜਾ ਰਿਹਾ ਹੈ। ਅੱਜ ਵੀ ਹਲ਼ਕੇ ਦੇ ਪਿੰਡ ਮਿਡਾ,ਮੋਹਲਾ , ਰਾਨੀਵਲਾ, ਮੋਹਲਾ, ਕਰਮ ਪਟੀ , ਆਦਿ ਪਿੰਡਾਂ ਵਿਚ ਧੰਨਵਾਦ ਕਰਦੇ ਹੋਏ ਕਿਹਾ ਕਿ ਬੇਸ਼ਕ ਇਨ੍ਹਾਂ ਚੋਣਾਂ ਵਿਚ ਲੋਕਾਂ ਨੇ ਗਲਤ ਫੈਸਲਾ ਲੈ ਕੇ ਸਰਕਾਰ ਬਣਾ ਦਿੱਤੀ ਚਲੋ ਕੋਈ ਗੱਲ ਜਿੱਤ ਹਾਰ ਤਾਂ ਬਣੀ ਹੈ ਪਰ ਇਸ ਹਲਕੇ ਦੇ ਲੋਕਾਂ ਨਾਲ ਸਾਡੀ ਪਰਿਵਾਰਕ ਸਾਂਝ  ਮੈ ਹਮੇਸ਼ਾਂ  ਹਰ ਇੱਕ ਦੇ ਦੁੱਖ ਸੁੱਖ ਵਿਚ ਸ਼ਰੀਕ ਹੁੰਦਾ ਰਿਹਾ ਹਾਂ । ਉਨ੍ਹਾਂ ਕਿਹਾ ਕਿ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਨੇ ਝੂਠੀਆਂ ਸਹੁ ਖਾਕੇ ਸਰਕਾਰ ਬਣਾ ਲਈ ਸੀ ਹੁਣ ਇਨ੍ਹਾਂ ਲੋਕਾਂ ਨੇ ਆਪਣਾ ਸੋਸ਼ਲ ਮੀਡੀਆ ਤੇ ਪ੍ਰਚਾਰ ਕਰਕੇ ਲੋਕਾਂ ਨੂੰ ਗੁਮਰਾਹ ਕਰਕੇ ਸਰਕਾਰ ਬਣਾ ਲਈ ਚਲੋ ਕੋਈ ਗੱਲ ਨਹੀਂ । ਉਨ੍ਹਾਂ ਲੋਕਾਂ ਨੂੰ ਕਿਹਾ ਕਿ ਕਿਸੇ ਵੀ ਗੱਲ ਤੋਂ ਘਬਰਾਉਣ ਦੀ ਜਰੂਰਤ ਨਹੀਂ ।

  ਸ਼ਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਨੇ ਪਿੰਡ ਮੋਹਲਾ ਵਿਖੇ ਮੀਡੀਆ ਦੇ ਸਵਾਲਾਂ ਦੇ ਜਵਾਬ ਦਿਦੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਲੋਂ ਕੇਦਰ ਤੋਂ ਪੰਜਾਬ ਲਈ ਇਕ ਵਸੇਸ਼ ਪੈਕਜ ਦੀ ਮੰਗ ਨੂੰ ਲੈ ਪੁੱਛੇ ਜਾਣ ਤੇ ਬਾਦਲ ਨੇ ਕਿਹਾ ਕੇਂਦਰ ਨੂੰ ਪੰਜਾਬ ਦੀ ਵੱਧ ਤੋਂ ਵੱਧ ਮਦਦ ਕਰਨੀ ਚਾਹੀਦੀ । ਅਮਰੀਕਾ ਵਿਚ ਹੋਈ ਗੁਰਬਾਣੀ ਦੀ ਬੇਯਦਵੀ  ਦੀ ਨਿਦਾ ਕਰਦੇ ਕਿਹਾ ਕੇ ਮੈ ਪਹਿਲਾ ਹੀ ਕਹਿ ਚੁੱਕਾ ਕੇ ਜੇਕਰ ਗਲਤ ਲੋਕਾਂ ਦਾ ਗੁਰੂਦੁਆਰਿਆ ਤੇ ਕਬਜ਼ਾ ਹੋ ਗਿਆ ਤਾਂ ਸਾਡੀਆਂ ਧਰਮਿਕ ਪ੍ਰੰਮਪਰਾ ਹੀ ਬਦਲ ਦੇਣਗੇ।

  ਅੱਜ ਕਿਸਾਨਾਂ ਵਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਕੇਂਦਰ ਦੇ ਖਿਲਾਫ ਪੰਜਾਬ ਭਰ ਵਿਚ ਦਿੱਤੇ ਜਾ ਰਹੇ ਧਰਨੇ ਤੇ  ਪੁੱਛੇ ਜਾਣ ਉਤੇ  ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਕਿਸਾਨਾਂ ਨੇ ਲੰਮਾ ਸਮਾਂ ਧਰਨੇ ਦਿੱਤੇ ਪਰ ਉਨ੍ਹਾਂ ਦੀਆ ਬਹੁਤੀਆਂ ਮੰਗਾ ਪੂਰੀਆਂ ਨਹੀਂ  ਹੋਈਆਂ ਉਨ੍ਹਾਂ ਦੀਆ ਮੰਗਾ ਪੂਰੀਆਂ ਹੋਣੀਆਂ ਚਾਹੀਦੀਆਂ ਹਨ ਜੇ ਕਿਸਾਨਾਂ ਦੇ ਹਿਤਾਂ ਲਈ ਸਟੈਂਡ ਲਿਆ ਤਾਂ ਹਮੇਸ਼ਾ ਅਕਾਲੀ ਦਲ ਨੇ ਲਿਆ ਹੈ ।
  Published by:Ashish Sharma
  First published:

  Tags: Muktsar, Parkash Singh Badal, Shiromani Akali Dal

  ਅਗਲੀ ਖਬਰ