ਆਮ ਆਦਮੀ ਪਾਰਟੀ ਵਾਲਿਆਂ ਨੂੰ ਇਕ ਮੌਕਾ ਦੇ ਕੇ ਪੰਜਾਬੀਆਂ ਨੇ ਮਰਨੈ: ਬਾਦਲ

ਆਮ ਆਦਮੀ ਪਾਰਟੀ ਵਾਲਿਆਂ ਨੂੰ ਇਕ ਮੌਕਾ ਦੇ ਕੇ ਪੰਜਾਬੀਆਂ ਨੇ ਮਰਨੈ: ਬਾਦਲ

 • Share this:
  ਵਿਧਾਨ ਸਭਾ ਹਲਕਾ ਲੰਬੀ ਤੋਂ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਉਮੀਦਵਾਰ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵਲੋਂ ਲਗਾਤਰ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ। ਅੱਜ ਵੀ ਉਨ੍ਹਾਂ ਵਲੋਂ ਹਲ਼ਕੇ ਦੇ ਪਿੰਡਾਂ ਵਿਚ ਚੋਣ ਜਲਸਿਆ ਨੂੰ ਸੰਬੋਧਨ ਕੀਤਾ।

  ਹਲ਼ਕੇ ਦੇ ਪਿੰਡ ਪੰਜਾਵਾ, ਸਿਖਵਾਲਾ, ਫਤੂਹੀਖੇੜਾ ਪਿੰਡਾਂ ਵਿਚ ਚੋਣ ਜਲਸਿਆਂ ਨੂੰ ਸਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਇਹ ਹਲਕਾ ਮੇਰਾ ਪਰਵਾਰ ਹੈ, ਮੈਂ ਇਸ ਹਲ਼ਕੇ ਦੀ ਲੰਮਾ ਸਮਾ ਸੇਵਾ ਕੀਤੀ ਹੈ। ਮੇਰਾ ਸੁਪਨਾ ਹੈ ਕੇ ਮੇਰਾ ਆਖਰੀ ਸਾਹ ਵੀ ਤੁਹਾਡੀ ਸੇਵਾ ਵਿਚ ਨਿਕਲੇ।'

  ਉਨ੍ਹਾਂ ਇਸ ਹਲ਼ਕੇ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਉਤੇ ਸ਼ਬਦੀ ਹਮਲੇ ਕਰਦੇ ਕਿਹਾ ਕਿ ਇਸ ਨੇ ਕਈ ਪਾਰਟੀਆਂ ਬਦਲੀਆਂ ਹਨ। ਲੋਕ ਨੂੰ ਕੁੜਤਾ-ਪਜਾਮਾ ਬਦਲਣ ਉਤੇ ਵੀ ਟਾਈਮ ਲੱਗਦਾ। ਉਨ੍ਹਾਂ ਇਸ ਵਾਰ ਸ਼੍ਰੋਮਣੀ ਅਕਾਲੀ ਦਲ ਬਾਦਲ ਪਾਰਟੀ ਨੂੰ ਕਾਮਯਾਬ ਕਰਨ ਦੀ ਅਪੀਲ ਕੀਤੀ।

  ਆਮ ਆਦਮੀ ਪਾਰਟੀ ਵੱਲੋਂ ਇਕ ਮੌਕਾ ਦੇਣ ਦੀ ਮੰਗ ਉਤੇ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਇਨ੍ਹਾਂ ਨੂੰ ਇਕ ਮੌਕਾ ਦੇ ਕੇ ਮਰਨਾ ਹੈ, ਇਹ ਦੇਸ਼ ਦੀ ਸਰਕਾਰ ਦਾ ਵੀ ਮੌਕਾ ਮੰਗਣਗੇ। ਇਨ੍ਹਾਂ ਕੋਲ਼ ਕੋਈ ਤਜ਼ਰਬਾ ਹੀ ਨਹੀਂ, ਗੱਲ ਕਰਦੇ ਹਨ ਇਕ ਮੌਕੇ ਦੀ।

  ਰਾਜਨੀਤਕ ਪਾਰਟੀਆਂ ਵਲੋਂ ਆਪਣਾ ਆਪਣਾ ਮੈਨੀਫੈਸਟੋ ਜਾਰੀ ਕੀਤੇ ਜਾਣ ਬਾਰੇ ਪੁੱਛਣ ਉਤੇ ਉਨ੍ਹਾਂ ਕਿਹਾ ਕਿ ਜੋ ਪਾਰਟੀਆਂ ਆਪਣੇ ਮੈਨੀਫੈਸਟੋ ਮੁਤਾਬਕ ਕੀਤੇ ਵਾਅਦੇ ਪੂਰੇ ਨਹੀਂ ਕਰਦੀਆਂ, ਉਸ ਪਾਰਟੀ ਨੂੰ ਖਤਮ ਕੀਤਾ ਜਾਣਾ ਚਾਹੀਦਾ ਹੈ।
  Published by:Gurwinder Singh
  First published: