Home /News /punjab /

ਪ੍ਰਤਾਪ ਬਾਜਵਾ ਨੇ LIVE ਸੈਸ਼ਨ ਦੌਰਾਨ ਕੈਮਰਾ ਗੜਬੜੀਆਂ ਦਾ ਚੁੱਕਿਆ ਮੁੱਦਾ, ਸਪੀਕਰ ਨੂੰ ਲਿਖੀ ਚਿੱਠੀ

ਪ੍ਰਤਾਪ ਬਾਜਵਾ ਨੇ LIVE ਸੈਸ਼ਨ ਦੌਰਾਨ ਕੈਮਰਾ ਗੜਬੜੀਆਂ ਦਾ ਚੁੱਕਿਆ ਮੁੱਦਾ, ਸਪੀਕਰ ਨੂੰ ਲਿਖੀ ਚਿੱਠੀ

ਪ੍ਰਤਾਪ ਬਾਜਵਾ ਨੇ LIVE ਸੈਸ਼ਨ ਦੌਰਾਨ ਕੈਮਰਾ ਗੜਬੜੀਆਂ ਦਾ ਚੁੱਕਿਆ ਮੁੱਦਾ, ਸਪੀਕਰ ਨੂੰ ਲਿਖੀ ਚਿੱਠੀ

ਪ੍ਰਤਾਪ ਬਾਜਵਾ ਨੇ LIVE ਸੈਸ਼ਨ ਦੌਰਾਨ ਕੈਮਰਾ ਗੜਬੜੀਆਂ ਦਾ ਚੁੱਕਿਆ ਮੁੱਦਾ, ਸਪੀਕਰ ਨੂੰ ਲਿਖੀ ਚਿੱਠੀ

ਵਿਰੋਧੀ ਧਿਰ ਕਾਂਗਰਸ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਮਾਨ ਸਰਕਾਰ ਦੇ ਇਸ ਲਾਈਵ ਸੈਸ਼ਨ 'ਚ ਅਜਿਹੀ ਗੜਬੜੀ ਦਾ ਮੁੱਦਾ ਚੁੱਕਿਆ ਹੈ, ਜਿਹੜਾ ਸ਼ਾਇਦ ਹੀ ਲੋਕਾਂ ਦੇ ਧਿਆਨ ਵਿੱਚ ਆਇਆ ਹੋਵੇ। ਉਨ੍ਹਾਂ ਇਸ ਸਬੰਧੀ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੂੰ ਚਿੱਠੀ ਲਿਖ ਕੇ ਵਿਧਾਨ ਸਭਾ ਲਾਈਵ ਦੌਰਾਨ ਕੈਮਰੇ ਦੀ ਗੜਬੜੀ ਬਾਰੇ ਸ਼ਿਕਾਇਤ ਕੀਤੀ ਹੈ।

ਹੋਰ ਪੜ੍ਹੋ ...
 • Share this:
  ਚੰਡੀਗੜ੍ਹ-  ਆਮ ਆਦਮੀ ਪਾਰਟੀ ਦੀ ਭਗਵੰਤ ਮਾਨ ਸਰਕਾਰ ਵੱਲੋਂ ਪਹਿਲੇ ਬਜਟ ਸੈਸ਼ਨ ਨੂੰ ਲਾਈਵ ਕਰਕੇ ਵਾਹ-ਵਾਹੀ ਖੱਟੀ ਜਾ ਰਹੀ ਹੈ। ਪਰੰਤੂ ਵਿਰੋਧੀ ਧਿਰ ਕਾਂਗਰਸ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਮਾਨ ਸਰਕਾਰ ਦੇ ਇਸ ਲਾਈਵ ਸੈਸ਼ਨ 'ਚ ਅਜਿਹੀ ਗੜਬੜੀ ਦਾ ਮੁੱਦਾ ਚੁੱਕਿਆ ਹੈ, ਜਿਹੜਾ ਸ਼ਾਇਦ ਹੀ ਲੋਕਾਂ ਦੇ ਧਿਆਨ ਵਿੱਚ ਆਇਆ ਹੋਵੇ। ਉਨ੍ਹਾਂ ਇਸ ਸਬੰਧੀ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੂੰ ਚਿੱਠੀ ਲਿਖ ਕੇ ਵਿਧਾਨ ਸਭਾ ਲਾਈਵ ਦੌਰਾਨ ਕੈਮਰੇ ਦੀ ਗੜਬੜੀ ਬਾਰੇ ਸ਼ਿਕਾਇਤ ਕੀਤੀ ਹੈ। ਉਨ੍ਹਾਂ ਚਿੱਠੀ ਵਿੱਚ ਦੱਸਿਆ ਹੈ ਕਿ ਕਿਵੇਂ ਇਸ ਤਰ੍ਹਾਂ ਕਰਕੇ ਸੱਤਾਧਾਰੀ ਮਾਨ ਸਰਕਾਰ ਲੋਕਾਂ ਦੀਆਂ ਅੱਖਾਂ ਵਿੱਚ ਘੱਟਾ ਪਾ ਰਹੀ ਹੈ। ਤਾਂ ਆਓ ਪੜ੍ਹੋ ਚਿੱਠੀ...

  ਮੈਂ ਤੁਹਾਡੇ ਧਿਆਨ ਵਿੱਚ ਮੌਜੂਦਾ ਵਿਧਾਨ ਸਭਾ ਸੈਸ਼ਨ ਦੇ ਲਾਈਵ ਪ੍ਰਸਾਰਣ ਦੌਰਾਨ ਹੋਈਆਂ ਕੁਝ ਗੜਬੜੀਆਂ ਲਿਆਉਣਾ ਚਾਹੁੰਦਾ ਹਾਂ। ਮੇਰੇ ਧਿਆਨ ਵਿੱਚ ਆਇਆ ਹੈ ਕਿ ਜਦੋਂ ਵਿਰੋਧੀ ਧਿਰ ਦਾ ਵਿਧਾਇਕ ਬੋਲ ਰਿਹਾ ਹੁੰਦਾ ਹੈ, ਤਾਂ ਕੈਮਰਾ ਫੋਕਸ ਨਹੀਂ ਹੁੰਦਾ ਅਤੇ ਆਮ ਤੌਰ 'ਤੇ ਵਿਰੋਧੀ ਧਿਰ ਦੇ ਵਿਧਾਇਕ ਦੇ ਭਾਸ਼ਣ ਨੂੰ ਪੂਰਾ ਨਹੀਂ ਦਿਖਾਇਆ ਜਾਂਦਾ। ਇਸ ਵਿਗਾੜ ਕਾਰਨ ਆਮ ਲੋਕਾਂ ਲਈ ਇਹ ਸੁਣਨਾ ਔਖਾ ਹੋ ਜਾਂਦਾ ਹੈ ਕਿ ਵਿਰੋਧੀ ਧਿਰ ਦਾ ਵਿਧਾਇਕ ਵਿਧਾਨ ਸਭਾ ਵਿੱਚ ਕੀ ਬੋਲ ਰਿਹਾ ਹੈ।  ਇਸ ਦੇ ਮੁਕਾਬਲੇ ਜਦੋਂ ਮਾਨਯੋਗ ਸਪੀਕਰ, ਮਾਣਯੋਗ ਮੁੱਖ ਮੰਤਰੀ, ਮੰਤਰੀ ਅਤੇ ਸਾਰੇ 'ਆਪ' ਵਿਧਾਇਕ ਬੋਲ ਰਹੇ ਹੁੰਦੇ ਹਨ, ਤਾਂ ਕੈਮਰਾ ਉਨ੍ਹਾਂ ਤੇ ਫੋਕਸ ਹੁੰਦਾ ਹੈ ਅਤੇ ਪੂਰੀ ਆਡੀਓ ਨੂੰ ਸੁਣਾਇਆ ਜਾਂਦਾ ਹੈ ਅਤੇ ਨਾਲ ਹੀ 'ਆਪ' ਦੇ ਬੋਲਣ ਵਾਲੇ 'ਤੇ ਕੈਮਰਾ ਜ਼ੂਮ ਕਰ ਕੇ ਇਹ ਸਪੱਸ਼ਟ ਕੀਤਾ ਜਾਂਦਾ ਹੈ ਕਿ ਕੌਣ ਬੋਲ ਰਿਹਾ ਹੈ।

  ਸ. ਬਾਜਵਾ ਨੇ ਅੱਗੇ ਕਿਹਾ ਕਿ  ਮੈਂ ਇੱਥੇ ਦੱਸਣਾ ਚਾਹੁੰਦਾ ਹਾਂ ਕਿ ਸਦਨ ਵਿੱਚ ਵਿਰੋਧੀ ਧਿਰ ਦੇ ਵਿਧਾਇਕਾਂ ਨਾਲ ਇਸ ਤਰ੍ਹਾਂ ਦਾ ਅਨੁਚਿਤ ਅਤੇ ਅਤਿ ਗੈਰ-ਜਮਹੂਰੀ ਵਿਵਹਾਰ ਸ਼ੋਭਾ ਨਹੀਂ ਦਿੰਦਾ ਅਤੇ ਨਿੰਦਣਯੋਗ ਹੈ। ਮੈਂ ਵਿਧਾਨ ਸਭਾ ਦੀ ਕਾਰਵਾਈ ਦੇ ਪ੍ਰਸਾਰਣ ਦੀ ਲੋੜ ਦਾ ਸਮਰਥਨ ਕਰਦਾ ਹਾਂ, ਪਰ ਮੇਰਾ ਮੰਨਣਾ ਹੈ ਕਿ ਇਹ ਸਾਰੇ ਵਿਧਾਇਕਾਂ ਲਈ ਨਿਰਪੱਖ ਅਤੇ ਬਰਾਬਰ ਢੰਗ ਨਾਲ ਹੋਣੀ ਚਾਹੀਦੀ ਹੈ। ਅਸੀਂ ਸਾਰੇ ਵਿਧਾਨ ਸਭਾ ਦੇ ਚੁਣੇ ਹੋਏ ਮੈਂਬਰ ਹਾਂ ਅਤੇ ਪੰਜਾਬ ਦੇ ਲੋਕਾਂ ਦੀ ਨੁਮਾਇੰਦਗੀ ਕਰਦੇ ਹਾਂ। ਬੜੀ ਹੁਸ਼ਿਆਰੀ ਨਾਲ ਵਿਰੋਧੀ ਧਿਰ ਦੇ ਵਿਧਾਇਕਾਂ ਦਾ ਪੂਰਾ ਭਾਸ਼ਣ 'ਆਪ' ਵਿਧਾਇਕਾਂ ਵਾਂਗ ਨਾ ਦਿਖਾਉਣ ਦੀ ਕੋਸ਼ਿਸ਼ ਕਰਕੇ ਵਿਰੋਧੀ ਧਿਰ ਦੇ ਵਿਧਾਇਕਾਂ ਨਾਲ ਵਿਤਕਰਾ ਕੀਤਾ ਜਾ ਰਿਹਾ ਹੈ।  ਮੈਂ ਤੁਹਾਨੂੰ ਬੇਨਤੀ ਕਰਦਾ ਹਾਂ ਕਿ ਲਾਈਵ ਪ੍ਰਸਾਰਣ ਦੇ ਇੰਚਾਰਜ ਅਫਸਰਾਂ ਨੂੰ ਨਿਰਦੇਸ਼ ਦਿਓ ਕਿ ਸਾਰੇ ਵਿਧਾਇਕਾਂ ਦੇ ਭਾਸ਼ਣ ਲਈ ਬਰਾਬਰ ਕਵਰੇਜ ਯਕੀਨੀ ਬਣਾਈ ਜਾਵੇ। ਇਸ ਤੋਂ ਇਲਾਵਾ ਮੈਂ ਇਹ ਵੀ ਸਿਫ਼ਾਰਸ਼ ਕਰਦਾ ਹਾਂ ਕਿ ਸੰਸਦ ਟੀਵੀ ਵਾਂਗ ਜੋ ਲੋਕ ਸਭਾ ਅਤੇ ਰਾਜ ਸਭਾ ਦੀ ਕਾਰਵਾਈ ਨੂੰ ਕਵਰ ਕਰਦਾ ਹੈ, ਪੰਜਾਬ ਵਿਧਾਨ ਸਭਾ ਆਪਣਾ ਪ੍ਰਸਾਰਣ ਚੈਨਲ ਸ਼ੁਰੂ ਕਰੇ ਜਾਂ ਪ੍ਰਸਾਰਣ ਦੇ ਪ੍ਰਬੰਧਨ ਲਈ ਇੱਕ ਕਮੇਟੀ ਬਣਾਈ ਜਾਵੇ ਜਿਸ ਵਿੱਚ ਸੱਤਾਧਾਰੀ ਪਾਰਟੀ ਅਤੇ ਵਿਰੋਧੀ ਧਿਰ ਦੋਵਾਂ ਦੇ ਵਿਧਾਇਕ ਸ਼ਾਮਲ ਹੋਣ, ਤਾਂ ਕਿ ਸਦਨ ਦੀਆਂ ਬੈਠਕਾਂ ਦੌਰਾਨ ਸਾਰੇ ਐੱਮ ਐੱਲ ਏ ਸਾਹਿਬਾਨ ਦੀ ਕਵਰੇਜ ਬਿਨਾਂ ਕਿਸੇ ਪੱਖਪਾਤ ਤੋਂ ਯਕੀਨੀ ਬਣਾਈ ਜਾ ਸਕੇ ।
  Published by:Ashish Sharma
  First published:

  Tags: AAP Punjab, Budget 2022, Kultar Singh Sandhwan, Partap Singh Bajwa, Punjab government

  ਅਗਲੀ ਖਬਰ