Home /punjab /

ਆਪਣੇ ਹੁਨਰ ਨਾਲ ਚਿੱਤਰਾਂ ਨੂੰ ਵੀ ਬੋਲਣ ਲਾ ਦਿੰਦੈ ਪਠਾਨਕੋਟ ਦਾ ਅਭਿਸ਼ੇਕ, ਸੁਣੋ ਕਿਵੇਂ ਔਕੜਾਂ ਨੂੰ ਪਾਰ ਕਰਕੇ ਬਣਿਆ ਚਿੱਤਰਕਾਰ

ਆਪਣੇ ਹੁਨਰ ਨਾਲ ਚਿੱਤਰਾਂ ਨੂੰ ਵੀ ਬੋਲਣ ਲਾ ਦਿੰਦੈ ਪਠਾਨਕੋਟ ਦਾ ਅਭਿਸ਼ੇਕ, ਸੁਣੋ ਕਿਵੇਂ ਔਕੜਾਂ ਨੂੰ ਪਾਰ ਕਰਕੇ ਬਣਿਆ ਚਿੱਤਰਕਾਰ

ਅਭਿਸ਼ੇਕ

ਅਭਿਸ਼ੇਕ ਸ਼ਰਮਾ ਵੱਲੋਂ ਬਣਾਈ ਗਈ ਬਿਹਤਰੀਨ ਚਿੱਤਰਕਲਾ  

ਅਭਿਸ਼ੇਕ ਸ਼ਰਮਾ ਨੇ ਆਪਣੀ ਕਹਾਣੀ ਸੁਣਾਉਂਦੇ ਹੋਏ ਦੱਸਿਆ ਕਿ ਛੋਟੇ ਹੁੰਦੇ ਹੀ ਮੈਨੂੰ ਚਿੱਤਰਕਾਰੀ ਕਰਨ ਦਾ ਬਹੁਤ ਸ਼ੌਂਕ ਸੀ ਤੇ ਜਦ ਮੈਂ ਚਿੱਤਰਕਲਾ ਨੂੰ ਦੇਖਦਾ ਤਾਂ ਇੰਜ ਜਾਪਦਾ ਸੀ ਕਿ ਉਹ ਤਸਵੀਰ ਹੁਣੇ ਬੋਲ ਪਵੇਗੀ, ਜਿਸ ਤੋਂ ਮੈਂ ਬਹੁਤ ਪ੍ਰਭਾਵਿਤ ਹੋਇਆ ਤੇ ਮੇਰਾ ਚਿੱਤਰਕਲਾ ਵੱਲ ਧਿਆਨ ਖਿੱਚਦਾ ਗਿਆ।

ਹੋਰ ਪੜ੍ਹੋ ...
 • Share this:
  ਜਤਿਨ ਸ਼ਰਮਾ

  ਪਠਾਨਕੋਟ: ਚਿੱਤਰਕਾਰ ਅਭਿਸ਼ੇਕ ਸ਼ਰਮਾ ਨੇ ਆਪਣੀ ਕਹਾਣੀ ਸੁਣਾਉਂਦੇ ਹੋਏ ਦੱਸਿਆ ਕਿ ਛੋਟੇ ਹੁੰਦੇ ਹੀ ਮੈਨੂੰ ਚਿੱਤਰਕਾਰੀ ਕਰਨ ਦਾ ਬਹੁਤ ਸ਼ੌਂਕ ਸੀ ਤੇ ਜਦ ਮੈਂ ਚਿੱਤਰਕਲਾ ਨੂੰ ਦੇਖਦਾ ਤਾਂ ਇੰਜ ਜਾਪਦਾ ਸੀ ਕਿ ਉਹ ਤਸਵੀਰ ਹੁਣੇ ਬੋਲ ਪਵੇਗੀ, ਜਿਸ ਤੋਂ ਮੈਂ ਬਹੁਤ ਪ੍ਰਭਾਵਿਤ ਹੋਇਆ ਤੇ ਮੇਰਾ ਚਿੱਤਰਕਲਾ ਵੱਲ ਧਿਆਨ ਖਿੱਚਦਾ ਗਿਆ।

  ਇਸ ਸਭ ਵਿੱਚ ਮੇਰੇ ਮਾਪਿਆਂ ਨੇ ਮੇਰਾ ਹਰ ਵੇਲੇ ਸਾਥ ਦਿੱਤਾ ਅਤੇ ਮੈਨੂੰ ਅੱਗੇ ਵਧਣ ਲਈ ਪ੍ਰੇਰਿਤ ਕੀਤਾ, ਜਿਸ ਤੋਂ ਬਾਅਦ ਗੁਰੂ ਦੀਪਕ ਵਾਲੀਆ ਤੇ ਵਿਨੋਦ ਕੋਲੋਂ ਮੈਂ ਚਿੱਤਰਕਲਾ ਦਾ ਹੁਨਰ ਸਿੱਖਿਆ। ਇਸ ਤੋਂ ਬਾਅਦ ਉਸ ਨੇ ਪਿੱਛੇ ਮੁੜਕੇ ਨਹੀਂ ਦੇਖਿਆ ਉਸਦੀ ਕਲਾ ਨੂੰ ਵੇਖਦੇ ਹੋਏ ਕਈ ਸੰਸਥਾਵਾਂ ਵੱਲੋਂ ਉਸ ਨੂੰ ਪੁਰਸਕਾਰ ਦੇ ਕੇ ਸਨਮਾਨਿਤ ਕੀਤਾ ਗਿਆ।

  ਅਭਿਸ਼ੇਕ ਸ਼ਰਮਾ ਨੇ ਦੱਸਿਆ ਕਿ ਉਸ ਵੱਲੋਂ ਬਣਾਈ ਗਈ ਇਕ ਚਿੱਤਰਕਲਾ ਨੂੰ ਬਹੁਤ ਪ੍ਰਸ਼ੰਸਾ ਮਿਲੀ, ਜਿਸ ਵਿੱਚ ਇੱਕ ਛੋਟੀ ਬੱਚੀ ਆਪਣੇ ਦੰਦਾਂ ਨਾਲ ਕਟੀਲੀ ਤਾਰਾਂ ਨੂੰ ਕੱਟਣ ਦੀ ਕੋਸ਼ਿਸ਼ ਕਰ ਰਹੀ ਹੈ ਤੇ ਇਸ ਤਸਵੀਰ ਦੇ ਰਾਹੀਂ ਹੀ ਉਸ ਨੂੰ ਦਿੱਲੀ ਵਿਖੇ ਅੰਤਰਰਾਸ਼ਟਰੀ ਚਿੱਤਰਕਲਾ ਪ੍ਰਤੀਯੋਗਿਤਾ 'ਚ ਪਹਿਲਾ ਦਰਜਾ ਹਾਸਲ ਹੋਇਆ।

  ਅਭਿਸ਼ੇਕ ਸ਼ਰਮਾ ਨੇ ਦੱਸਿਆ ਕਿ ਹਰ ਇਨਸਾਨ 'ਚ ਕੋਈ ਨਾ ਕੋਈ ਕਲਾ ਜ਼ਰੂਰ ਹੁੰਦੀ ਹੈ ਪਰ ਕਈ ਵਾਰ ਆਰਥਿਕ ਪੱਖੋਂ ਕਮਜ਼ੋਰ ਹੋਣ ਕਾਰਨ ਉਨ੍ਹਾਂ ਦੀ ਕਲਾ ਦੱਬ ਕੇ ਰਹ ਜਾਂਦੀ ਹੈ ਇਸ ਲਈ ਉਹ ਅੱਜ ਵੀ ਉਨ੍ਹਾਂ ਕਲਾਕਾਰਾਂ ਦੀ ਕਲਾ ਨੂੰ ਨਿਖਾਰਨ ਦੇ ਲਈ ਹਰ ਵੇਲੇ ਤਿਆਰ ਰਹਿੰਦੇ ਹਨ ਜੋ ਕਲਾਕਾਰ ਆਰਥਿਕ ਪੱਖੋਂ ਕਮਜ਼ੋਰ ਹਨ l
  Published by:Krishan Sharma
  First published:

  Tags: Art, Gurdaspur, Inspiration, Pathankot, Punjab

  ਅਗਲੀ ਖਬਰ