Home /punjab /

Amarnath Yatra: ਅਮਰਨਾਥ ਯਾਤਰਾ ਵਿੱਚ ਰਿਕਾਰਡ ਤੋੜ ਸ਼ਰਧਾਲੂਆਂ ਦੇ ਪਹੁੰਚਣ ਦੀ ਉਮੀਦ

Amarnath Yatra: ਅਮਰਨਾਥ ਯਾਤਰਾ ਵਿੱਚ ਰਿਕਾਰਡ ਤੋੜ ਸ਼ਰਧਾਲੂਆਂ ਦੇ ਪਹੁੰਚਣ ਦੀ ਉਮੀਦ

ਅਮਰਨਾਥ

ਅਮਰਨਾਥ ਯਾਤਰਾ ਲਈ ਜਾਂਦੇ ਸ਼ਰਧਾਲੂਆਂ ਦੀ ਫਾਈਲ ਫੋਟੋ  

ਪਠਾਨਕੋਟ: ਕੋਰੋਨਾ (Corona) ਕਾਰਨ ਦੋ ਸਾਲਾਂ ਤੋਂ ਬੰਦ ਪਈ ਅਮਰਨਾਥ ਯਾਤਰਾ (Amarnath Yatra) ਨੂੰ ਲੈ ਕੇ ਇਸ ਸਾਲ ਸ਼ਰਧਾਲੂਆਂ 'ਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਸ਼ਰਧਾਲੂ ਭਾਰੀ ਗਿਣਤੀ ਵਿੱਚ ਹਸਪਤਾਲ ਵਿੱਚ ਮੈਡੀਕਲ (Medical) ਅਤੇ ਬੈਂਕਾਂ ਵਿੱਚ ਰਜਿਸਟ੍ਰੇਸ਼ਨ (Registration) ਕਰਾਉਣ ਪਹੁੰਚ ਰਹੇ ਹਨ। ਦੋ ਸਾਲ ਬਾਅਦ ਯਾਤਰਾ ਸ਼ੁਰੂ ਹੋਣ ਕਾਰਨ ਇਸ ਵਾਰ ਰਿਕਾਰਡ ਤੋੜ ਸ਼ਰਧਾਲੂਆਂ ਦੇ ਅਮਰਨਾਥ ਪਹੁੰਚਣ ਦੀ ਉਮੀਦ ਹੈ। ਜੇਕਰ ਪਠਾਨਕੋਟ (Pathankot) ਦੀ ਗੱਲ ਕਰੀਏ ਤਾਂ ਇਕੱਲੇ ਪਠਾਨਕੋਟ ਵਿੱਚ ਹੀ ਦਸ ਹਜ਼ਾਰ ਤੋਂ ਵੱਧ ਸ਼ਰਧਾਲੂਆਂ ਦੇ ਇਸ ਯਾਤਰਾ 'ਤੇ ਜਾਣ ਦੀ ਸੰਭਾਵਨਾ ਹੈ।

ਹੋਰ ਪੜ੍ਹੋ ...
 • Share this:
  ਜਤਿਨ ਸ਼ਰਮਾ

  30 ਜੂਨ ਤੋਂ ਸ਼ੁਰੂ ਹੋਣ ਵਾਲੀ ਅਮਰਨਾਥ ਯਾਤਰਾ ਲਈ ਰਜਿਸਟ੍ਰੇਸ਼ਨ ਸਾਈਨ ਬੋਰਡ ਦੀ ਵੈੱਬਸਾਈਟ 'ਤੇ ਆਨਲਾਈਨ ਕੀਤੀ ਜਾ ਸਕਦੀ ਹੈ ਪਰ ਜ਼ਿਆਦਾਤਰ ਸ਼ਰਧਾਲੂ ਪੀਐਨਬੀ ਬੈਂਕ, ਜੰਮੂ-ਕਸ਼ਮੀਰ ਬੈਂਕ 'ਤੇ ਰਜਿਸਟ੍ਰੇਸ਼ਨ ਕਰਵਾ ਰਹੇ ਹਨ। ਇਸ ਦੇ ਨਾਲ ਹੀ ਸਰਕਾਰੀ ਹਸਪਤਾਲ ਵਿੱਚ ਮੈਡੀਕਲ ਕਰਵਾਉਣ ਉਪਰੰਤ ਮੈਡੀਕਲ ਰਿਪੋਰਟ ਫਾਰਮ ਨੱਥੀ ਕੀਤਾ ਜਾਵੇਗਾ।

  ਸਿਵਲ ਹਸਪਤਾਲ ਦੇ ਸੀਨੀਅਰ ਮੈਡੀਕਲ ਅਫ਼ਸਰ ਡਾ: ਸਤਨਾਮ ਸਿੰਘ ਗਿੱਲ ਨੇ ਦੱਸਿਆ ਕਿ ਯਾਤਰਾ ਸ਼ੁਰੂ ਹੋਣ ਤੋਂ ਪਹਿਲਾਂ ਹੀ ਲੋਕ ਆਪਣਾ ਮੈਡੀਕਲ ਕਰਵਾਉਣ ਲਈ ਹਸਪਤਾਲ ਆ ਰਹੇ ਹਨ। ਜਿਸ ਵਿੱਚ ਸ਼ਰਧਾਲੂਆਂ ਦੇ ਈ.ਸੀ.ਜੀ., ਖੂਨ ਦੀ ਜਾਂਚ ਅਤੇ ਹੋਰ ਕਈ ਟੈਸਟ ਕੀਤੇ ਜਾਂਦੇ ਹਨ। ਉਨ੍ਹਾਂ ਕਿਹਾ ਕਿ ਇਸ ਵਾਰ ਇਸ ਯਾਤਰਾ 'ਤੇ ਜਾਣ ਲਈ ਲੋਕਾਂ 'ਚ ਭਾਰੀ ਉਤਸ਼ਾਹ ਦਿਖਾਈ ਦੇ ਰਿਹਾ ਹੈ।
  Published by:rupinderkaursab
  First published:

  Tags: Amarnath, Amarnath Yatra, Pathankot

  ਅਗਲੀ ਖਬਰ