Home /punjab /

Miss India: Modeling ਵਿੱਚ ਕਈ ਮੁਕਾਬਲੇ ਜਿੱਤਣ ਤੋਂ ਬਾਅਦ 'ਮਿਸ ਇੰਡੀਆ' ਦੀ ਤਿਆਰੀ ਕਰ ਰਹੀ ਅੰਮ੍ਰਿਤ ਕੌਰ 

Miss India: Modeling ਵਿੱਚ ਕਈ ਮੁਕਾਬਲੇ ਜਿੱਤਣ ਤੋਂ ਬਾਅਦ 'ਮਿਸ ਇੰਡੀਆ' ਦੀ ਤਿਆਰੀ ਕਰ ਰਹੀ ਅੰਮ੍ਰਿਤ ਕੌਰ 

ਮੋਡਲਿੰਗ

ਮੋਡਲਿੰਗ ਦੇ ਖੇਤਰ ਵਿਚ ਕਈ ਮੁਕਾਬਲੇ ਜਿੱਤਣ ਵਾਲੀ ਅੰਮ੍ਰਿਤ ਕੌਰ ਦੀ ਤਸਵੀਰ 

ਪਠਾਨਕੋਟ: ਅੱਜ ਕੱਲ੍ਹ ਮਾਡਲਿੰਗ (Modeling) ਦੇ ਖੇਤਰ ਵਿੱਚ ਹਰ ਲੜਕਾ ਲੜਕੀ ਆਪਣਾ ਜ਼ੋਰ ਅਜ਼ਮਾਇਸ਼ ਕਰ ਰਹੇ ਹਨ। ਪਰ ਇਨ੍ਹਾਂ ਵਿੱਚ ਕੁਝ  ਨੌਜਵਾਨ ਅਜਿਹੇ ਹਨ ਜੋ ਇਸ ਖੇਤਰ ਵਿੱਚ ਚੰਗਾ ਮੁਕਾਮ ਹਾਸਲ ਕਰਦੇ ਹਨ। ਅਜਿਹੀ ਇਕ ਲੜਕੀ ਪਠਾਨਕੋਟ ਦੀ ਅੰਮ੍ਰਿਤ ਕੌਰ ਨਾਮ ਦੀ ਹੈ, ਜਿਸ ਨੇ ਛੋਟੀ ਜਿਹੀ ਉਮਰ ਵਿੱਚ ਮਿਸ ਪਠਾਨਕੋਟ (Miss Pathankot) ਦਾ ਤਾਜ ਆਪਣੇ ਨਾਮ ਕੀਤਾ ਅਤੇ ਇਸ ਤੋਂ ਇਲਾਵਾ ਸੂਬੇ ਭਰ ਵਿਚ ਕਈ ਹੋਰ ਇਨਾਮ ਆਪਣੇ ਨਾਮ ਦਰਜ ਕਰਵਾਏ ਅਤੇ ਹੁਣ ਅੰਮ੍ਰਿਤ ਮਿਸ ਇੰਡੀਆ (Miss India) ਦੀ ਤਿਆਰੀ ਵਿੱਚ ਲੱਗੀ ਹੋਈ ਹੈ।

ਹੋਰ ਪੜ੍ਹੋ ...
 • Share this:
  ਜਤਿਨ ਸ਼ਰਮਾ

  ਨਿਊਜ਼ 18 (News18) ਟੀਮ ਨਾਲ ਗੱਲਬਾਤ ਕਰਦੇ ਹੋਏ ਅੰਮ੍ਰਿਤ ਨੇ ਦੱਸਿਆ ਕਿ ਬਚਪਨ ਤੋਂ ਹੀ ਉਸ ਨੂੰ ਸੱਜਣ ਸੰਵਰਣ ਅਤੇ ਭੰਗੜੇ ਦਾ ਬਹੁਤ ਸ਼ੌਂਕ ਸੀ ਅਤੇ ਉਸ ਦੀ ਰੁਚੀ ਵੀ ਮਾਡਲਿੰਗ ਦੇ ਖੇਤਰ ਵਿਚ ਸੀ। ਅੰਮ੍ਰਿਤ ਨੇ ਕਿਹਾ ਕਿ ਜਦ ਉਸ ਨੂੰ ਪਤਾ ਲੱਗਿਆ ਕਿ ਜ਼ਿਲ੍ਹੇ ਵਿਚ ਮਿਸ ਪਠਾਨਕੋਟ ਦਾ ਮੁਕਾਬਲਾ ਹੋ ਰਿਹਾ ਹੈ ਤਾਂ ਉਹ ਆਪਣੇ ਆਪ ਨੂੰ ਰੋਕ ਨਾ ਪਾਈ ਅਤੇ ਉਸ ਨੇ ਇਸ ਮੁਕਾਬਲੇ ਵਿੱਚ ਹਿੱਸਾ ਲਿਆ। ਉਨ੍ਹਾਂ ਕਿਹਾ ਕਿ ਉਸ ਦੇ ਪਰਿਵਾਰ ਵਾਲਿਆਂ ਨੇ ਇਸ ਮੁਕਾਬਲੇ ਵਿਚ ਹਿੱਸਾ ਲੈਣ ਲਈ ਉਸ ਦਾ ਪੂਰਾ ਸਹਿਯੋਗ ਕੀਤਾ ਅਤੇ ਇਸ ਮੁਕਾਬਲੇ ਵਿੱਚ ਉਸ ਨੇ ਮਿਸ ਪਠਾਨਕੋਟ ਦਾ ਦਾ ਖ਼ਿਤਾਬ ਆਪਣੇ ਨਾਂ ਦਰਜ ਕਰਵਾਇਆ।

  ਅੰਮ੍ਰਿਤ ਨੇ ਕਿਹਾ ਕਿ ਬਹੁਤ ਲੜਕੀਆਂ ਅਜਿਹੀਆਂ ਹਨ ਜੋ ਇਸ ਮਾਡਲਿੰਗ ਦੇ ਖੇਤਰ ਵਿਚ ਜਾਣਾ ਚਾਹੁੰਦੀਆਂ ਹਨ ਪਰ ਆਰਥਿਕ ਪੱਖੋਂ ਕਮਜ਼ੋਰ ਹੋਣ ਦੇ ਕਾਰਨ ਉਹ ਇਹ ਖੇਤਰ ਵਿੱਚ ਜਾਣ ਤੋਂ ਵਾਂਝੇ ਰਹਿ ਜਾਂਦੀਆਂ ਹਨ। ਉਨ੍ਹਾਂ ਕਿਹਾ ਕਿ ਮੇਰੀ ਇਹ ਸੋਚ ਹੈ ਕਿ ਜੇਕਰ ਮੈਂ ਕਿਸੇ ਚੰਗੇ ਮੁਕਾਮ 'ਤੇ ਪਹੁੰਚ ਜਾਂਦੀ ਹਾਂ ਤਾਂ ਮੈਂ ਖ਼ਾਸ ਉਨ੍ਹਾਂ ਲੜਕੀਆਂ ਦੇ ਲਈ ਕੰਮ ਕਰਾਂਗੀ ਜੋ ਇਸ ਮਾਡਲਿੰਗ ਦੇ ਖੇਤਰ ਵਿਚ ਜਾਣਾ ਚਾਹੁੰਦੀਆਂ ਹਨ ਅਤੇ ਆਰਥਿਕ ਪੱਖੋਂ ਕਮਜ਼ੋਰ ਹਨ।

  ਇਸ ਦੇ ਨਾਲ ਹੀ ਉਨ੍ਹਾਂ ਨੇ ਲੜਕੀਆਂ ਦੇ ਪਰਿਵਾਰ ਵਾਲਿਆਂ ਨੂੰ ਵੀ ਕਿਹਾ ਹੈ ਕਿ ਉਹ ਆਪਣੇ ਬੱਚਿਆਂ ਦੇ ਸੁਪਨੇ ਪੂਰੇ ਕਰਨ ਵਿੱਚ ਉਨ੍ਹਾਂ ਦਾ ਸਾਥ ਜ਼ਰੂਰ ਦੇਣ।
  Published by:rupinderkaursab
  First published:

  Tags: Model, Pathankot

  ਅਗਲੀ ਖਬਰ