Home /punjab /

ਅਮਰੀਕਾ ਦੀ ਲੜਕੀ Facebook 'ਤੇ ਬਣੀ Friend, ਸੱਤ ਸਮੁੰਦਰੋਂ ਪਾਰ ਪਿਆਰ ਪਾਉਣ ਲਈ ਪਹੁੰਚੀ ਪਠਾਨਕੋਟ

ਅਮਰੀਕਾ ਦੀ ਲੜਕੀ Facebook 'ਤੇ ਬਣੀ Friend, ਸੱਤ ਸਮੁੰਦਰੋਂ ਪਾਰ ਪਿਆਰ ਪਾਉਣ ਲਈ ਪਹੁੰਚੀ ਪਠਾਨਕੋਟ

ਵਿਆਹ

ਵਿਆਹ ਕਰਨ ਤੋਂ ਬਾਅਦ ਪਠਾਨਕੋਟ ਲਾੜੇ ਨਾਲ ਅਮਰੀਕਨ ਲਾੜੀ ਦੀ ਤਸਵੀਰ

ਪਠਾਨਕੋਟ: ਪਠਾਨਕੋਟ ਦੇ ਮੁਹੱਲਾ ਲਮੀਨੀ ਦੇ ਰਹਿਣ ਵਾਲੇ ਨੌਜਵਾਨ ਨੀਰਜ ਕੁਮਾਰ ਦਾ ਅੱਜ ਅਮਰੀਕਾ (America) ਦੀ ਗਰੇਲਿਨ ਟਾਟੀਆਨਾ ਨਾਲ ਪਠਾਨਕੋਟ (Pathankot) ਵਿਖੇ ਵਿਆਹ ਹੋਇਆ ਹੈ। ਅੱਜ ਮਿਸ਼ਨ ਰੋਡ ਸਥਿਤ ਗੁਰਦੁਆਰਾ ਸਾਹਿਬ ਵਿਖੇ ਇਹ ਆਨੰਦ ਕਾਰਜ ਸਿੱਖ ਪਰੰਪਰਾਵਾਂ ਨਾਲ ਸੰਪੂਰਨ ਹੋਇਆ। ਉਨ੍ਹਾਂ ਦਾ ਵਿਆਹ ਸ਼ਹਿਰ ਦੇ ਲੋਕਾਂ ਵਿੱਚ ਖਿੱਚ ਦਾ ਕੇਂਦਰ ਬਣਿਆ ਹੋਇਆ ਹੈ। ਲਾੜੇ ਨੀਰਜ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਦੀ ਦੋਸਤੀ ਫੇਸਬੁੱਕ (Facebook) 'ਤੇ ਹੋਈ ਸੀ।

ਹੋਰ ਪੜ੍ਹੋ ...
 • Share this:
  ਜਤਿਨ ਸ਼ਰਮਾ

  ਲਾਕ ਡਾਊਨ (Lockdown) 'ਚ ਫੇਸਬੁੱਕ 'ਤੇ ਉਨ੍ਹਾਂ ਦੀ ਨੇੜਤਾ ਵਧ ਗਈ। ਉਸਦਾ ਦੋਸਤ ਜੋ ਹੁਣ ਉਸਦੀ ਪਤਨੀ ਬਣ ਗਿਆ ਹੈ ਉਹ ਸਿਰਫ ਫਰੈਂਚ ਭਾਸ਼ਾ (French Language) ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦਾ ਵਿਆਹ ਕਾਫੀ ਸਮਾਂ ਪਹਿਲਾਂ ਹੋਣਾ ਸੀ ਪਰ ਲਾਕਡਾਊਨ ਕਾਰਨ ਕੌਮਾਂਤਰੀ ਉਡਾਣਾਂ (International Flites) ਬੰਦ ਹੋ ਗਈਆਂ ਸਨ। ਹੁਣ ਉਡਾਣਾਂ ਮੁੜ ਸ਼ੁਰੂ ਹੋਣ ਕਾਰਨ ਗਰੇਲਿਨਭਾਰਤ ਪਹੁੰਚੀ ਸੀ ਅਤੇ ਅੱਜ ਅਸੀਂ ਵਿਆਹ ਦੀਆਂ ਸਾਰੀਆਂ ਰਸਮਾਂ ਸਿੱਖ ਰੀਤੀ-ਰਿਵਾਜਾਂ ਅਨੁਸਾਰ ਨਿਭਾਈਆਂ ਹਨ। ਨੀਰਜ ਨੇ ਕਿਹਾ ਕਿ ਉਹ ਆਪਣੀ ਪਤਨੀ ਨੂੰ ਭਾਰਤ 'ਚ ਰੱਖਣਾ ਚਾਹੁੰਦਾ ਹੈ ਤਾਂ ਜੋ ਉਹ ਵੀ ਸਾਡੇ ਪੰਜਾਬ ਅਤੇ ਦੇਸ਼ ਦੇ ਸੱਭਿਆਚਾਰ ਨੂੰ ਨੇੜਿਓਂ ਦੇਖ ਸਕੇ।
  Published by:rupinderkaursab
  First published:

  Tags: America, Marriage, Pathankot, Sikhism

  ਅਗਲੀ ਖਬਰ