Home /punjab /

Pathankot News: ਸੁਜਾਨਪੁਰ ਪਹੁੰਚ ਕੇ ਸੁਖਬੀਰ ਬਾਦਲ ਨੇ ਚੁੱਕੇ ਵਿਰੋਧੀ ਪਾਰਟੀਆਂ 'ਤੇ ਸਵਾਲ

ਸ਼੍ਰੋਮਣੀ

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਸੁਜਾਨਪੁਰ ਦੇ ਅਕਾਲੀ ਉਮੀਦਵਾਰ ਰਾਜ ਕੁਮਾਰ ਗੁਪਤਾ ਦੇ ਹੱਕ ਵਿੱਚ ਪ੍ਰਚਾਰ ਕਰਨਆਏ। ਜਿਥੇ ਉਨ੍ਹਾਂ ਨੇਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅਕਾਲੀ ਦਲ ਜੋ ਪੰਜਾਬੀਆਂ ਦੀ ਇਕਲੌਤੀ ਪਾਰਟੀ ਹੈ, ਉਹ ਹੀ ਤਿੰਨਾਂ ਸਰਕਾਰਾਂ ਨੂੰ ਹਰਾ ਸਕਦੀ ਹੈ ਜਿਹਨਾਂ ਖਿਲਾਫ ਉਹ ਡਟੀ ਹੈ ਭਾਵੇਂ ਉਹ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਹੋਵੇ, ਆਪ ਦੀ ਅਗਵਾਈ ਵਾਲੀ ਦਿੱਲੀ ਸਰਕਾਰ ਜਾਂ ਫਿਰ ਕਾਂਗਰਸ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਹੀ ਕਿਉਂ ਨਾ ਹੋਵੇ।

ਹੋਰ ਪੜ੍ਹੋ ...
 • Share this:
  ਜਤਿਨ ਸ਼ਰਮਾ, ਪਠਾਨਕੋਟ:

  ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਸੁਜਾਨਪੁਰ ਦੇ ਅਕਾਲੀ ਉਮੀਦਵਾਰ ਰਾਜ ਕੁਮਾਰ ਗੁਪਤਾ ਦੇ ਹੱਕ ਵਿੱਚ ਪ੍ਰਚਾਰ ਕਰਨਆਏ। ਜਿਥੇ ਉਨ੍ਹਾਂ ਨੇਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅਕਾਲੀ ਦਲ ਜੋ ਪੰਜਾਬੀਆਂ ਦੀ ਇਕਲੌਤੀ ਪਾਰਟੀ ਹੈ, ਉਹ ਹੀ ਤਿੰਨਾਂ ਸਰਕਾਰਾਂ ਨੂੰ ਹਰਾ ਸਕਦੀ ਹੈ ਜਿਹਨਾਂ ਖਿਲਾਫ ਉਹ ਡਟੀ ਹੈ ਭਾਵੇਂ ਉਹ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਹੋਵੇ, ਆਪ ਦੀ ਅਗਵਾਈ ਵਾਲੀ ਦਿੱਲੀ ਸਰਕਾਰ ਜਾਂ ਫਿਰ ਕਾਂਗਰਸ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਹੀ ਕਿਉਂ ਨਾ ਹੋਵੇ।

  ਉਨ੍ਹਾਂ ਕਿਹਾ ਕਿ ਪੰਜਾਬੀ ਕਦੇ ਵੀ ਬਾਹਰਲਿਆਂ ਨੁੰ ਉਹਨਾਂ ’ਤੇ ਰਾਜ ਕਰਨ ਨਹੀਂ ਦੇਣਗੇ ਤੇ ਉਹ ਅਕਾਲੀ ਦਲ ’ਤੇ ਭਰੋਸਾ ਪ੍ਰਗਟਾਉਣਗੇ ਕਿ ਅਕਾਲੀ ਦਲ ਹੀ ਖੇਤਰੀ ਆਸਾਂ ਤੇ ਇੱਛਾਵਾਂ ਦੀ ਪ੍ਰਤੀਨਿਧਤਾ ਕਰਦਾ ਹੈ। ਉਹਨਾਂ ਕਿਹਾ ਕਿ ਜਿਵੇਂ ਪੱਛਮੀ ਬੰਗਾਲ ਵਿਚ ਮਮਤਾ ਬੈਨਰਜੀ ਸਫਲ ਹੋਏ ਹਨ, ਅਸੀਂ ਵੀ ਸਾਡੇ ਖਿਲਾਫ ਡਟੀਆਂ ਤਿੰਨਾਂ ਤਾਕਤਾਂ ਨੂੰ ਮਾਤ ਦਿਆਂਗੇ ਤੇ 2022 ਵਿਚ ਜੇਤੂ ਹੋ ਕੇ ਨਿੱਤਰਾਂਗੇ।

  ਇਸ ਤੋਂ ਪਹਿਲਾਂ ਹਜ਼ਾਰਾਂ ਸ਼ਹਿਰੀਆਂ ਨੇ ਅਕਾਲੀ ਦਲ ਦੇ ਪ੍ਰਧਾਨ ਦਾ ਸੁਜਾਨਪੁਰ ਦੇ ਪ੍ਰਵੇਸ਼ ਦੁਆਰ ’ਤੇ ਗਰਮਜੋਸ਼ੀ ਨਾਲ ਸਵਾਗਤ ਕੀਤਾ ਤੇ ਉਹਨਾਂ ਨੂੰ ਫੁੱਲਾਂ ਦੇ ਹਾਰ ਪਾਏ ਤੇ ਫੁੱਲਾਂ ਪੱਤੀਆਂ ਬਰਸਾਈਆਂ।ਇਕ ਹਰ ਸਵਾਲ ਦੇ ਜਵਾਬ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਸਵਾਗਤ ਖਾਲੀ ਕੁਰਸੀਆਂ ਕਰਦੀਆਂ ਹਨ ਤੇ ਇਸ ਤੋਂ ਚੰਨੀ ਤੇ ਕਾਂਗਰਸ ਪਾਰਟੀ ਦੋਹਾਂ ਦੀ ਲੋਕਪ੍ਰਿਅਤਾ ਦਾ ਪਤਾ ਲੱਗ ਜਾਂਦਾ ਹੈ।

  ਉਹਨਾਂ ਕਿਹਾ ਕਿ ਕਾਂਗਰਸ ਦੀ ਪੁੱਠੀ ਗਿਣਤੀ ਸ਼ੁਰੂ ਹੋ ਗਈ ਹੈ ਤੇ ਇਸੇ ਲਈ ਉਹ ਨਮੋਸ਼ੀ ਵਿਚ ਹੈ ਜਿਸ ਕਾਰਨ ਪਾਰਟੀ ਵਿਚ ਖਾਨਾਜੰਗੀ ਛਿੜੀ ਹੋਈ ਹੈ। ਉਹਨਾਂ ਕਿਹਾ ਕਿ ਇਸ ਕਾਰਨ ਆਉਂਦੇ ਦਿਨਾਂ ਵਿਚ ਕਾਂਗਰਸ ਪਾਰਟੀ ਦਾ ਆਪ ਹੀ ਭੋਗ ਪੈ ਜਾਵੇਗਾ।
  Published by:Amelia Punjabi
  First published:

  Tags: Akali Dal, Pathankot, Punjab, SAD, Sukhbir Badal

  ਅਗਲੀ ਖਬਰ