ਜਤਿਨ ਸ਼ਰਮਾ, ਪਠਾਨਕੋਟ:
ਪਠਾਨਕੋਟ ਦੇ ਪਿੰਡ ਦਰਸ਼ੋਪੁਰ ਦਾ ਰਹਿਣ ਵਾਲਾ ਬੀ ਟੈੱਕ ਇੰਜੀਨੀਅਰ (B-Tech Engineer) ਰਾਜਿੰਦਰ ਨੌਜਵਾਨ ਕਿਸਾਨਾਂ ਦੇ ਲਈ ਮਿਸਾਲ ਸਾਬਿਤ ਹੋ ਰਿਹਾ ਹੈ। ਇੰਜੀਨੀਅਰਿੰਗ (Engineering) ਦੀ ਪੜ੍ਹਾਈ ਪੂਰੀ ਕਰ ਕੇ ਕਿਸੇ ਵੱਡੀ ਕੰਪਨੀ ਵਿੱਚ ਨੌਕਰੀ ਨਾ ਕਰ ਰਾਜਿੰਦਰ ਆਪਣੇ ਫਾਰਮ-ਹਾਊਸ (Farm house) ਵਿਚ ਮਸ਼ਰੂਮ ਦੀ ਖੇਤੀ ਕਰ ਰਿਹਾ ਹੈ। ਜਿਸ ਤੋਂ ਰਾਜਿੰਦਰ ਸਾਲ ਦਾ ਲੱਖਾਂ ਰੁਪਏ ਕਮਾ ਰਿਹਾ ਹੈ। ਰਾਜਿੰਦਰ ਵੱਲੋਂ ਮਸ਼ਰੂਮ ਦੀ ਖੇਤੀ ਕਰਨ ਲਈ ਇਕ ਪਲਾਂਟ ਤਿਆਰ ਕੀਤਾ ਗਿਆ ਹੈ ਜਿਸ ਵਿਚ ਢਾਈ ਮਹੀਨਿਆਂ ਵਿਚ ਮਸ਼ਰੂਮ ਦੀ ਫ਼ਸਲ ਤਿਆਰ ਹੋ ਜਾਂਦੀ ਹੈ ਅਤੇ ਇਹ ਢਾਈ ਮਹੀਨੇ ਦਾ ਫ਼ਸਲੀ ਚੱਕਰ ਪੂਰਾ ਸਾਲ ਚੱਲਦਾ ਰਹਿੰਦਾ ਹੈ।
ਇੰਜੀਨੀਅਰ ਰਾਜਿੰਦਰ ਵੱਲੋਂ ਆਪਣੀ ਫ਼ਸਲ ਨੂੰ ਵੇਚਣ ਦੇ ਲਈ ਖੱਜਲ ਨਹੀਂ ਹੋਣਾ ਪੈਂਦਾ ਲੋਕ ਖ਼ੁਦ ਆ ਕੇ ਇਨ੍ਹਾਂ ਤੋਂ ਮਸ਼ਰੂਮ ਖ਼ਰੀਦ ਕੇ ਲੈ ਜਾਂਦੇ ਹਨ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਇਹ ਫ਼ਸਲ ਫੋਨ 'ਤੇ ਹੀ ਬੁੱਕ ਹੋ ਜਾਂਦੀ ਹੈ ਅਤੇ ਇੱਕ ਦਿਨ ਵਿਚ ਜਿੰਨੀ ਫ਼ਸਲ ਤਿਆਰ ਹੁੰਦੀ ਹੈ ਸ਼ਾਮ ਤਕ ਉਸਦੀ ਵਿੱਕਰੀ ਹੋ ਜਾਂਦੀ ਹੈ। ਇਸ ਨਾਲ ਉਨ੍ਹਾਂ ਨੂੰ ਚੰਗਾ ਮੁਨਾਫ਼ਾ ਵੀ ਮਿਲ ਰਿਹਾ ਹੈ। ਉਥੇ ਇਸ ਬਾਰੇ ਬਲਾਕ ਖੇਤੀਬਾੜੀ ਅਫਸਰ ਡਾ. ਅਮਰੀਕ ਸਿੰਘ ਨੇ ਦੱਸਿਆ ਕਿ ਕਿਸਾਨ ਅੱਜ ਵੀ ਰਵਾਇਤੀ ਫਸਲਾਂ ਵਿੱਚ ਫਸੇ ਹੋਏ ਹਨ ਅਤੇ ਜਿਹੜਾ ਕਿਸਾਨ ਇਨ੍ਹਾਂ ਰਵਾਇਤੀ ਫਸਲਾਂ ਤੋਂ ਹਟ ਕੇ ਕੁਝ ਵੱਖਰਾ ਕਰਨ ਦਾ ਮਨ ਬਣਾਉਂਦਾ ਹੈ ਉਹ ਕੁਝ ਹੀ ਸਮੇਂ ਵਿਚ ਚੰਗਾ ਮੁਨਾਫ਼ਾ ਕਮਾਉਣ ਲੱਗ ਪੈਂਦਾ ਹੈ।
ਅਜਿਹਾ ਬੀ ਟੈੱਕ ਇੰਜੀਨੀਅਰ(B-Tech Engineer)ਰਾਜਿੰਦਰ ਨੇ ਕੀਤਾ ਉਸ ਨੇ ਰਿਵਾਇਤੀ ਫਸਲਾਂ ਤੋਂ ਹਟ ਕੇ ਮਸ਼ਰੂਮ ਦੀ ਖੇਤੀ ਕਰਨ ਦਾ ਮਨ ਬਣਾਇਆ ਅਤੇ ਅੱਜ ਉਹ ਇਸ ਮਸ਼ਰੂਮ ਦੀ ਖੇਤੀ ਤੋਂ ਚੰਗਾ ਮੁਨਾਫ਼ਾ ਕਮਾ ਰਿਹਾ ਹੈ। ਡਾ. ਅਮਰੀਕ ਸਿੰਘ ਨੇ ਦੱਸਿਆ ਕਿ ਰਜਿੰਦਰ ਉਨ੍ਹਾਂ ਨੌਜਵਾਨ ਕਿਸਾਨਾਂ ਦੇ ਲਈ ਵੀ ਮਿਸਾਲ ਬਣ ਕੇ ਸਾਹਮਣੇ ਆਇਆ ਹੈ ਜੋ ਖੇਤੀ ਦੇ ਵਿਚ ਕੁਝ ਵੱਖਰਾ ਕਰਨਾ ਚਾਹੁੰਦੇ ਹਨ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Business, Business idea, Farmer, Innovation, Punjab farmers