Home /punjab /

ਸਾਵਧਾਨ! ਰੋਜ਼ਾਨਾ ਦਰਦ ਨਿਵਾਰਕ ਦਵਾਈਆਂ ਦਾ ਸੇਵਨ ਕਰ ਸਕਦਾ ਹੈ ਨੁਕਸਾਨ

ਸਾਵਧਾਨ! ਰੋਜ਼ਾਨਾ ਦਰਦ ਨਿਵਾਰਕ ਦਵਾਈਆਂ ਦਾ ਸੇਵਨ ਕਰ ਸਕਦਾ ਹੈ ਨੁਕਸਾਨ

ਦਰਦ

ਦਰਦ ਨਿਵਾਰਕ ਦਵਾਈਆਂ ਦੀ ਤਸਵੀਰ

ਪਠਾਨਕੋਟ: ਡਾਕਟਰੀ ਇਲਾਜ ਦੀਆਂ ਵਧਦੀਆਂ ਕੀਮਤਾਂ ਕਾਰਨ ਲੋਕ ਸਰੀਰਕ ਦਰਦ ਤੋਂ ਰਾਹਤ ਪਾਉਣ ਲਈ ਬਿਨਾਂ ਡਾਕਟਰੀ ਸਲਾਹ ਲਏ ਦਰਦ ਨਿਵਾਰਕ(Painkiller)ਦਵਾਈਆਂ ਦਾ ਸਹਾਰਾ ਲੈ ਰਹੇ ਹਨ ਅਤੇ ਇਨ੍ਹਾਂ ਦਰਦ ਨਿਵਾਰਕ ਦਵਾਈਆਂ ਦੀਸਭ ਤੋਂ ਵੱਧਵਰਤੋਂ ਕਰਨ ਵਾਲੇ ਲੋਕ ਮੱਧ ਵਰਗ(Middle class)ਦੇ ਲੋਕ ਹਨ।ਜ਼ਿਆਦਾਤਰ ਲੋਕਾਂ ਨੂੰ ਇਹ ਨਹੀਂ ਪਤਾ ਕਿ ਕੁਝ ਸਮੇਂ ਦੀ ਰਾਹਤ ਦੇਣ ਵਾਲੀ ਇਹ ਪੇਨ ਕਿੱਲਰਦੀ ਰੋਜ਼ਾਨਾ ਵਰਤੋ ਕਰਨ ਨਾਲ ਮਨੁੱਖ ਕਈ ਗੰਭੀਰ ਬਿਮਾਰੀਆਂ ਨੂੰ ਸੱਦਾ ਦੇ ਰਿਹਾ ਹੈ।

ਹੋਰ ਪੜ੍ਹੋ ...
  • Share this:
    ਜਤਿਨ ਸ਼ਰਮਾ

    ਇਸ ਸਬੰਧੀ ਸਾਬਕਾ ਐਸ.ਐਮ.ਓ ਡਾ.ਭੁਪਿੰਦਰ ਸਿੰਘ(Dr. Bhupinder Singh)ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਦਰਦ ਕੋਈ ਬਿਮਾਰੀ ਨਹੀਂ ਸਗੋਂ ਬਿਮਾਰੀ ਦੀ ਨਿਸ਼ਾਨੀ ਹੈ |ਪਰ ਮਨੁੱਖ ਉਸ ਦੇ ਇਲਾਜ ਤੋਂ ਪਰਹੇਜ਼ ਕਰਦਾ ਹੈ ਅਤੇ ਦਰਸ ਨਿਵਾਰਕ ਗੋਲੀ ਦੀ ਮਦਦ ਨਾਲ ਆਪਣਾ ਨਿੱਤ ਦਾ ਕੰਮ ਕਰਦਾ ਰਹਿੰਦਾ ਹੈ। ਉਨ੍ਹਾਂ ਕਿਹਾ ਕਿ ਮਨੁੱਖ ਨੇ ਪੇਨ ਕਿਲਰ ਨੂੰ ਆਪਣੀ ਜ਼ਿੰਦਗੀ ਦਾ ਹਿੱਸਾ ਬਣਾ ਲਿਆ ਹੈ ਜੋ ਕਿ ਸਰਾਸਰ ਗਲਤ ਹੈ। ਉਨ੍ਹਾਂ ਕਿਹਾ ਕਿ ਦਰਦ ਨਿਵਾਰਕ ਦਵਾਈਆਂ ਦੇ ਜ਼ਿਆਦਾ ਸੇਵਨ ਕਰਨ ਨਾਲ ਮਨੁੱਖ ਕਈ ਗੰਭੀਰ ਬਿਮਾਰੀਆਂ ਜਿਵੇਂ ਕਿਡਨੀ ਦੀ ਬੀਮਾਰੀ, ਜਿਗਰ ਦੀ ਬੀਮਾਰੀ, ਐਲਰਜੀ, ਪੇਟ ਫੁੱਲਣਾ ਅਤੇ ਖਾਰਸ਼ ਦਾ ਸ਼ਿਕਾਰ ਹੋ ਰਿਹਾ ਹੈ।

    ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਕਿਸੇ ਨੂੰ ਕੋਈ ਸਰੀਰਕ ਦਰਦ ਹੈ ਤਾਂ ਉਹ ਕਿਸੇ ਚੰਗੇ ਡਾਕਟਰ ਤੋਂ ਆਪਣੀ ਜਾਂਚ ਕਰਵਾਉਣ ਅਤੇ ਡਾਕਟਰ ਦੀ ਸਲਾਹ ਤੋਂ ਬਿਨਾਂ ਦਰਦ ਨਿਵਾਰਕ ਦਵਾਈ ਨਹੀਂ ਲੈਣੀ ਚਾਹੀਦੀ।
    Published by:rupinderkaursab
    First published:

    Tags: Health care, Health care tips, Pathankot, Punjab

    ਅਗਲੀ ਖਬਰ