Home /punjab /

ਭਾਜਪਾ ਪ੍ਰਧਾਨ ਨੇ ਪਠਾਨਕੋਟ 'ਚ ਬਾਬਾ ਚਾਹ ਵਾਲੇ ਦੀ ਦੁਕਾਨ 'ਤੇ ਲਈਆਂ ਚੁਸਕੀਆਂ

ਭਾਜਪਾ ਪ੍ਰਧਾਨ ਨੇ ਪਠਾਨਕੋਟ 'ਚ ਬਾਬਾ ਚਾਹ ਵਾਲੇ ਦੀ ਦੁਕਾਨ 'ਤੇ ਲਈਆਂ ਚੁਸਕੀਆਂ

ਬਾਬਾ

ਬਾਬਾ ਚਾਹ ਵਾਲੇ ਦੀ ਦੁਕਾਨ 'ਤੇ ਚਾਹ ਪੀਂਦੇ ਹੋਏ ਭਾਜਪਾ ਪੰਜਾਬ ਪ੍ਰਧਾਨ 

ਭਾਜਪਾ ਦੇ ਪੰਜਾਬ ਪ੍ਰਧਾਨ ਅਸ਼ਵਨੀ ਸ਼ਰਮਾ ਵੀ ਜਨਤਾ ਵਿੱਚ ਚਾਹ ਦੀ ਚੁਸਕੀ ਲੈਂਦੇ ਹੋਏ ਨਜ਼ਰ ਆਏ। 2022 ਦੇ ਚੋਣ ਨੇੜੇ ਆਉਂਦੇ ਹੀ ਰਾਜਨੀਤਿਕ ਪਾਰਟੀ ਦੇ ਵੱਡੇ ਆਗੂ ਜਨਤਾ ਦੇ ਵਿੱਚ ਜਾ ਕੇ ਉਨ੍ਹਾਂ ਦੇ ਨਾਲ ਬੈਠ ਕੇ ਚਾਹ ਪੀਣ ਦਾ ਦੌਰ ਗਰਮਾਇਆ ਹੋਇਆ ਹੈ।

 • Share this:
  ਜਤਿਨ ਸ਼ਰਮਾ

  ਪਠਾਨਕੋਟ: ਮੁੱਖ ਪੰਜਾਬ ਚਰਨਜੀਤ ਸਿੰਘ ਚੰਨੀ ਅਤੇ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੋਂ ਬਾਅਦ ਹੁਣ ਭਾਜਪਾ ਦੇ ਪੰਜਾਬ ਪ੍ਰਧਾਨ ਅਸ਼ਵਨੀ ਸ਼ਰਮਾ ਵੀ ਜਨਤਾ ਵਿੱਚ ਚਾਹ ਦੀ ਚੁਸਕੀ ਲੈਂਦੇ ਹੋਏ ਨਜ਼ਰ ਆਏ। 2022 ਦੇ ਚੋਣ ਨੇੜੇ ਆਉਂਦੇ ਹੀ ਰਾਜਨੀਤਿਕ ਪਾਰਟੀ ਦੇ ਵੱਡੇ ਆਗੂ ਜਨਤਾ ਦੇ ਵਿੱਚ ਜਾ ਕੇ ਉਨ੍ਹਾਂ ਦੇ ਨਾਲ ਬੈਠ ਕੇ ਚਾਹ ਪੀਣ ਦਾ ਦੌਰ ਗਰਮਾਇਆ ਹੋਇਆ ਹੈ।

  ਸਭ ਤੋਂ ਪਹਿਲਾਂ ਮੁੱਖ ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ ਵੱਲੋਂ ਅੰਮ੍ਰਿਤਸਰ ਵਿਖੇ ਗਿਆਨੀ ਟੀ ਸਟਾਲ 'ਤੇ ਜਾ ਕੇ ਚਾਹ ਪੀਂਦੇ ਹੋਏ ਨਜ਼ਰ ਆਏ ਸੀ, ਜਿਸ ਤੋਂ ਬਾਅਦ ਗੁਰਦਾਸਪੁਰ ਵਿਖੇ ਇੱਕ ਰੋਡ ਸ਼ੋਅ ਦੇ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਗੁਰਦਾਸਪੁਰ ਵਿਖੇ ਸ਼ਰਮਾ ਟੀ ਸਟਾਲ 'ਤੇ ਚਾਹ ਅਤੇ ਸਮੋਸੇ ਖਾਂਦੇ ਹੋਏ ਦੇਖੇ ਗਏ। ਉੱਥੇ ਅੱਜ ਭਾਜਪਾ ਦੇ ਪੰਜਾਬ ਪ੍ਰਧਾਨ ਅਸ਼ਵਨੀ ਸ਼ਰਮਾ ਵੱਲੋਂ ਪਠਾਨਕੋਟ ਵਿਖੇ ਬਾਬਾ ਚਾਹ ਵਾਲੇ ਦੀ ਦੁਕਾਨ 'ਤੇ ਜਨਤਾ ਵਿਚ ਬੈਠ ਕੇ ਚਾਹ ਪੀਂਦੇ ਹੋਏ ਦੇਖੇ ਗਏ।

  ਅਸ਼ਵਨੀ ਸ਼ਰਮਾ ਨੇ ਕਿਹਾ ਕਿ ਬਾਕੀ ਰਾਜਨੀਤਿਕ ਆਗੂਆਂ ਲਈ ਜਨਤਾ ਵਿੱਚ ਜਾ ਕੇ ਚਾਹ ਪੀਣਾ ਨਵੀਂ ਗੱਲ ਹੋ ਸਕਦੀ ਹੈ ਪਰ ਪਠਾਨਕੋਟ ਮੇਰਾ ਘਰ ਹੈ ਅਤੇ ਮੈਂ ਅਕਸਰ ਇਸ ਦੁਕਾਨ 'ਤੇ ਚਾਹ ਪੀਣ ਲਈ ਆਉਂਦਾ ਰਹਿੰਦਾ ਹਾਂ।
  Published by:Krishan Sharma
  First published:

  Tags: Ashwani Sharma, BJP, Pathankot, Punjab BJP, Punjab politics, Tea

  ਅਗਲੀ ਖਬਰ